ਸਾਡਾ ਹੋਣਾ ਹੀ ਨਹੀਂ ਸੀ ਇਹ ਹਾਲ ਸੱਜਣਾ

KARAN

Prime VIP
ਤਾਰੇ ਅੱਧੀਆਂ ਰਾਤਾਂ ਨੂੰ ਅਸੀਂ ਗਿਣਦੇ ਨਾ ਹੁੰਦੇ
ਤੇਰੀ ਦੂਰੀ ਵਾਲਾ ਦੁੱਖ ਅਸੀਂ ਮਿਣਦੇ ਨਾ ਹੁੰਦੇ
ਜੇ ਪਹਿਲਾਂ ਵਾਂਗੂੰ ਰੱਖਦਾ ਖ਼ਿਆਲ ਸੱਜਣਾ

ਸਾਡਾ ਹੋਣਾ ਹੀ ਨਹੀਂ ਸੀ ਇਹ ਹਾਲ ਸੱਜਣਾ....
ਲਾਰਿਆਂ ਦੇ ਵਿੱਚ ਸਾਨੂੰ ਲਾ ਕੇ ਨਾ ਜੇ ਰਖਦਾ
ਗ਼ੈਰਾਂ ਵਾਲੀ ਨਿਗ੍ਹਾ ਨਾਲ ਸਾਨੂੰ ਨਾ ਜੇ ਤੱਕਦਾ
ਤੈਨੂੰ ਨਵਿਆਂ ਦੀ ਹੁੰਦੀ ਨਾ ਜੇ ਭਾਲ ਸੱਜਣਾ
ਸਾਡਾ ਹੋਣਾ ਹੀ ਨਹੀਂ....। .

ਮੂੰਹੋਂ ਆਖੇ ਬੋਲ ਜੇ ਪੁਗਾ ਦਿੰਦਾ ਤੂੰ ਵੇ
ਡੁਬਦੀ ਹੋਈ ਬੇੜੀ ਪਾਰ ਲਾ ਦਿੰਦਾ ਤੂੰ ਵੇ
ਦੁੱਖਾਂ ਸੁੱਖਾਂ ਵਿੱਚ ਖੜ੍ਹਦਾ ਜੇ ਨਾਲ ਸੱਜਣਾ
ਸਾਡਾ ਹੋਣਾ ਹੀ ਨਹੀਂ....। .

ਸਮਝ ਜੇ ਲੈਂਦਾ ਸਾਡੇ ਸੱਚੇ-ਸੁੱਚੇ ਪਿਆਰ ਨੂੰ
ਕੱਖਾਂ ਵਾਂਗੂੰ ਰੁਲਣਾ ਨਾ ਪੈਂਦਾ ਮੁਟਿਆਰ ਨੂੰ
'ਤੂਰ' ਚਲਦਾ ਨਾ ਸਾਡੇ ਨਾਲ ਚਾਲ ਸੱਜਣਾ
ਸਾਡਾ ਹੋਣਾ ਹੀ ਨਹੀਂ....

Kala Toor
 
Top