ਕਰਜ਼ਾ ਮਹਿੰਗਾ ਹੋਵੇਗਾ ¸ ਰਿਜ਼ਰਵ ਬੈਂਕ ਨੇ ਰੈਪੋ ਦ&#2

[JUGRAJ SINGH]

Prime VIP
Staff member
ਮੁੰਬਈ, 28 ਜਨਵਰੀ (ਏਜੰਸੀਆਂ ਰਾਹੀਂ)-ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮ ਰਾਜਨ ਨੇ ਅੱਜ ਫਿਰ ਬਾਜ਼ਾਰਾਂ ਨੂੰ ਹੈਰਾਨ ਕਰਦਿਆਂ ਮਹਿੰਗਾਈ ਨੂੰ ਕਾਬੂ ਕਰਨ ਦੇ ਯਤਨ ਵਿਚ ਰੈਪੋ ਦਰ 0.25 ਫ਼ੀਸਦ ਵਧਾ ਕੇ 8 ਫ਼ੀਸਦ ਕਰ ਦਿੱਤੀ ਹੈ | ਰਿਜ਼ਰਵ ਬੈਂਕ ਦੀ ਇਸ ਕਾਰਵਾਈ ਨਾਲ ਮਾਸਿਕ ਕਿਸ਼ਤ ਉੱਚੀ ਹੋ ਸਕਦੀ ਹੈ ਅਤੇ ਕੰਪਨੀਆਂ ਲਈ ਕਰਜ਼ਾ ਲੈਣਾ ਮਹਿੰਗਾ ਹੋ ਜਾਵੇਗਾ | ਮੁੁਦਰਾ ਨੀਤੀ ਦੀ ਤੀਸਰੀ ਤਿਮਾਹੀ ਦੇ ਜਾਇਜ਼ੇ ਦਾ ਖੁਲਾਸਾ ਕਰਦਿਆਂ ਸ੍ਰੀ ਰਾਜਨ ਨੇ ਕਿਹਾ ਕਿ ਆਰਥਿਕਤਾ ਨੂੰ ਮੁਦਰਾ ਦੇ ਸੁਧਾਰੀਕਰਨ ਦੇ ਰਸਤੇ 'ਤੇ ਲਿਜਾਣ ਲਈ ਰੈਪੋ ਦਰ 'ਚ 0.25 ਫ਼ੀਸਦ ਵਾਧੇ ਦੀ ਲੋੜ ਸੀ | ਇਸ ਦੇ ਨਾਲ ਹੀ ਰਿਵਰਸ ਰੈਪੋ ਦਰ (ਜਿਸ ਦਰ 'ਤੇ ਰਿਜ਼ਰਵ ਬੈਂਕ ਵਪਾਰਕ ਬੈਂਕਾਂ ਤੋਂ ਨਕਦੀ ਲੈਂਦਾ ਹੈ) ਵੀ ਉਸੇ ਤਰ੍ਹਾਂ ਵਧਾ ਕੇ 7 ਫ਼ੀਸਦ ਅਤੇ ਬੈਂਕ ਦਰ ਵਧਾ ਕੇ 9 ਫ਼ੀਸਦੀ ਕਰ ਦਿੱਤੀ ਹੈ ਪਰ ਕੇਂਦਰੀ ਬੈਂਕ ਨੇ ਨਕਦ ਰਾਖਵਾਂ ਅਨੁਪਾਤ ਵਿਚ ਕੋਈ ਤਬਦੀਲੀ ਨਾ ਕਰਕੇ ਉਸ ਨੂੰ 4 ਫ਼ੀਸਦ 'ਤੇ ਰੱਖਿਆ ਹੈ ਜਿਸ ਨਾਲ ਤਰਲਤਾ ਤਸੱਲੀਬਖਸ਼ ਬਣੇ ਰਹਿਣ ਦੀ ਸੰਭਾਵਨਾ ਹੈ | ਇਸ ਤੋਂ ਪਹਿਲਾਂ ਇਹ ਆਸ ਕੀਤੀ ਜਾ ਰਹੀ ਸੀ ਕਿ ਰਾਜਨ ਵਿਕਾਸ ਨੂੰ ਹੱਲਾਸ਼ੇਰੀ ਦੇਣ ਲਈ ਦਰਾਂ ਦੀ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣਗੇ | ਗਵਰਨਰ ਨੇ ਕਿਹਾ ਕਿ ਮੌਜੂਦਾ ਵਿਤ ਵਰ੍ਹੇ ਦੌਰਾਨ ਆਰਥਿਕ ਵਿਕਾਸ ਦਰ 5 ਫ਼ੀਸਦ ਬਣੀ ਰਹੇਗੀ ਅਤੇ ਇਹ 2014-15 'ਚ ਇਹ 5.5 ਫ਼ੀਸਦ ਦੇ ਅਨੁਮਾਨ 'ਤੇ ਜਾ ਸਕਦੀ ਹੈ |
 
Top