Jeeta Kaint
Jeeta Kaint @
ਇਕ ਵਾਰ ਦੀ ਗੱਲ ਹੈ ਕਿ ਹੰਸ ਤੇ ਹੰਸਨੀ ਕਿਸੇ ਦੂਰਦੇਸ਼ਦੀ ਯਾਤਰਾ 'ਤੇ ਜਾ ਰਹੇ ਸਨ I ਹਨੇਰਾ ਹੋ ਗਿਆ I ਉਹ ਇਕ ਵੱਡੇ ਦਰਖਤ ਦੀ ਇਕ ਲੇਟਵੀਂ ਅਤੇ ਮਜ਼ਬੂਤ ਟਾਹਣੀ 'ਤੇ ਰੱਤ ਕੱਟਣ ਲਈ ਬੈਠ ਗਏ I ਸਮਾਂ ਲੰਘਣ ਵਿਚਨਹੀਂ ਸੀ ਆ ਰਿਹਾ I...ਹੰਸਨੀ ਕਹਿਣ ਲੱਗੀ ,"ਹੰਸਾ ਕੋਈ ਗੱਲ ਬਾਤ ਸੁਣਾ,ਐਂਰਾਤ ਕਿਵੇਂ ਲੰਘੂ?"ਹੰਸ ਨੇ ਹੰਸਨੀ ਨੂੰ ਇਕ ਲੰਮੀ ਕਹਾਣੀ ਸੁਣਾਈ ਅਤੇ ਤੋੜਾ ਇਸ ਗੱਲ 'ਤੇ ਝਾੜਿਆ ਕਿ ਹੰਸਨੀਏ "ਜਿਹੜੇ ਘਰ ਉੱਤੋਂ ਦੀ ਉੱਲੂ ਟੱਪ ਜਾਵੇ ਉਹਘਰ ਉੱਜੜ ਜਾਂਦੈ I "ਉੱਲੂ ਵੀ ਦੂਸਰੀ ਟਾਹਣੀ 'ਤੇ ਬੈਠਾ ਸੁਣ ਰਿਹਾ ਸੀ Iਉਸਨੂੰ ਬੜਾ ਗੁੱਸਾ ਆਇਆ ਤੇ ਉਸਨੇ ਹੰਸ ਨੂੰ ਸਬਕ਼ ਸਿਖਾਉਣ ਦੀ ਠਾਂ ਣ ਲਈ Iਜਦੋਂ ਸਵੇਰੇ ਹੰਸ ਤੇ ਹੰਸਨੀ ਉੱਡਣ ਲੱਗੇ ਤਾਂ ਉੱਲੂ ਨੇ ਅੱਗੋਂ ਘੇਰ ਲਿਆ I"ਉਏ ਭਰਾਵਾ ਮੇਰੀ ਵਹੁਟੀ ਨੂੰ ਕਿਧਰ ਲੈ ਚੱਲਿਆ ਏਂ?"ਹੰਸ ਬੜਾ ਹੈਰਾਨ ਹੋਇਆ ਪਰ ਇਹ ਸਮਝਕੇ ਕਿ ਉੱਲੂ ਮਜ਼ਾਕ ਕਰ ਰਿਹਾ ਹੈ ,ਮੁਸਕਰਾ ਕੇ ਕਹਿਣ ਲੱਗਾ "ਵੱਡੇ ਭਾਈ ਤੂੰ ਉੱਲੂ ,ਇਹ ਹੰਸਨੀ .ਇਹ ਤੇਰੀ ਵਹੁਟੀ ਕਿਵੇਂ ਹੋ ਸਕਦੀ ਐ?""ਲੈ ,ਸਾਡੇ ਇਥੇ ਤਾਂ ੯੯ ਪ੍ਰਤਿਸ਼ਤ ਉੱਲੂਆਂ ਦੇ ਘਰੀਂ ਹੰਸਨੀਆਂ ਈ ਵਸਦੀਆਂ ਐਂ ,ਬਾਹਲੀ ਗੱਲ ਐ ਤਾਂ ਚੱਲ ਆਪਾਂ ਪੰਚਾਇਤ ਕੋਲੋਂਫੈਸਲਾ ਕਰਵਾ ਲੈਨੇ ਐਂ "ਉੱਲੂਨੇ ਆਕੜ ਕੇ ਕਿਹਾ iਹੰਸ ਨੂੰ ਕਿਹੜਾ ਕੋਈ ਡਰ ਸੀ ,ਕਹਿਣ ਲੱਗਾ "ਚੱਲ "iਅੱਗੇ ਘੋਗੜ ਸਰਪੰਚ ਸੀ i ਕਾਂ,ਤੋਤਾ,ਗੁਟ੍ਹਾਰ,ਚੱਕੀਰਾਹਾ ਤੇਕਈ ਹੋਰ ਮੈਂਬਰ iਹੰਸ ਨੇ ਸਾਰਿਆਂ ਨੂੰ ਫਤਿਹ ਬੁਲਾਈ ਤੇਬੜੀ ਨਿਮਰਤਾ ਨਾਲ ਕਹਿਣ ਲੱਗਾ ,"ਵੇਖੋ ਭਰਾਵੋ ,ਮੈਨੂੰ ਏਸ ਉੱਲੂ ਦਾ ਦਿਮਾਗ ਫਿਰ ਗਿਆ ਲਗਦੈ,ਭਲਾ ਇਹ ਹੰਸਨੀ ਇਹਦੀ ਵਹੁਟੀ ਕਿਵੇਂ ਹੋ ਸਕਦੀ ਐ ?"ਘੋਗੜ ਹੰਸ ਦੇ ਹੱਕ ਵਿਚ ਫੈਸਲਾ ਦੇਣ ਹੀ ਲੱਗਾ ਸੀ ਕਿ ਕਾਂ ਨੇ ਉਹਦੀ ਵੱਖੀ ਵਿਚਚੂੰਢੀ ਵੱਢੀ ਤੇ ਉਹਦੇ ਕੰਨ ਵਿਚ ਕਹਿਣਲੱਗਾ ,"ਸਾਲਿਆ ਘੋਗੜ ਈ ਰਿਹਾ ਨਾ ,ਹੰਸ ਨੇ ਇਹਨੂੰ ਲੈ ਕੇ ਪਤਾ ਨੀਂ ਕਿਧਰ ਉੱਡ ਜਾਣੈ,ਐਥੇ ਉੱਲੂਦੇ ਘਰ ਰਹੂ ਤਾਂ ਆਪਣ ੇਕੋਲ ਰਹੂ ,ਵੇਖ ਤਾਂ ਸਹੀ ਕਿੰਨੀ ਸੋਹਣੀ ਐ ,ਹੋਰਨੀਂ ਤਾਂ ਕੰਜਰਾ ਤੁਰਦੀ ਫਿਰਦੀ ਵੇਖਿਆ ਕਰਾਂਗੇ i "ਘੋਗੜ ਨੂੰ ਕਾਂ ਦੀ ਗੱਲ ਜਚ ਗਈ ਤੇ ਪੰਚਾਇਤਦਾ ਫੈਸਲਾ ਥੋੜੀ ਜਿਹੀ ਘੁਸਰ -ਮੁਸਰ ਪਿਛੋਂ ਉੱਲੂ ਦੇ ਹੱਕ ਵਿਚ ਹੋ ਗਿਆ iਹੰਸ ਵਿਚਾਰਾ ਨਿਮੋਝੂਣਾ ਹੋ ਕੇ ਉੱਡ ਣਲੱਗਾ ਸੀ ਕਿ ਉੱਲੂ ਨੇ ਫੇਰ ਘੇਰ ਲਿਆ ,"ਗੱਲ ਸੁਣ ਉਏ ਹੰਸਾ ,ਆਹ ਲੈਜਾ ਆਵਦੀ ਹੰਸਨੀ ਜਿਹੀ ,ਮੈਂ ਕੀ ਕਰਨੀ ਐ .ਪਰ ਇਕ ਗੱਲ ਅੱਗੇ ਤੋਂ ਯਾਦ ਰੱਖੀਂ ,ਘਰ ਉੱਲੂਆਂ ਦੇ ਟੱਪਣ ਨਾਲ ਨ੍ਹੀਂ ਉੱਜੜਦੇ ਹੁੰਦੇ ,ਘਰ ਤਾਂ ਐਹੋ ਜਿਹੀਆਂ ਪੰਚਾਇਤਾਂ ਉਜਾੜਦੀਆਂ ne.
Ghr di gl ghr ch Suljaa lvo....
Ghr di gl ghr ch Suljaa lvo....