Sikhi naal Ishq..............Debi22

tejy2213

Elite
Sikhi naal Ishq by Debi Makhsoospuri.......debi22 de lyrics da jawaab nahi.............
1.
ਸਿੱਖ਼ੀ ਮਹਿਬ਼ੂਬ ਨਹੀਂ ਬਣਂਦੀ ਕਮਦਿਲਿਆਂ ਤੇ ਕਮਜ਼ੋਰਾਂ ਦੀ
ਇਹ ਆਸ਼ਿਕ ਸੱਚੇ ਮਰਦ਼ਾਂ ਦੀ ਪੁੱਗਦੀ ਓਹਦੇ ਬਲਿਕਾਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਗੁਰੂ ਗੋਬਿੰਦ ਸਿੰਘ ਜਹੇ ਅਮਰਿਤ ਵਾਲੀਆਂ ਧਾਰਾਂ ਕਹਿੜੇ ਮੁੱਲ ਮਿਲੀਆਂ
ਇਹ ਪਹਿਨਂਣ ਵਾਲੇ ਜਾਣਂਦੇ ਨੇ ਦਸਤਾਰਾਂ ਕਹਿੜੇ ਮੁੱਲ ਮਿਲੀਆਂ
ਹੱਸ ਮੰਨਣਾਂ ਯ਼ਾਰ ਦੇ ਭਾਣੇਂ ਨੂੰ ਸਿੱਖ਼ੀ ਦਾ ਪਹਿਲਾ ਕਾਇਦਾ ਏ
ਤੱਤੀ ਤਵੀ ਤੇ ਸੇਜ਼ ਵਿਛਾ ਲਇਏ ਫੁੱਲ ਸਮਝ ਲਿਆ ਅੰਗਿਆਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਇੱਕ ਸ਼ਹਿਨਸ਼ਾਹ ਮਾਛੀਵਾੜੇ ਜੰਗਲੀ ਹੋ ਬੇਵ਼ਤਨਾ ਪਿਆ ਰਿਹਾ
ਓਹਦਾ ਲਖ਼ਤੇ ਜਿਗ਼ਰ ਸ਼ਹੀਦੀ ਪਾ ਚਮਕੌਰ ਬੇਕੱਫਣਾਂ ਪਿਆ ਰਿਹਾ
ਬੱਚਿਆਂ ਦੇ ਲਹੂ ਦਾ ਰੰਗ ਕੈਸਾ ਤੇ ਗਾੜਾ ਕਿੰਨਾ ਹੁੰਦਾ ਏ
ਓਹਦੀ ਲੱਜ਼ਤ ਕੈਸੀ ਪੁੱਛ ਜਾ ਕੇ ਸਰਹੰਦ ਦੀਆਂ ਦਿਵਾਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਇੱਕ ਦੇਹ ਉੱਬਲ ਕੇ ਪਾਣੀਂ ਵਿੱਚ ਓਹਨੂੰ ਪਾਣੀਂ ਪਾਣੀਂ ਕਰ ਗਈ ਏ
ਕੋਈ ਬਿਨਾਂ ਸੀਸ ਤੋਂ ਲੜਦਾ ਪਿਆ ਤੱਕ ਮੌਤ ਸ਼ਰਮ ਨਾਲ ਮਰ ਗਈ ਏ
ਸਿੱਖ਼ੀ ਦੇ ਆਸ਼ਿਕ ਕਰ ਗਏ ਜੋ ਓਹ ਵਣਂਜ ਕਰੂਗਾ ਕੌਣਂ ਭਲਾ
ਸਿਰ ਵਿੱਕ ਗਏ ਅੱਸੀਆਂ ਅੱਸੀਆਂ ਦੇ ਖੁਸ਼ੀਆਂ ਨੇ ਸ਼ਾਹੂਕਾਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਕਿਸ ਤਰਾਂ ਦੇ ਪਰਚ਼ੇ ਪੈਂਦੇ ਨੇ ਸਿੱਖ਼ੀ ਦੇ ਸਕੂਲੇ ਪੜਦਿਆਂ ਨੂੰ
ਤੱਕ ਆਰੇ ਦੇ ਨਾਲ ਚਿਰਦਿਆਂ ਨੂੰ ਜੰਡਾ ਨਾਲ ਬੱਝ ਕੇ ਸੜਦਿਆਂ ਨੂੰ
ਘੋੜਿਆਂ ਦੀਆਂ ਕਾਠ਼ੀਆਂ ਤੇ "ਦੇਬੀ" ਇਹਦੇ ਆਸ਼ਿਕਾਂ ਰਾਤਾਂ ਕੱਟੀਆਂ ਨੇ
ਖ਼ੁਦ ਜਾਗੇ ਦਿੱਤਾ ਸੌਣਂ ਨਹੀਂ ਓਹਨਾਂ ਜ਼ੁਲਮ ਦੀਆਂ ਸਰਕਾਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ |

2.
ਅੱਗ਼ ਦਾ ਸੁਭਾਅ ਸਾੜਨੇ ਤੇ ਮਜਬੂਰ ਸੜਨੇ ਲਈ ਹੁੰਦੇ ਪਰਵਾਨੇ ਮਸ਼ਹੂਰ
ਰੱਬ਼ ਪਰਖਦਾ ਆਪਣੇਂ ਆਸ਼ਿਕਾਂ ਨੂੰ ਆਸ਼ਿਕ ਵੀ ਹੱਸ ਕੇ ਦੁੱਖ਼ ਜਰਦੇ
ਸਿੱਖ਼ੀ ਦੇ ਇਸ਼ਕ ਦਾ ਪਰਚ਼ਾ ਓਹ ਤਵੀ ਤੇ ਬੈਠੇ ਹੱਲ਼ ਕਰਦੇ
ਕੋਈ ਜਣਾਂ ਖਣਾਂ ਨਈਂ ਦੇ ਸਕਦਾ ਔਖੇ ਮਜ਼ਮੂਨ ਦਾ ਪਰਚ਼ਾ ਏ
ਆਪਣੇ ਹੀ ਲਹੂ ਦੀ ਸਿਆਹੀ ਏ ਆਪਣੇ ਹੀ ਤਨ਼ ਦਾ ਵਰਕਾ ਏ
ਬਲ਼ਦੇ ਹੋਏ ਹਰਫ਼ ਸ਼ਹੀਦਾਂ ਦੇ ਸੱਭ਼ ਰਹਿਣਂਗੇ ਹਸ਼ਰ ਤਾਈਂ ਪੜਦੇ
ਸਿੱਖ਼ੀ ਦੇ ਇਸ਼ਕ ਦਾ ਪਰਚ਼ਾ ਓਹ ਤਵੀ ਤੇ ਬੈਠੇ ਹੱਲ਼ ਕਰਦੇ
ਇਹ ਦੁਨੀਆਂ ਤਾਈਂ ਭੁਲੇਖਾ ਏ ਅੱਗ਼ ਵਿੱਚ ਪੰਜਵਾ ਅਵਤਾਰ ਸੜੇ
ਚੰਦੂ ਦੀ ਈਰਖ਼ਾ ਸੜਦੀ ਏ ਜਹਾਂਗੀਰ ਦਾ ਪਿਆ ਹੰਕਾਰ ਸੜੇ
ਹੱਕ ਸੱਚ ਦੇ ਨਿਰਮਲ਼ ਚਸ਼ਮੇ ਜੋ ਭ਼ਲਾ ਅੱਗ਼ ਦੇ ਵਿੱਚ ਕਦੋਂ ਸੜਦੇ
ਸਿੱਖ਼ੀ ਦੇ ਇਸ਼ਕ ਦਾ ਪਰਚ਼ਾ ਓਹ ਤਵੀ ਤੇ ਬੈਠੇ ਹੱਲ਼ ਕਰਦੇ
ਓਹ ਪਿਆ ਗੁਰਾਂ ਦੀ ਦੇਹੀ ਤੇ ਓਹ ਇੱਕ ਇੱਕ ਛਾਲਾ ਆਂਦਾ ਏ
ਅੱਜ ਮਾਲ਼ਾ ਤੋਂ ਤਲ਼ਵਾਰ ਤਾਈਂ ਏ ਰਸਤਾ ਬਣਂਦਾ ਜਾਂਦਾ ਏ
ਉੱਸਰਦੇ ਪੰਥ ਕੁਰਬ਼ਾਨੀ ਤੇ ਅੱਜ ਸੱਤਗੁਰੂ ਪਹਿਲੀ ਇੱਟ ਧਰ਼ਦੇ
ਸਿੱਖ਼ੀ ਦੇ ਇਸ਼ਕ ਦਾ ਪਰਚ਼ਾ ਓਹ ਤਵੀ ਤੇ ਬੈਠੇ ਹੱਲ਼ ਕਰਦੇ
ਗੁਰੂ ਨਾਨ਼ਕ ਜੀ ਦੀ ਗੱਦੀ ਨੁੰ ਜਿਨ ਝੂਠ਼ ਦੀ ਇੱਕ ਦੁਕ਼ਾਨ ਕਿਹਾ
ਅੱਜ "ਦੇਬੀ" ਉਸ ਜਰਵਾਣੇਂ ਦਾ ਕਿਤੇ ਲੱਬਦਾ ਨਈਂ ਨਿਸ਼ਾਨ ਪਿਆ
ਜ਼ਾਲਿਮ ਜਿਉਂਦੇ ਵੀ ਮਰਿਆਂ ਜਹੇ ਯੋਦੇ ਮਰ ਕੇ ਵੀ ਨਈਂ ਮਰਦੇ
ਸਿੱਖ਼ੀ ਦੇ ਇਸ਼ਕ ਦਾ ਪਰਚ਼ਾ ਓਹ ਤਵੀ ਤੇ ਬੈਠੇ ਹੱਲ਼ ਕਰਦੇ
ਸਿੱਖ਼ੀ ਦੇ ਇਸ਼ਕ ਦਾ ਪਰਚ਼ਾ ਓਹ ਤਵੀ ਤੇ ਬੈਠੇ ਹੱਲ਼ ਕਰਦੇ |

3.
ਦੁਨੀਆਂ ਦੇ ਮੇਲ਼ੇ ਵਿੱਚ ਲੋਕੀ ਆਉਂਦੇ ਰਹਿੰਦੇ
ਮਰ ਜਾਂਦੇ ਜੋ ਦੇਸ਼ ਲਈ ਓਹ ਜਿਉਂਦੇ ਰਹਿੰਦੇ
ਕਲਗ਼ੀਧਰ ਨੇ ਜੱਗ ਨੂੰ ਕੌਮ ਨਿਆਰੀ ਦਿੱਤੀ
ਵੱਖ਼ਰਾ ਸੌਦਾ ਸਿਰਾਂ ਵੱਟੇ ਸਰਦ਼ਾਰੀ ਦਿੱਤੀ
ਜੋ ਤਲ਼ਵਾਰ ਤੋਂ ਜਨਮੇ ਓਹ ਹੋਣੀਂ ਨਾਲ ਖਹਿੰਦੇ
ਮਰ ਜਾਂਦੇ ਜੋ ਦੇਸ਼ ਲਈ ਓਹ ਜਿਉਂਦੇ ਰਹਿੰਦੇ
ਗਦ਼ਰੀ ਬਾਬੇ ਸੁੱਖ਼ ਦੀ ਜੂਨ ਹੰਡਾ ਸਕਦੇ ਸੀ
ਵਿੱਚ ਅਮਰੀਕਾ ਡਾਲੱਰ ਬੜੇ ਕਮਾ ਸਕਦੇ ਸੀ
ਸੱਚੇ ਆਸ਼ਿਕ ਗਿਣਂਤੀ ਮਿਣਤੀ ਵਿੱਚ ਕਦ਼ ਪੈਂਦੇ
ਮਰ ਜਾਂਦੇ ਜੋ ਦੇਸ਼ ਲਈ ਓਹ ਜਿਉਂਦੇ ਰਹਿੰਦੇ
ਰਾਜਗੁਰੂ ਸੁਖ਼ਦੇਵ ਸਰਾਭ਼ੇ ਦਾ ਕੀ ਕਹਿਣਾਂ
ਭਗਤ ਸਿੰਘ ਨੇ ਸਦਾ ਹੀ ਤੇਈ ਸਾਲ ਦਾ ਰਹਿਣਾਂ
ਲੋਕੀ ਨਾਮ ਸ਼ਹੀਦਾਂ ਦਾ ਸੁੱਚੇ ਮੂੰਹ ਲੈਂਦੇ
ਮਰ ਜਾਂਦੇ ਜੋ ਦੇਸ਼ ਲਈ ਓਹ ਜਿਉਂਦੇ ਰਹਿੰਦੇ
"ਦੇਬੀ" ਆਪਣੀਂ ਜਾਨ ਉੱਤੇ ਦੁੱਖ਼ ਜਰ਼ਨਾ ਔਖਾ
ਕਹਿਣਾਂ ਸੌਖਾ ਕਿਸੇ ਦੀ ਖ਼ਾਤਿਰ ਮਰਨਾ ਔਖਾ
ਕੈਸੇ ਦੁਲਹੇ ਮੌਤ ਨਾਲ ਜੋ ਲਾਵਾਂ ਲੈਂਦੇ
ਮਰ ਜਾਂਦੇ ਜੋ ਦੇਸ਼ ਲਈ ਓਹ ਜਿਉਂਦੇ ਰਹਿੰਦੇ
ਮਰ ਜਾਂਦੇ ਜੋ ਦੇਸ਼ ਲਈ ਓਹ ਜਿਉਂਦੇ ਰਹਿੰਦੇ |

4.
ਨਾਲ ਹਕੂਮਤ਼ ਮੱਥਾ ਲਾਉਂਣਾ ਕੌਮ ਸਿਰੋਂ ਸਰਬੰਸ ਲੁਟਾਉਂਣਾ
ਜ਼ਾਲਿਮ ਦੇ ਨਾਲ ਲੜਨਾਂ ਤੇ ਮਜ਼ਲੂਮ ਦੇ ਨਾਲ ਖ਼ਲੌਣਾਂ
ਗੁਰੂ ਗੋਬਿੰਦ ਸਿੰਘ ਜਿਹਾ ਦੁਨੀਆਂ ਉੱਤੇ ਨਾਂ ਹੋਇਆ ਨਾਂ ਹੋਣਾਂ
ਬਾਦਸ਼ਾਹ ਤੇ ਦਰਵੇਸ਼ ਵੀ ਯ਼ੋਧਾ ਭਗ਼ਤ ਤੇ ਸੱਭ ਤੋਂ ਵੱਡਾ ਦਾਨੀ
ਆਲ਼ਮ ਫ਼ਾਜਿਲ ਸ਼ਾਇਰ ਪੈਗੰਬ਼ਰ ਬੇਮਿਸਾਲ ਹਸਤੀ ਲਾਸਾਨੀ
ਸ਼ੇਅਰ ਸੁਣੋਂ ਨੰਦ ਲਾਲ਼ ਦੇ ਚੰਨ ਗੁਜਰੀ ਦਾ ਕਿੰਨਾ ਸੌਹਣਾਂ
ਗੁਰੂ ਗੋਬਿੰਦ ਸਿੰਘ ਜਿਹਾ ਦੁਨੀਆਂ ਉੱਤੇ ਨਾਂ ਹੋਇਆ ਨਾਂ ਹੋਣਾਂ
ਆਪਣਿਆਂ ਦੀ ਮੌਤ ਦੇ ਉੱਤੇ ਹੰਝੂ ਪੀ ਮੁਸਕਾਉਂਣਾ ਔਖਾ
ਕੱਲਾ ਕੱਲਾ ਜੀਅ ਤੌਰ ਕੇ ਰੱਬ਼ ਦਾ ਸ਼ੁਕਰ ਮਨਾਉਂਣਾ ਔਖਾ
ਬੋਝ ਪੁੱਤਾਂ ਦੀਆਂ ਲਾਸ਼ਾਂ ਦਾ ਮੋਡਿਆਂ ਤੇ ਹੱਸ ਕੇ ਢੋਹਣਾਂ
ਗੁਰੂ ਗੋਬਿੰਦ ਸਿੰਘ ਜਿਹਾ ਦੁਨੀਆਂ ਉੱਤੇ ਨਾਂ ਹੋਇਆ ਨਾਂ ਹੋਣਾਂ
ਜਦ ਤਾਈਂ ਸੂਰਜ ਚੰਨ ਸਿਤਾਰੇ ਜਦ ਤੱਕ ਹਿੰਦੂਸਤ਼ਾਨ ਰਹੇਗਾ
ਕਲਗ਼ੀਧਰ ਦੀ ਕੁਰਬ਼ਾਨੀ ਦਾ ਇਹਦੇ ਸਿਰ ਇਹਸਾਨ ਰਹੇਗਾ
ਕੁੱਝ ਲੋਕੀ ਇਹਸਾਨ ਵੀ ਭੁੱਲੇ "ਦੇਬੀ" ਇਸਦਾ ਰੌਣਾਂ
ਗੁਰੂ ਗੋਬਿੰਦ ਸਿੰਘ ਜਿਹਾ ਦੁਨੀਆਂ ਉੱਤੇ ਨਾਂ ਹੋਇਆ ਨਾਂ ਹੋਣਾਂ
ਗੁਰੂ ਗੋਬਿੰਦ ਸਿੰਘ ਜਿਹਾ ਦੁਨੀਆਂ ਉੱਤੇ ਨਾਂ ਹੋਇਆ ਨਾਂ ਹੋਣਾਂ |

5.
ਵਿੱਚ ਅਦਾਲਤ ਊਦ਼ਮ ਸਿੰਘ ਸੀ ਖ਼ਰੀਆਂ ਆਖ਼ ਸੁਣਾਉਂਦਾ
ਤੁਸੀ ਜ਼ੁਲਮ ਕਮਾਉਂਣਾ ਜਾਂਣਦੇ ਸਾਨੂੰ ਬਦਲਾ ਲੈਣਾਂ ਆਉਂਦਾ
ਜਦੋਂ ਨਹੱਕੇ ਮਰੇ ਕਿਉਂ ਨਾ ਉਦੋਂ ਅਦਾਲਤਾਂ ਲੱਗੀਆਂ
ਕਿੱਥੇ ਸੀ ਇਨਸਾਫ਼ ਲਹੂ ਦੀਆਂ ਨਹਿਰਾਂ ਸੀ ਜਦ਼ ਵਗੀਆਂ
ਕਿਸ ਕਾਨੂੰਨ ਦੇ ਥੱਲੇ ਸੀਗ਼ਾ ਗੋਲੀ ਡਾਇਰ ਚਲਾਉਂਦਾ
ਤੁਸੀ ਜ਼ੁਲਮ ਕਮਾਉਂਣਾ ਜਾਂਣਦੇ ਸਾਨੂੰ ਬਦਲਾ ਲੈਣਾਂ ਆਉਂਦਾ
ਇਹਨੇ ਕੰਡੇ ਚੁਗ਼ ਲਏ ਜਹਿੜੇ ਹੱਥੀ ਆਪ ਖਿਲਾਰੇ
ਓਹ ਵੀ ਪੁੱਤ ਸੀ ਮਾਂਵਾਂ ਦੇ ਜੋ ਅਮਰਿਤਸਰ਼ ਵਿੱਚ ਮਾਰੇ
ਇੱਕ ਮਰਿਆ ਤਾਂ ਕੀ ਹੋਇਆ ਕਿਉਂ ਲੰਡਨ ਹੈ ਕੁਰਲਾਉਂਦਾ
ਤੁਸੀ ਜ਼ੁਲਮ ਕਮਾਉਂਣਾ ਜਾਂਣਦੇ ਸਾਨੂੰ ਬਦਲਾ ਲੈਣਾਂ ਆਉਂਦਾ
ਰਾਜ ਬੈਗਾਨਿਆਂ ਉੱਤੇ ਕਰਨਾ ਆਦ਼ਤ ਰਹੀ ਤੁਹਾਡੀ
ਈਨ਼ ਕਿਸੇ ਦੀ ਮੰਨਣੀ ਨਾਂ ਇਹ ਮੁੱਢ ਤੋਂ ਰੀਤ਼ ਹੈ ਸਾਡੀ
ਲਹੂ ਪੰਜਾਬ ਦਾ ਡਰਦਾ ਨਾਂ ਤੇ ਕਿਸੇ ਨੂੰ ਨਹੀਂ ਡਰਾਉਂਦਾ
ਤੁਸੀ ਜ਼ੁਲਮ ਕਮਾਉਂਣਾ ਜਾਂਣਦੇ ਸਾਨੂੰ ਬਦਲਾ ਲੈਣਾਂ ਆਉਂਦਾ
"ਦੇਬੀ" ਓਹਦੇ ਅੱਗੇ ਗੱਲ਼ ਵਕੀਲਾਂ ਨੂੰ ਨਾਂ ਆਵੇ
ਸੁਣਂ ਕੇ ਸੱਚੀਆਂ ਜੱਜ ਦੇ ਹੱਥੋਂ ਕਲ਼ਮ ਨਿਕੱਲਦੀ ਜਾਵੇ
ਸਿਰ ਤੇ ਕੱਫ਼ਣਂ ਬੰਨਿਆ ਜਿਹਨੇ ਓਹ ਕਿਹਤੋਂ ਘਬਰਾਉਂਦਾ
ਤੁਸੀ ਜ਼ੁਲਮ ਕਮਾਉਂਣਾ ਜਾਂਣਦੇ ਸਾਨੂੰ ਬਦਲਾ ਲੈਣਾਂ ਆਉਂਦਾ |

6.
ਏਥੇ ਬੈਠ਼ ਕਿਸੇ ਨਾਂ ਰਹਿਣਾਂ ਭਰਿਆ ਮੇਲ਼ਾ ਛੱਡਣਾਂ ਪੈਣਾਂ
ਜਿੰਦਗੀ ਵਾਲਾ ਪਤਾਸਾ ਯ਼ਾਰੋ ਮੌਤ ਦੇ ਸਾਗਰ ਖ਼ਰ ਜਾਣਾਂ
ਬੰਦਾ ਇਹ ਨੀ ਸੌਚਦਾ ਆਖ਼ਿਰ ਇੱਕ ਦਿਨ ਮਰ ਜਾਣਾਂ ਬੰਦਾ ਇਹ ਨੀ ਸੌਚਦਾ
ਮਰਜਾਣੇਂ ਲਈ ਜੰਮਦਾ ਹਰ ਕੋਈ ਮਿਟ ਜਾਣੇਂ ਲਈ ਬਣਂਦਾ ਏ
ਬੇਮੁਨਿਆਦੀਆਂ ਚੀਜਾਂ ਉੱਤੇ ਕਰਨਾ ਮਾਣਂ ਨਹੀਂ ਬਣਂਦਾ ਏ
ਮਾਲ਼ਿਕ ਜਿਹਦਾ ਬਣਿਆਂ ਏਥੇ ਰਹਿ ਮਿੱਟੀ ਦਾ ਘ਼ਰ ਜਾਣਾਂ
ਬੰਦਾ ਇਹ ਨੀ ਸੌਚਦਾ ਆਖ਼ਿਰ ਇੱਕ ਦਿਨ ਮਰ ਜਾਣਾਂ ਬੰਦਾ ਇਹ ਨੀ ਸੌਚਦਾ
ਜਾਨ ਅਮਾਨ਼ਤ ਜਿਸਦੀ ਓਹ ਜਦ਼ ਮਰਜ਼ੀ ਲੈ ਜਾਵੇ ਬਈ
ਸਾਹਾਂ ਉੱਤੇ ਜੋਰ ਹੈ ਕਿਹਦਾ ਸਾਹ ਆਵੇ ਨਾਂ ਆਵੇ ਬਈ
ਸਾਰੀ ਦੁਨੀਆਂ ਜਿੱਤ ਲੈ ਭਾਂਵੇ ਮੌਤ ਦੇ ਹੱਥੋਂ ਹਰ ਜਾਣਾਂ
ਬੰਦਾ ਇਹ ਨੀ ਸੌਚਦਾ ਆਖ਼ਿਰ ਇੱਕ ਦਿਨ ਮਰ ਜਾਣਾਂ ਬੰਦਾ ਇਹ ਨੀ ਸੌਚਦਾ
ਕਾਤੌਂ ਬੰਦਾ ਜ਼ੁਲਮ ਕਮਾਉਂਦਾ ਕਿਉਂ ਦੂਜੇ ਨੂੰ ਲੁੱਟਦਾ ਏ
ਨੀਤ਼ ਦਾ ਭੁੱਖਾ ਰੱਜਦਾ ਨਹੀਓਂ ਸਕਿਆਂ ਦਾ ਗਲ਼ ਘੁੱਟਦਾ ਏ
ਖ਼ਾਲੀ ਆਇਆ ਖ਼ਾਲੀ ਜਾਣਾਂ ਸੱਭ਼ ਕੁੱਝ ਏਥੇ ਹੀ ਧਰ਼ ਜਾਣਾਂ
ਬੰਦਾ ਇਹ ਨੀ ਸੌਚਦਾ ਆਖ਼ਿਰ ਇੱਕ ਦਿਨ ਮਰ ਜਾਣਾਂ ਬੰਦਾ ਇਹ ਨੀ ਸੌਚਦਾ
ਰੱਬ਼ ਦੇ ਆਸ਼ਿਕ "ਦੇਬੀ" ਰੱਬ਼ ਨੂੰ ਬੰਦਿਆਂ ਵਿੱਚੋ ਤੱਕਦੇ ਨੇ
ਮਰ ਕੇ ਵੀ ਓਹ ਜਿਉਂਦੇ ਜਹਿੜੇ ਮੌਤ ਨੂੰ ਚ਼ੇਤੇ ਰੱਖਦੇ ਨੇ
ਦੁੱਖ਼ ਨੂੰ ਯ਼ਾਰ ਬਣਾਂ ਕੇ ਓਹਨਾਂ ਦੁੱਖ਼ ਦਾ ਸਾਗ਼ਰ ਤਰ ਜਾਣਾਂ
ਬੰਦਾ ਇਹ ਨੀ ਸੌਚਦਾ ਆਖ਼ਿਰ ਇੱਕ ਦਿਨ ਮਰ ਜਾਣਾਂ ਬੰਦਾ ਇਹ ਨੀ ਸੌਚਦਾ |

7.
ਸਾਨੂੰ ਚਰਨੀਂ ਲਗਾਓ ਸਾਨੂੰ ਆਪਣਾਂ ਬਣਾਂਓ
ਪੱਲਾ ਨਾਮ ਵਾਲਾ ਸਾਨੂੰ ਵੀ ਫ਼ੜਾ ਦਓ ਗੁਰੂ ਜੀ ਤੁਹਡੇ ਦਰ਼ ਆ ਗਏ
ਪੱਲਾ ਨਾਮ ਵਾਲਾ ਸਾਨੂੰ ਵੀ ਫ਼ੜਾ ਦਓ ਗੁਰੂ ਜੀ ਥੋਡੇ ਦਰ਼ ਆ ਗਏ
ਲੈਂਣ ਮੁਰਾਦ਼ਾਂ ਲੈ ਫਰਿਆਦਾਂ ਤਿਲ਼ ਫੁੱਲ ਨਾਲ ਲਿਆਈਆਂ
ਗੁਰੂ ਜੀ ਤੇਰੇ ਦਰਸ਼ਨ ਨੂੰ ਚਲ਼ ਕੇ ਸੰਗਤਾਂ ਆਈਆਂ ਗੁਰੂ ਜੀ ਤੇਰੇ ਦਰਸ਼ਨ ਨੂੰ
ਸ਼ਰਦਾ ਦੇ ਨਾਲ ਆਈਆਂ ਸੰਗਤਾਂ ਦਰਸ਼ਨ ਦੀਆਂ ਤਿਹਾਈਆਂ ਸੰਗਤਾਂ
ਦਰਸ਼ਨ ਦੇ ਕੇ ਕਸ਼ਟ ਨਿਵਾਰੋ ਝੋਲੀਆਂ ਆਂਣ ਫੈਲਾਈਆਂ
ਗੁਰੂ ਜੀ ਤੇਰੇ ਦਰਸ਼ਨ ਨੂੰ ਚਲ਼ ਕੇ ਸੰਗਤਾਂ ਆਈਆਂ ਗੁਰੂ ਜੀ ਤੇਰੇ ਦਰਸ਼ਨ ਨੂੰ
ਸੱਭ਼ ਤੋਂ ਉੱਚਾ ਦੁਆਰਾ ਤੇਰਾ ਸਾਨੂੰ ਇੱਕ ਸਹਾਰਾ ਤੇਰਾ
ਸਾਡੇ ਹਰ ਇੱਕ ਰੋਗ਼ ਵਾਲੀਆਂ ਸੱਤਗੁਰੂ ਕੋਲ ਦਵਾਈਆਂ
ਗੁਰੂ ਜੀ ਤੇਰੇ ਦਰਸ਼ਨ ਨੂੰ ਚਲ਼ ਕੇ ਸੰਗਤਾਂ ਆਈਆਂ ਗੁਰੂ ਜੀ ਤੇਰੇ ਦਰਸ਼ਨ ਨੂੰ
ਧੰਨ ਦਾਤਾ ਧੰਨ ਤੇਰੀਆਂ ਦਾਤਾਂ ਤੂੰ ਚਾਂਨਣ ਅਸੀਂ ਕਾਲੀਆਂ ਰਾਤਾਂ
ਤੇਰੇ ਵਿੱਚ ਗੁਣਂ ਕਿੰਨੇ ਗੁਰੂ ਜੀ
ਤੇਰੇ ਵਿੱਚ ਗੁਣਂ ਕਿੰਨੇ ਔਨੀਆਂ ਸਾਡੇ ਵਿੱਚ ਬੁਰਾਈਆਂ
ਗੁਰੂ ਜੀ ਤੇਰੇ ਦਰਸ਼ਨ ਨੂੰ ਚਲ਼ ਕੇ ਸੰਗਤਾਂ ਆਈਆਂ ਗੁਰੂ ਜੀ ਤੇਰੇ ਦਰਸ਼ਨ ਨੂੰ
ਐਬ਼ ਗੁਨਾਹ ਤੇ ਪਰਦ਼ੇ ਪਾਵੀਂ ਤਿਲ਼ ਫੁੱਲ ਸੇਵਾ ਲੇਖ਼ੇ ਲਾਵੀਂ
ਆਪਣੀਂ ਮੱਤ਼ ਦੇ ਸਾਡੀ ਮੱਤ਼ ਨੇ ਬਹੁਤ ਮੁਸੀਬ਼ਤਾਂ ਪਾਈਆਂ
ਗੁਰੂ ਜੀ ਤੇਰੇ ਦਰਸ਼ਨ ਨੂੰ ਚਲ਼ ਕੇ ਸੰਗਤਾਂ ਆਈਆਂ ਗੁਰੂ ਜੀ ਤੇਰੇ ਦਰਸ਼ਨ ਨੂੰ |

8.
ਨੀਹਾਂ ਵਿੱਚ ਚਿਣਨੇ ਦਾ ਫ਼ਤਵਾ ਕਾਜ਼ੀ ਨੇ ਜਦ਼ ਲਾਇਆ
ਤਾਂ ਨਵਾਬ ਕੌਟਲੇ ਨੇ ਖੜ ਕੇ ਵਿੱਚ ਸਭ਼ਾ ਫੁਰਮਾਇਆ
ਕਿੱਥੇ ਸ਼ਰਾਂ ਚ ਲਿਖ਼ਿਆ ਏ ਫ਼ੜ ਬੇਦੋਸ਼ੇ ਕਤ਼ਲ ਕਰਾਉਂਣਾ
ਅੱਜ ਮਾਰ ਮਾਸੂਮਾਂ ਨੂੰ ਸੂਬਿਆ ਤੈਂ ਨਰਕਾਂ ਨੂੰ ਜਾਣਾਂ
ਦੌ ਫੁੱਲ ਟਹਿਕਦੇ ਤੂੰ ਤੋੜ ਕੇ ਮਿੱਟੀ ਵਿੱਚ ਮਿਲਾਉਂਣੇ
ਕਿਸੇ ਕੁੱਲ਼ ਦੇ ਦੀਵੇ ਨੇ ਜਹਿੜੇ ਫੂਕਾਂ ਮਾਰ ਬੁਝਾਉਂਣੇ
ਇਹ ਕੰਮ ਨਈਂ ਮਰਦ਼ਾਂ ਦੇ ਬੱਚਿਆਂ ਤੇ ਹਥਿਆਰ ਉਠ਼ਾਉਂਣਾ
ਅੱਜ ਮਾਰ ਮਾਸੂਮਾਂ ਨੂੰ ਸੂਬਿਆ ਤੈਂ ਨਰਕਾਂ ਨੂੰ ਜਾਣਾਂ
ਹੱਥ ਵੇਖ਼ ਤੂੰ ਓਹਦੇ ਓਏ ਜਹਿੜਾ ਦੁਸ਼ਮਣ ਅਸਲ਼ੀ ਤੇਰਾ
ਬਾਪੂ ਤੇ ਵਾਰ ਕਰੇ ਮੈਨੂੰ ਦੱਸੋ ਕਿਹਦਾ ਜੇਰਾ
ਬੱਚਿਆਂ ਤੇ ਫਿਰਦਾ ਏ ਬਣਿਆਂ ਕਾਜ਼ੀ ਵੀ ਜਰਵਾਣਾਂ
ਅੱਜ ਮਾਰ ਮਾਸੂਮਾਂ ਨੂੰ ਸੂਬਿਆ ਤੈਂ ਨਰਕਾਂ ਨੂੰ ਜਾਣਾਂ
ਇਸਲ਼ਾਮ ਦੇ ਨਾਂ ਉੱਤੇ ਕਿੰਨਾ ਖ਼ੂਨ ਵਹਾਇਆ ਜਾਂਦਾ
ਨਿੱਤ ਚੜਦੇ ਸੂਰਜ ਓਏ ਹਿੰਦੂ ਸਿੱਖ਼ ਮਰਾਇਆ ਜਾਂਦਾ
ਕਿਵੇਂ ਜੱਗ ਤੇ ਫੈਲੂਗਾ ਸਾਡਾ ਧਰਮ ਏ ਬੰਦੇ ਖ਼ਾਣਾਂ
ਅੱਜ ਮਾਰ ਮਾਸੂਮਾਂ ਨੂੰ ਸੂਬਿਆ ਤੈਂ ਨਰਕਾਂ ਨੂੰ ਜਾਣਾਂ
ਹੋਇਆ ਬਾਹਰ ਕਚਿਹਰੀ ਤੋਂ ਨਾਲੇ ਜਾਂਦਾ ਹੰਝੂ ਕੇਰ਼ੀ
"ਦੇਬੀ" ਕਤ਼ਲ ਖ਼ੁਦਾ ਹੁੰਦਾ ਵੇਖ਼ ਨਾਂ ਸਕਦੀ ਇਹ ਅੱਖ਼ ਮੇਰੀ
ਇਸ ਖ਼ੂਨ ਬੇਦੋਸ਼ੇ ਦਾ ਪਾਪੀਓ ਲੇਖਾ ਪਊ ਚੁਕਾਉਂਣਾ
ਅੱਜ ਮਾਰ ਮਾਸੂਮਾਂ ਨੂੰ ਸੂਬਿਆ ਤੈਂ ਨਰਕਾਂ ਨੂੰ ਜਾਣਾਂ
ਅੱਜ ਮਾਰ ਮਾਸੂਮਾਂ ਨੂੰ ਸੂਬਿਆ ਤੈਂ ਨਰਕਾਂ ਨੂੰ ਜਾਣਾਂ |

9.
ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ, ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ
ਬੰਦਿਆ ਜੇ ਸੁਲਜਾਉਂਣੀ ਚਾਹੁੰਨੈ ਉਲਝੀ ਜੀਵਨ ਤਾਣੀਂ ਨੂੰ
ਤੱਕ ਆਸਰਾ ਓਸ ਖ਼ੁਦਾ ਦਾ ਪੜ ਲੈ ਤੂੰ ਗੁਰਬ਼ਾਣੀ ਨੂੰ

ਪੜ ਲੈ ਤੂੰ ਗੁਰਬ਼ਾਣੀ ਨੂੰ
ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ, ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ
ਸੱਚ ਦਾ ਸੂਰਜ ਇਲ਼ਮ ਦੀ ਦੌਲ਼ਤ ਸੱਚੇ ਰੱਬ਼ ਦਾ ਗਿਆਨ ਇਹ
ਕੁੱਚੇ ਦੇ ਵਿੱਚ ਬੰਦ ਸਮੁੰਦਰ ਰਚਨਾ ਬੜੀ ਮਹਾਨ਼ ਇਹ
ਇਹਦੀ ਥਾਂ ਪੌਣੀਂ ਇਉਂ ਮਿਣਂਨਾ ਜਿਉਂ ਸਾਗ਼ਰ ਦੇ ਪਾਣੀਂ ਨੂੰ
ਤੱਕ ਆਸਰਾ ਓਸ ਖ਼ੁਦਾ ਦਾ ਪੜ ਲੈ ਤੂੰ ਗੁਰਬ਼ਾਣੀ ਨੂੰ

ਪੜ ਲੈ ਤੂੰ ਗੁਰਬ਼ਾਣੀ ਨੂੰ
ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ, ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ
ਸਾਡੇ ਗੁਰੂਆਂ ਸੱਭ ਧਰਮਾਂ ਨੂੰ ਇੱਕੋ ਜਿਹਾ ਹੈ ਮਾਣ਼ ਦਿੱਤਾ
ਗੁਰੂ ਗਰੰਥ ਵਿੱਚ ਹਰ ਚੰਗੀ ਰਚਨਾ ਨੂੰ ਹੈ ਅਸਥਾਨ ਦਿੱਤਾ
ਹਿੰਦੂ ਭਗਤਾਂ ਮੁਸਲਿਮ ਪੀਰਾਂ ਤੇ ਭੱਟਾਂ ਦੀ ਬ਼ਾਣੀ ਨੂੰ
ਤੱਕ ਆਸਰਾ ਓਸ ਖ਼ੁਦਾ ਦਾ ਪੜ ਲੈ ਤੂੰ ਗੁਰਬ਼ਾਣੀ ਨੂੰ

ਪੜ ਲੈ ਤੂੰ ਗੁਰਬ਼ਾਣੀ ਨੂੰ
ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ, ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ
ਜੀਵਨ ਜਾਚ ਹੈ ਦੱਸਦੀ ਤੇ ਹਾਂਸਲ ਮੁੱਕਤੀ ਦਾ ਰਾਹ ਹੋਵੇ
"ਦੇਬੀ" ਇਸ ਦਾ ਸਿਮਰਨ਼ ਕਰਿਆਂ ਪੂਰੀ ਹਰੇਕ ਦੁਆ ਹੋਵੇ
ਭਵ ਸਾਗ਼ਰ ਤੋਂ ਪਾਰ ਲੈਜਾਂਦੀ ਇਹ ਹਰ ਇੱਕ ਪਰਾਣੀਂ ਨੂੰ
ਤੱਕ ਆਸਰਾ ਓਸ ਖ਼ੁਦਾ ਦਾ ਪੜ ਲੈ ਤੂੰ ਗੁਰਬ਼ਾਣੀ ਨੂੰ
ਪੜ ਲੈ ਤੂੰ ਗੁਰਬ਼ਾਣੀ ਨੂੰ
ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ, ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ
ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ, ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ |

10.
ਦਸਮੇਸ਼ ਤੇਰੀ ਕੌਮ ਤੇ ਝੁੱਲੀਆਂ ਬਥੇਰੀਆਂ
ਬਚਦੇ ਰਹੇ ਆ ਰਹਿਮਤਾਂ ਸਿਰ ਉੱਤੇ ਤੇਰੀਆਂ
ਲਿਖ਼ਿਆ ਜੋ ਡਾਡਾ ਧੁਰ ਤੋਂ ਮੁਕੱਦਰ ਨੇ ਮਾਰਿਆ
ਦੁਸ਼ਮਨ ਨੇ ਮਾਰਿਆ ਕਦੇ ਰਹਿਬ਼ਰ ਨੇ ਮਾਰਿਆ
ਦਸਮੇਸ਼ ਤੇਰੀ ਕੌਂਮ ਨੂੰ
ਆਪੋ ਚ ਲੜੇ ਬਾਜ ਫਿਰ ਬਿੱਲੀ ਨੇ ਮਾਰਿਆ
ਅਮਰਿਤਸਰ਼ ਆਈ ਤੇੜ ਤਾਂ ਦਿੱਲੀ ਨੇ ਮਾਰਿਆ
ਹੋ ਕੇ ਜਲ਼ੀਲ ਆਪਣੇ ਤੋਂ ਆਪਣੇਂ ਘ਼ਰੇ
ਆਪਣੇਂ ਪਰਾਏ ਦੋਹਾਂ ਦੀ ਖਿੱਲ਼ੀ ਨੇ ਮਾਰਿਆ
ਹੱਕ਼ ਲਏ ਬਾਝੋਂ ਝੁੱਕ ਗਿਆ ਉਸ ਸਿਰ ਨੇ ਮਾਰਿਆ
ਦੁਸ਼ਮਨ ਨੇ ਮਾਰਿਆ ਕਦੇ ਰਹਿਬ਼ਰ ਨੇ ਮਾਰਿਆ
ਦਸਮੇਸ਼ ਤੇਰੀ ਕੌਂਮ ਨੂੰ
ਬੁੱਕਲ ਦੇ ਸੱਪ ਅਸਾਂ ਤੋਂ ਸਾਂਭੇ ਨਾਂ ਜਾਂਵਦੇ
ਆਪੇ ਚਿਰਾਗ਼ ਬਾਲ਼ ਕੇ ਆਪੇ ਬੁਝਾਂਵਦੇ
ਬੇੜੀ ਦਾ ਰਾਖ਼ਾ ਰੱਬ਼ ਜੇ ਤੂਫ਼ਾਨ ਵਿੱਚ ਮਲ਼ਾਹ
ਚੱਪੂ ਹੀ ਇੱਕ ਦੂਸਰੇ ਤੋਂ ਖੋਹੀ ਜਾਂਵਦੇ
ਆਪੋ ਚ ਬੇਯਕੀਨੀ ਦੇ ਖੰਜਰ ਨੇ ਮਾਰਿਆ
ਦੁਸ਼ਮਨ ਨੇ ਮਾਰਿਆ ਕਦੇ ਰਹਿਬ਼ਰ ਨੇ ਮਾਰਿਆ
ਦਸਮੇਸ਼ ਤੇਰੀ ਕੌਂਮ ਨੂੰ
ਭ਼ੌਲੇ ਨਹੱਕੇ ਪਿਸ ਜਾਂਦੇ ਪੁੜ ਵਿੱਚ ਜਨੂਨ ਦੇ
ਇੱਕੋ ਵਤ਼ਨ ਚ ਮਾਰੇ ਹਾਂ ਕੌਰੇ ਕਨੂੰਨ ਦੇ
ਹੁੰਦਾ ਸਿਤ਼ਮ ਏ ਹੋ ਰਿਹੈ ਸੌਦ਼ਾ ਕੀ ਅਸਾਂ ਨਾਲ
ਪਾਣੀਂ ਵੀ ਸਾਨੂੰ ਮਿਲ਼ਦਾ ਏ ਬਦਲੇ ਚ ਖ਼ੂਨ ਦੇ
ਪਾਣੀਂ ਬਿਨ ਹੋਈ ਜਮੀਨ ਬੰਜਰ ਨੇ ਮਾਰਿਆ
ਦੁਸ਼ਮਨ ਨੇ ਮਾਰਿਆ ਕਦੇ ਰਹਿਬ਼ਰ ਨੇ ਮਾਰਿਆ
ਦਸਮੇਸ਼ ਤੇਰੀ ਕੌਂਮ ਨੂੰ
ਚਾਦ਼ਰ ਤਣੀਂ ਏ ਬਹੁਤਿਆਂ ਮੂੰਹਾ ਤੇ ਭੇਖ਼ ਦੀ
ਸਾਨੂੰ ਤਮਾਸ਼ੇ ਵਾਂਗਰਾਂ ਦੁਨੀਆਂ ਹੈ ਵੇਖ਼ਦੀ
ਜਦ ਬੇਗੁਨਾਹ ਜਵਾਨੀ ਦੇ ਬਲ਼ਦੇ ਕਿਤੇ ਸਿਵ਼ੇ
ਚੰਦਰੀ ਸਿਆਸਤ ਓਹਨਾਂ ਤੇ ਰੋਟ਼ੀ ਹੈ ਸੇਕਦੀ
ਦੌ ਪਾਸਿਆਂ ਦੇ ਯ਼ਾਰ ਨੇ ਦਿਲ਼ਬਰ ਨੇ ਮਾਰਿਆ
ਦੁਸ਼ਮਨ ਨੇ ਮਾਰਿਆ ਕਦੇ ਰਹਿਬ਼ਰ ਨੇ ਮਾਰਿਆ
ਦਸਮੇਸ਼ ਤੇਰੀ ਕੌਂਮ ਨੂੰ
ਰੱਖ਼ਣਾਂ ਨੀ ਕਰਜ਼ ਪੈ ਜਾਵੇ ਕੁੱਝ ਵੀ ਸਹਾਰਨਾਂ
ਤੈਂ ਆਪਣਾਂ ਲਾਇਆ ਕੌਮਂ ਨੇ ਆਪਣਾਂ ਉਤਾਰਨਾਂ
ਮੁੱਕ ਸਕਦੇ ਹਾਂ ਫ਼ੇਰ ਜੇ ਨਜ਼ਰਾਂ ਤੂੰ ਫੇਰ ਲਏਂ
"ਦੇਬੀ" ਇਕੱਲੀ ਮੌਤ ਨੇ ਸਾਨੂੰ ਕੀ ਮਾਰਨਾਂ
ਤੇਰੇ ਤੋਂ ਉੱਖੜੀ ਸਾਡੀ ਹੀ ਨਜ਼ਰ ਨੇ ਮਾਰਿਆ
ਦੁਸ਼ਮਨ ਨੇ ਮਾਰਿਆ ਕਦੇ ਰਹਿਬ਼ਰ ਨੇ ਮਾਰਿਆ
ਦਸਮੇਸ਼ ਤੇਰੀ ਕੌਂਮ ਨੂੰ |
 
reshmi_mutiyar

LITTLE KITTEN
meeeeeeeeee sad.... very sad-------------- manoo 1 line v parnee nee ondee punjabi dee-------- toosee ithay 400 lines likh deteaa:(
 
tejy2213

Elite
meeeeeeeeee sad.... very sad-------------- manoo 1 line v parnee nee ondee punjabi dee-------- toosee ithay 400 lines likh deteaa:(

punjabi te fer sikhani hi paini tuhanu je parhni te..........ive ni sarna..........
nahi te album search kar ke sun lavo.....
you can download the album and listen.........
 
tejy2213

Elite
1.
sikhi mehboob nahi ban di kamdileyaa te kamzoraan di
eh ashique sache mardaa di puggadi ohde balkaaraan nu
sikhi naal kitta ishque jihna ki guzari ohna lokaan te
sikhi kis bhaa nu mildi hai jara puchh ke dekh sardaaraan nu

guru gobind singh jahe amrit waaliyaan dhaaraan kehrhe mull miliyaan
eh pehanan waale jaan dey ne dastaaraan kehrhe mull miliyaan
hass mannana yaar de bhaane nu sikhi da pehla kayadaa ei
tatti tavi te seij vichha layie phull samajh leyaa angeyaaraan nu
sikhi naal kitta ishque jihna ki guzari ohna lokaan te
sikhi kis bhaa nu mildi hai jara puchh ke dekh sardaaraan nu

ek shehanshah machhi waarhe jangali ho bewatnaa peyaa reha
ohda lakhte jigar shaheedi paa chamkaur bekaffanaa peya reh
bacheyaan de lahoo da rang kaisa te gaarha kinna hunda ei
ohdi lajjat kaisi puchh jaa ke sirhand diyaan diwaaraan nu
sikhi naal kitta ishque jihna ki guzari ohna lokaan te
sikhi kis bhaa nu mildi hai jara puchh ke dekh sardaaraan nu

ek deh ubbal ke pani vich ohnu pani pani kar gayi ei
koi bina sees to larhda peya takk maut sharam naal mar gayi ei
sikhi de ashique kar gaye jo oh vanaj karooga kaun bhala
sir vikk gaye assiyaan assiyaan de khushiyaan ne shahukaaraan nu
sikhi naal kitta ishque jihna ki guzari ohna lokaan te
sikhi kis bhaa nu mildi hai jara puchh ke dekh sardaaraan nu

kis taran de parche paindey ne sikhi de schooley parhdeyaan nu
takk aarey de naal chirdeyaan nu jandaan naal bajh ke sarhdeyaan nu
ghorheyaan diyan kaathiyaan te "Debi" ehde ashiquaan raataan kattiyaan ne
khudd jaagey ditta saun nahi ehna zulam diyaan sarkaaraan nu
sikhi naal kitta ishque jihne ki guzari ohna lokaan te
sikhi kis bhaa nu mildi hai jara puchh ke dekh sardaaraan nu2.
Agg da subah saarhney te mazboor
sarhney nu hundey parwane mashhoor
rabb parakhdaa appney ashiquaan nu
ashique vi hass ke dukh jar dey
sikhi de ishque da parcha oh tavi te bethe hall kardey

koi jana khana ni de sakda
aukhe majmoon da parcha ei
appney hi lahoo di seyaahi ei
appney hi tan da varka ei
baldey hoye haraf shaheedan de
loki rehan gey hashar tayin parhdey
sikhi de ishque da parcha oh tavi te bethe hall kardey

eh duniyaan tayin bhulekha ei
agg vich panjavaa avtaar sarhe
chandu di eerkhaa sarhdi ei
jahangeer da peya hankaar sarhe
hakk sach de nirmal chashmey jo
oh agg de vich kado sarhdey
sikhi de ishque da parcha oh tavi te bethe hall kardey

oh peya guraan di dehi te
oh ek ek chhalla aanda ei
ajj maala to talwaar tayin
eh rasta ban daa jaanda ei
ussardey panth qurbani de
te satgur pehli itt dhardey
sikhi de ishque da parcha oh tavi te bethe hall kardey

guru nanak ji di gaddi nu
jihna jhood di ek dukaan keha
ajj "Debi" us jarvaane da
koi labbadaa nahi nishan peyaa
zalim jeondey vi mareyaan jahe
Yode mar ke vi nahi mar dey
sikhi de ishque da parcha oh tavi te bethe hall kardey

3.
Duniyaa de mele vich loki aunde rehnde
mar jaande jo desh layi oh jeondey rehnde

kalgidhar ne jagg nu kaum neyaari ditti
vakhraa sauda siraa vatte sardari ditti
jo talwaar cho janmey oh honi naal khehnde
mar jaande jo desh layi oh jeondey rehnde

gadri babey sukh di jooh handaa sakde ci
vich amrica dollar barhe kamaa sakde ci
par sache ashique gin tee min tee vich kad paindey
mar jaande jo desh layi oh jeondey rehnde

rajguru sukhdev sarabey da ki kehna
bhagat singh ne sada hi 23 saal da rehna
loki naam shahidaan da suche mooh leindey
mar jaande jo desh layi oh jeondey rehnde

"Debi" appni jaan utte dukh jarnaa aukhaa
kehna saukha kise di khatar marna aukha
kaise dulleh maut naal jo laanvaa laindey
mar jaande jo desh layi oh jeondey rehnde...........
 
tejy2213

Elite
4.
naal haqoomat matha launa kaum siro sarbans latauna
zalim de naal larhna te mazloom de naal khalauna
guru gobind singh jeha duniyaa utte na hoya na hona

baadshah te darvesh vi yoda bhagat te sab to vadda daani
aalam faazil shayar pegambhar bemisaal hassti laasani
sheir sunu nand laal de chann guzri da kinna sohna
guru gobind singh jeha duniyaa utte na hoya na hona

appneyaa di maut de utte hanjoo pee muskaun aukha
kalla kalla jee tor ke rabb da shukar manauna aukha
bojh puttaan diyaan laashan da moddeyaa te hass ke dhauna
guru gobind singh jeha duniyaa utte na hoya na hona

jadd tak sooraj chann sitaare jad tak hindustaan rahega
kalgidhar di qurbaani da ehde sir ehsaan rahega
kush loki ehsaan vi bhulle "Debi" esdaa rona
guru gobind singh jeha duniyaa utte na hoya na hona

5.
vich adaalat udham singh ci khariyaan aakh sunaunda
tusi zulam kamauna jaa dey sanu badlaa laina aunda

jado nihakke mare kyon na udo adaalataan laggiyaan
kithe ci insaaf lahoo diyaan neharaan ci jad wagiyaan
kis kanoon de thalle ciga goli Diar chalaunda
tusi zulam kamauna jaa dey sanu badla laina aunda

ehne kandey chug laye jehrhe hathi aap khilare
oh vi putt ci maava de jo amritsar vich maare
ek mareyaa ta ki hoya kyon London hai kurlaunda
tusi zulam kamauna jaa dey sanu badla laina aunda

raaj beganeyaa utte karna aadat rahi tuhadi
een kise di mannani naa eh mudd to reet hai saddi
lahoo punjab da darrda na te kise nu nahi daraunda
tusi zulam kamauna jaa dey sanu badla laina aunda

"Debi" ohde agge gall vakeelaan nu na aavey
sun ke sachiyaa judge de hatho kalam nikaldi jaave
sir te kaffan banneyaa jihne oh kihton ghabraunda
tusi zulam kamauna jaa dey sanu badla laina aunda

6.
ethe beith kise na rehna bhareyaa mela chhaddna paina
zindagi wala patasa yaaro maut de sagar khar jaana
banda eh ni sochda akhir ek din mar jaana banda eh ni sochda

mar jaane layin jammada har koi mit jaane layi ban daa ei
bemuneyaadi cheejaan utte karna maan nahi ban daa ei
malik jisda baneyaa ethe reh mitti da ghar jaana
banda eh ni sochda akhir ek din mar jaana banda eh ni sochda

jaan amaanat jisdi oh jad marzi le jaave baee
saaha utte zor hai kihda saah aave na aave baee
saari duniyaa jitt le bhaave maut de hatho har jaana
banda eh ni sochda akhir ek din mar jaana banda eh ni sochda

kaato banda zulam kamuaunda kyon dooje nu luttadaa ei
neet da bhukha rajjadaa nahio sakheyaa da gal guttada ei
khali aya khali jaana sabb kush eithe hi dhar jaana
banda eh ni sochda akhir ek din mar jaana banda eh ni sochda

rabb de ashique "Debi" rabb nu bandeyaa vicho takkde ne
mar ke vi oh jeondey jehrhe maut nu chette rakhde ne
dukh nu yaar bana ke ohna maut da sagar tarr jaana
banda eh ni sochda akhir ek din mar jaana banda eh ni sochda
 
Top