ਭੁੱਖ

harjotsandhu

Well-known member
ਜ਼ਮੀਨ ਖਾ ਗਏ, ਆਸਮਾਨ ਖਾ ਗਏ,
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |

ਉੱਚੀਆਂ ਇਮਾਰਤਾਂ, ਇਹ ਗੱਡੀਆਂ ਦਾ ਸ਼ੋਰਗੁਲ,
ਆਵਾਜ਼ ਹੀ ਪਹਿਚਾਨ ਸੀ, ਪਹਿਚਾਨ ਖਾ ਗਏ |
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |

ਦੋ ਚਾਰ ਮੁਸਕੁਰਾਹਟਾਂ, ਦੋ ਚਾਰ ਕਤਰੇ ਹੰਝੂ ਦੇ,
ਕੁਝ ਯਾਦਾਂ ਦਾ ਸਾਮਾਨ ਸੀ, ਸਾਮਾਨ ਖਾ ਗਏ |
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |

ਕੁਝ ਯਾਰ ਝੂਠੇ ਮਿਲ ਗਏ, ਕੁਝ ਨਾਲ ਸੱਚੇ ਚੋਰ ਸੀ,
ਸ਼ੈ ਦੀ ਤਾਂ ਕੀ ਸ਼ੈ ਰਹੀ, ਇਮਾਨ ਖਾ ਗਏ |
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |

ਮਿੱਟੀ ਦਾ ਤਾਂ ਮੁੱਲ ਹੈ, ਮਿੱਟੀ ਹੀ ਹੋ ਜਾਣਾ,
ਮਿੱਟੀ ਦਾ ਨਿਸ਼ਾਨ ਸੀ, ਨਿਸ਼ਾਨ ਖਾ ਗਏ |
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |

ਮੰਦਿਰਾਂ ਤੇ ਮਸਜਿਦਾਂ ਨੂੰ ਪਹਿਲਾਂ ਹੀ ਖਾਂਦੇ ਰਹੇ,
ਹੁਣ ਤਾਂ ਲੋਕ "ਸ਼ੈਰੀ " ਸ਼ਮਸ਼ਾਨ ਖਾ ਗਏ |
ਕੁਝ ਲੋਗ ਮੇਰੇ ਹਿੱਸੇ ਦਾ ਜਹਾਨ ਖਾ ਗਏ |
 
Top