ਇਕ ਦਿਨ

Arun Bhardwaj

-->> Rule-Breaker <<--
........... ਇਕ ਦਿਨ ............

ਮੇਰੇ ਵਾਂਗੂੰ ਅੰਦਰੋਂ ਉਹਵੀ ਬਲੇਗਾ ਇਕ ਦਿਨ
ਪੱਥਰ ਵਰਗਾ ਮੋਮ ਵਾਂਗੂੰ ਢਲੇਗਾ ਇਕ ਦਿਨ

ਤੜਫ ਉਠੇਗੀ ਨਦੀ ਜਦੋ ਸੇਕ ਲੱਗੂ ਖਾਬਾਂ ਦਾ
ਮੇਰਾ ਹੰਝੂ ਜਦੋ ਉਹਦੇ 'ਚ ਰਲੇਗਾ ਇਕ ਦਿਨ

ਮੈਂ ਨਹੀ ਕਹਿੰਦਾ,ਇਹਤਾਂ ਜਖਮਾਂ ਦੀ ਬਦ ਦੁਆ
ਜ਼ਖਮ ਆਪਣੇ ਤੇ ਉਹ ਲੂਣ ਮਲੇਗਾ ਇਕ ਦਿਨ

ਰੁੱਤਾਂ,ਜੋਬਨ,ਹੁਸਨ ਫੇਰ ਬੁੱਢ਼ੇ ਜਾਪਿਆ ਕਰੂਗੇ
ਜਦੋ ਜਿੰਦਗੀ 'ਚ ਕੋਈ ਗ਼ਮ ਪਲੇਗਾ ਇਕ ਦਿਨ

ਲੋਹੇ ਤੋਂ ਮਜਬੂਤ ਦਿਲ ਉਸਦਾ ਹੋਣਾ 'ਲਾਲੀ'
ਮੇਰੀ ਤੇਜ਼ਾਬੀ ਯਾਦ ਨਾਲ ਗਲੇਗਾ ਇਕ ਦਿਨ

ਰਿਟਨ ਬਾਏ..... ਲਾਲੀ ਅੱਪਰਾ... {Lally Apra }
 
Top