ਜੇ ਮਿਲਦੇ ਹੁੰਦੇ ਸਾਡੇ ਸਭ ਦੇ ਵਿਚਾਰ

ਜੇ ਮਿਲਦੇ ਹੁੰਦੇ ਜੀ ਸਾਡੇ ਸਭਦੇ ਵਿਚਾਰ,
ਤਾਂ ਕਿੰਨਾਂ ਸੋਹਣਾ ਹੋਣਾ ਸੀ ਸਾਡਾ ਸੰਸਾਰ,
ਨਾ ਕੋਈ ਤੂੰ ਤੂੰ, ਨਾ ਕੋਈ ਮੈਂ ਮੈਂ,
ਨਾ ਕੋਈ ਹੋਣੀ ਸੀ ਸਾਡੇ ਵਿੱਚ ਤਕਰਾਰ,
ਜੇ ਮਿਲਦੇ ਹੁੰਦੇ ਜੀ ਸਾਡੇ ਸਭਦੇ ਵਿਚਾਰ,

ਫੁੱਲਾਂ ਵਾਂਗ ਸਭਨੇ ਖਿੱੜੇ ਖਿੱੜੇ ਰਹਿੰਣਾ ਸੀ,
ਇੱਕ ਦੂਜੇ ਨੂੰ ਸਭਨੇ ਹਾਣੀ ਕਹਿੰਣਾ ਸੀ,
ਹੱਸਣ ਖੇਡਣ ਨਾਲ ਜਿੰਦ ਬੀਤ ਜਾਣੀ ਸੀ
ਪਤਾ ਨਹੀਂ ਹੋਣਾ ਸੀ ਕੀ ਹੁੰਦੀ ਏ ਖਾਰ,
ਜੇ ਮਿਲਦੇ ਹੁੰਦੇ ਜੀ ਸਾਡੇ ਸਭਦੇ ਵਿਚਾਰ,

ਨਾ ਕੋਈ ਧੀਆਂ ਨੂੰ ਕੁੱਖਾਂ ਵਿੱਚ ਮਾਰਦਾ,
ਨਾ ਕੋਈ ਨੂੰਹਾਂ ਆਪਣੀਆਂ ਅੱਗ ਚ ਸਾੜਦਾ,
ਹੁੰਦਾ ਨਾ ਜਨਮ ਦਹੇਜ ਲੌਭੀ ਬੀਮਾਰੀ ਦਾ,
ਜੇ ਮੰਗਦਾ ਨਾ ਕੋਈ ਸਕੂਟਰ ਅਤੇ ਕਾਰ,
ਜੇ ਮਿਲਦੇ ਹੁੰਦੇ ਜੀ ਸਾਡੇ ਸਭਦੇ ਵਿਚਾਰ,

ਨਾ ਕੋਈ ਅਮੀਰ ਨਾ ਗਰੀਬ ਹੋਣਾ ਸੀ,
ਸਭਦਾ ਇੱਕੌ ਜਿਹਾ ਨਸੀਬ ਹੋਣਾ ਸੀ,
ਹੱਕ ਸਭ ਨੂੰ ਮਿਲਦਾ ਆਪਣੀ ਮਿਹਨਤ ਦਾ,
ਪੈਸੇ ਪੱਖੌ ਪਾਠਕ ਕੌਈ ਹੋਣਾ ਨਾ ਸੀ ਲਾਚਾਰ,
ਜੇ ਮਿਲਦੇ ਹੁੰਦੇ ਜੀ ਸਾਡੇ ਸਭਦੇ ਵਿਚਾਰ,
ਪਾਠਕ ਪ੍ਰਦੀਪ
ਹੁਸ਼ਿਆਰਪੁਰ
 
Top