ਦੇਸ਼ ਦੀ ਚਿਤਾ ਤੇ ਆਪਣਾ ਮੰਨ ਪਰਚਾ ਰਹੇ,
ਦੇਖੋ ਕਿਥੋ’ ਆ ਗਏ ਨੇ ਇਹ ਖੁਸਰੇ ।
ਹਰ ਕੋਈ ਅੱਖਾਂ ਦਿਖਾ ਕੇ ਤੁਰ ਜਾਦੈ,
ਬੱਸ ਤਾੜੀਆ ਵਜਾਉਦੇ ਰਹੇ ਇਹ ਖੁਸਰੇ ।
ਕਿੰਨੇ ਸ਼ਹੀਦ ਦੇਸ਼ ਤੋ’ ਕੋਈ ਨਹੀ’ ਹਿਸਾਬ,
ਹਰ ਕਫਨ ਦਾ ਪੈਸਾ ਖਾ ਗਏ ਇਹ ਖੁਸਰੇ ।
ਜਮੀਰ ਵੇਚੀ ਆਪਣੀ, ਜਮੀਨ ਦੇਸ਼ ਦੀ ,
ਖੇਤ ਖਲਿਹਾਨ ਸਭ ਵੇਚ ਖਾ ਗਏ ਇਹ ਖੁਸਰੇ ।
ਲਾਰਿਆਂ ਦੇ ਵਿੱਚ ਬੀਤ ਗਏ ਨੇ ਪੰਜ ਸਾਲ,
ਫੇਰ ਢੋਲਕੀਆ ਛੈਣੇ ਖੜਕਾਉਦੇ ਆ ਗਏ ਇਹ ਖੁਸਰੇ ।
ਕਈ ਅਹਿਮ ਮਸਲੇ ਫਾਈਲਾ ਵਿਚ ਬੰਦ ਰਹੇ,
ਅਸੇਬਲੀ ‘ਚ ਇਕ ਦੁਜੇ ਨੂੰ ਨਚਾਉਦੇ ਰਹੇ ਇਹ ਖੁਸਰੇ ।
ਖਾਲੀ ਰਹੀ ਥਾਲੀ ਆਮ ਆਦਮੀ ਦੀ ,ਪਰ
ਖਿਆਲੀ ਪੁਲਾਅ ਬਣਾਉਂਦੇ ਰਹੇ ਇਹ ਖੁਸਰੇ ।
ਕਦੋ ਲਹੂ ਦਾ ਹਿਸਾਬ ਮੰਗੇਗਾ ਦੇਸ਼ ਇਹਨਾ ਤੋ,?
ਲਗਦੈ ਸਾਰਿਆ ਨੂੰ ਖੁਸਰਾ ਬਣਾ ਗਏ ਇਹ ਖੁਸਰੇ ।
ਦੇਖੋ ਕਿਥੋ’ ਆ ਗਏ ਨੇ ਇਹ ਖੁਸਰੇ ।
ਹਰ ਕੋਈ ਅੱਖਾਂ ਦਿਖਾ ਕੇ ਤੁਰ ਜਾਦੈ,
ਬੱਸ ਤਾੜੀਆ ਵਜਾਉਦੇ ਰਹੇ ਇਹ ਖੁਸਰੇ ।
ਕਿੰਨੇ ਸ਼ਹੀਦ ਦੇਸ਼ ਤੋ’ ਕੋਈ ਨਹੀ’ ਹਿਸਾਬ,
ਹਰ ਕਫਨ ਦਾ ਪੈਸਾ ਖਾ ਗਏ ਇਹ ਖੁਸਰੇ ।
ਜਮੀਰ ਵੇਚੀ ਆਪਣੀ, ਜਮੀਨ ਦੇਸ਼ ਦੀ ,
ਖੇਤ ਖਲਿਹਾਨ ਸਭ ਵੇਚ ਖਾ ਗਏ ਇਹ ਖੁਸਰੇ ।
ਲਾਰਿਆਂ ਦੇ ਵਿੱਚ ਬੀਤ ਗਏ ਨੇ ਪੰਜ ਸਾਲ,
ਫੇਰ ਢੋਲਕੀਆ ਛੈਣੇ ਖੜਕਾਉਦੇ ਆ ਗਏ ਇਹ ਖੁਸਰੇ ।
ਕਈ ਅਹਿਮ ਮਸਲੇ ਫਾਈਲਾ ਵਿਚ ਬੰਦ ਰਹੇ,
ਅਸੇਬਲੀ ‘ਚ ਇਕ ਦੁਜੇ ਨੂੰ ਨਚਾਉਦੇ ਰਹੇ ਇਹ ਖੁਸਰੇ ।
ਖਾਲੀ ਰਹੀ ਥਾਲੀ ਆਮ ਆਦਮੀ ਦੀ ,ਪਰ
ਖਿਆਲੀ ਪੁਲਾਅ ਬਣਾਉਂਦੇ ਰਹੇ ਇਹ ਖੁਸਰੇ ।
ਕਦੋ ਲਹੂ ਦਾ ਹਿਸਾਬ ਮੰਗੇਗਾ ਦੇਸ਼ ਇਹਨਾ ਤੋ,?
ਲਗਦੈ ਸਾਰਿਆ ਨੂੰ ਖੁਸਰਾ ਬਣਾ ਗਏ ਇਹ ਖੁਸਰੇ ।