ਅਜੇ ਪੂਰੀ ਹਿੰਮਤ ਨਹੀਂ - ਬੱਲ ਬੁਤਾਲਾ

KARAN

Prime VIP

ਅਜੇ ਪੂਰੀ ਹਿੰਮਤ ਨਹੀਂ..
ਮੇਰੇ ਵਿਚ...ਫਤਿਹ ਬਲਾਉਣ ਦੀ...।
ਬੁਤਾਲੇ ਤੋਂ ਅਨੰਦਪੁਰ ਸਹਿਬ ਆਉਣ ਦੀ..
ਤੇਰੀ ਤਸਵੀਰ ਨਾਲ ਨਜਰਾਂ ਮਿਲਉਣ ਦੀ..
ਮੈ ਵੀ ਲਿਖ ਕੇ..ਸਮੁੰਹ ਸਾਧ ਸੰਗਤ ਨੂੰ..
ਫਰਜੀ ਜਿਹੀਆਂ ਵਧਾਈਆਂ ਦੇਵਾਂਗਾ..
ਸ਼ਰਮ ਵੀ ਬਹੁਤ ਹੈ..ਮਿਲਾਵਟੀ ਸੌਦੇ ਦੀ...
ਤੇ ਬਾਕੀਆਂ ਵਾਂਗ ਆਖ ਛੱਡਾਂਗਾ,,
ਕਿ ਅੰਦਰੋਂ ਸਿੱਖੀ ਚਾਹੀਦੀ ਆ....ਨਿਰਲੱਜੇ ਸ਼ਬਦ..
ਕਿਤੇ ਫਿਰ ਦੇਵਾਂਗੇ ਤੇਰੇ ਪੰਜ ਪਿਆਰਿਆਂ ਨੁੰ ਵਧਾਈ..
ਜਦੋਂ ਕੇਸਗੜ ਤੱਕ ਜਾਂਦਿਆਂ,ਸਿਰਫ ਤੂੰ ਹੀ ਦਿਸੇਂਗਾ..
ਕੁਝ ਹੋਰ ਨਹੀਂ....ਬਾਕੀ ਕਿਤੇ ਫਿਰ ਸਹੀਂ.......

ਬੱਲ ਬੁਤਾਲਾ
 
Top