ਵਾਹ ਓ ਦੁਨੀਆਂ ਦੇ ਮਾਲਕ ਤੂੰ
ਵਖਰਾ ਹੀ ਧਰਮ ਚਲਾ ਦਿੱਤਾ ।
ਪਾ ਪਾਣੀ ਵਿਚ ਗੁਰਬਾਣੀ ਦਾ ਰਸ
ਤੂੰ ਓਸਨੂੰ ਅਮ੍ਰਿਤ ਬਣਾ ਦਿੱਤਾ ।
ਕੰਬਦੇ ਪਏ ਸੀ ਜੋ ਚਿੜੀਆਂ ਵਾਂਗ ਲੋਕ
ਛਕਾ ਅਮ੍ਰਿਤ ਤੂੰ ਓਹਨਾਂ ਨੂੰ ਸ਼ੇਰ ਬਣਾ ਦਿੱਤਾ ।
ਇਥੇ ਇੱਕ ਨਹੀਂ ਵਾਰਦਾ ਕੋਈ ਕਿਸੇ ਖਾਤਿਰ ਤੂੰ
ਸਾਰਾ ਸਰਬੰਸ ਹੀ ਕੌਮ ਦੇ ਲੇਖੇ ਲਾ ਦਿੱਤਾ ।
unknown