ਏ ਜ਼ਿੰਦਗੀ ਸਜ਼ਾ ਜੇ ਤੂੰ ਹੀ ਨਹੀਂ,

Saini Sa'aB

K00l$@!n!
ਏ ਜ਼ਿੰਦਗੀ ਸਜ਼ਾ ਜੇ ਤੂੰ ਹੀ ਨਹੀਂ,
ਮੈਂ ਖੁਦ ਤੋਂ ਜੁਦਾ, ਜੇ ਤੂੰ ਹੀ ਨਹੀਂ

ਅੱਧੀ ਰਾਤੀਂ ਰੋਵਾਂ ਉੱਠ-੨ ਕੇ,
ਚੰਨ ਤਾਰੇ ਗਵਾ, ਜੇ ਤੂੰ ਹੀ ਨਹੀਂ

ਤੇਰੇ ਇਸ਼ਕ ਨੇ ਝੱਲੀ ਕਰ ਛੱਡਿਆ,
ਏ ਕਿਸਨੂੰ ਕਵਾਂ, ਜੇ ਤੂੰ ਹੀ ਨਹੀਂ

ਉੱਜੜ ਜਾਵਾਂ ਹੱਸਦੀ ਵੱਸਦੀ,
ਮੈਂ ਵਾਂਗ ਖਿਜ਼ਾ ,ਜੇ ਤੂੰ ਹੀ ਨਹੀਂ

ਪਥਰੀਲਿਆਂ ਕੱਬੀਆਂ ਰਾਵਾਂ ਤੇ,
ਕਿਉਂ ਤਲੀਆਂ ਧਰਾਂ, ਜੇ ਤੂੰ ਹੀ ਨਹੀਂ

ਮਹਿਕਦੀ ਏ ਜੋ ਤੇਰੀ ਹੋਂਦ ਨਾਲ,
ਉਹੀ ਡੰਗਦੀ ਹਵਾ, ਜੇ ਤੂੰ ਹੀ ਨਹੀਂ

ਤੇਰੀ ਦੀਦ ਜਿਵੇਂ ਹੱਜ ਮੇਰੇ ਲਈ,
ਕੀਨੂੰ ਤੱਕਦੀ ਰਵਾਂ, ਜੇ ਤੂੰ ਹੀ ਨਹੀਂ

ਕਈਆਂ ਨੂੰ ਮਨਾਉਂਦਿਆਂ ਥੱਕ ਗਈ,
ਹੋਵਾਂ ਕਿਸ ਨਾ ਖਫਾ, ਜੇ ਤੂੰ ਹੀ ਨਹੀਂ

ਆਸ਼ਿਆਨਾ ਮੇਰਾ ਤੇਰੇ ਦਮ ਤੇ,
ਹੋ ਜਾਣੈ ਤਬਾ, ਜੇ ਤੂੰ ਹੀ ਨਹੀਂ

ਜ਼ਿੰਦਾਂ ਕਿ ਮਰਿਆਂ ਚ ਸ਼ੁਮਾਰ ਮੇਰਾ,
ਨਹੀਂ ਮੈਨੂੰ ਪਤਾ, ਜੇ ਤੂੰ ਹੀ ਨਹੀਂ

ਹਰ ਪਲ ਤੈਨੂੰ ਸਜਦਾ ਕਰੇ,
ਨਹੀਂ ਹੋਰ ਖੁਦਾ, ਜੇ ਤੂੰ ਹੀ ਨਹੀਂ................
 
ਕਈਆਂ ਨੂੰ ਮਨਾਉਂਦਿਆਂ ਥੱਕ ਗਈ,
ਹੋਵਾਂ ਕਿਸ ਨਾ ਖਫਾ, ਜੇ ਤੂੰ ਹੀ ਨਹੀਂ
 
Top