ਮੁੰਬਈ 'ਚ ਭਿਆਨਕ ਅੱਗ ਲੱਗਣ ਨਾਲ ਪੰਜ ਦੀ ਮੌਤ

Gill Saab

Yaar Malang
ਮੁੰਬਈ- ਮੁੰਬਈ ਦੇ ਕੈਂਪਸ ਕਾਰਨਰ ਇਲਾਕੇ 'ਚ ਇਕ 26 ਮੰਜ਼ਿਲਾ ਇਮਾਰਤ ਦੀ 12ਵੀਂ ਮੰਜ਼ਿਲ 'ਚ ਭਿਆਨਕ ਅੱਗ ਲੱਗਣ ਨਾਲ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਸ਼ੁੱਕਰਵਾਰ ਸ਼ਾਮ 7.30 ਵਜੇ ਦੇ ਕਰੀਬ 12ਵੀਂ ਮੰਜ਼ਿਲ 'ਚ ਇਕ ਜ਼ੋਰਦਾਰ ਧਮਾਕਾ ਹੋਇਆ ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਫੈਲ ਗਈਆਂ। ਅੱਗ ਨੇ ਪੌੜੀਆਂ ਅਤੇ ਲਿਫਟ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਇਕ ਅਧਿਕਾਰੀ ਨੇ ਪ੍ਰੈਸ ਨੂੰ ਦੱਸਿਆ ਕਿ ਇਮਾਰਤ 'ਚ ਰਹਿਣ ਵਾਲੇ ਪੰਜ ਵਾਸੀਆਂ ਦੀ ਅੱਗ 'ਚ ਝੁਲਸ ਕੇ ਮੌਤ ਹੋ ਗਈ। ਹੁਣ ਤੱਕ ਉਸ ਦੀ ਪਛਾਣ ਨਹੀਂ ਹੋ ਪਾਈ ਹੈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਜਸਲੋਕ, ਬ੍ਰੀਚ ਕੈਂਡੀ, ਜੇ. ਜੇ. ਹਸਪਤਾਲ ਅਤੇ ਨਾਇਰ ਹਸਪਤਾਲ ਭੇਜ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਕੁਝ ਸਿਲੰਡਰ 'ਚ ਧਮਾਕਾ ਹੋਣ ਕਾਰਨ ਪੰਜ ਫਾਇਰ ਬ੍ਰਿਗੇਡ ਕਰਮੀ ਸਣੇ ਦੋ ਅਧਿਕਾਰੀ ਜ਼ਖਮੀ ਹੋ ਗਏ ਸਨ। ਸੂਤਰਾਂ ਨੇ ਦੱਸਿਆ ਕਿ 14 ਫਾਇਰ ਬ੍ਰਿਗੇਡ, 7 ਪਾਣੀ ਟੈਂਕਰ ਅਤੇ ਚਾਰ ਐਂਬੂਲੈਂਸ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚਲ ਸਕਿਆ ਹੈ। ਇਕ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਜਦੋਂਕਿ ਬੀ. ਐਮ. ਸੀ. ਸੂਤਰਾਂ ਨੇ ਵੀ ਸਥਿਤੀ ਨੂੰ ਕੰਟਰੋਲ 'ਚ ਦੱਸਿਆ ਹੈ।
 
Top