ਮਾਨਿਆਤਾ ਹਸਪਤਾਲ 'ਚ ਭਰਤੀ, ਵੱਧ ਸਕਦੀ ਹੈ ਸੰਜੇ ਦੱਤ &

[JUGRAJ SINGH]

Prime VIP
Staff member
ਮੁੰਬਈ, 11 ਜਨਵਰੀ (ਏਜੰਸੀ)- ਆਪਣੀ ਪਤਨੀ ਮਾਨਿਆਤਾ ਦੇ ਇਲਾਜ਼ ਲਈ ਜੇਲ੍ਹ ਤੋਂ ਬਾਹਰ ਆਏ ਅਦਾਕਾਰ ਸੰਜੇ ਦੱਤ ਦੀ ਪੈਰੋਲ 'ਚ ਹੋਰ ਵਾਧਾ ਹੋ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਸੰਜੇ ਨੇ ਪੈਰੋਲ ਦੀ ਮਿਆਦ ਵਧਾਉਣ ਦੀ ਅਰਜ਼ੀ ਦਿੱਤੀ ਹੈ। ਫਿਲਹਾਲ ਸੰਜੇ ਇਕ ਮਹੀਨੇ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਹਨ ਅਤੇ ਪੈਰੋਲ ਮਿਆਦ 10 ਦਿਨਾਂ 'ਚ ਖਤਮ ਹੋ ਰਹੀ ਹੈ। ਖ਼ਬਰਾਂ ਮੁਤਾਬਿਕ ਸੰਜੇ ਦੱਤ ਨੇ ਇਸ ਸਬੰਧੀ ਇਕ ਅਰਜ਼ੀ ਯਾਰਵਾੜਾ ਜੇਲ੍ਹ ਦੇ ਪੁਲਿਸ ਵਿਭਾਗ ਨੂੰ ਭੇਜ ਦਿੱਤੀ ਹੈ ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਮਾਨਿਆਤਾ ਗਲੋਬਲ ਹਸਪਤਾਲ 'ਚ ਭਰਤੀ ਹੈ, ਡਾਕਟਰਾਂ ਅਨੁਸਾਰ ਉਨ੍ਹਾਂ ਦੇ ਲੀਵਰ 'ਚ ਟਿਊਮਰ ਹੈ ਅਤੇ ਉਨ੍ਹਾਂ ਨੂੰ ਦਿਲ ਸਬੰਧੀ ਵੀ ਬੀਮਾਰੀ ਹੋਣ ਦਾ ਵੀ ਸ਼ੱਕ ਕੀਤਾ ਜਾ ਰਿਹਾ ਹੈ।

 
Top