ਮੈ ਤੇਰੇ ਤੇ ਦੋਸ ਨਹੀ ਲਾਉਣਾ ਕਿਸਮਤੇ

Yaar Punjabi

Prime VIP
ਮੈ ਤੇਰੇ ਤੇ ਦੋਸ ਨਹੀ ਲਾਉਣਾ ਕਿਸਮਤੇ
ਨਾਂ ਤੇਰਾ ਲਾ ਕੇ ਮੈ
ਗਲਤੀਆ ਆਪਣੀਆ ਤੇ ਪਰਦਾ ਨੀ ਪਾਉਣਾ ਕਿਸਮਤੇ
ਜਦ ਮੇਰੇ ਚ ਹੀ ਘਾਟਾ ਨੇ
ਗਲਤ ਰਾਹਵਾ ਤੇ ਲੰਮੀਆ ਕਰ ਲਈਆ ਵਾਟਾ ਨੇ
ਜੋ ਦੁਨੀਆ ਲਈ ਕੀਤਾ ਉਹੀ ਉਹਨੇ ਦਿੱਤਾ
ਫਿਰ ਕੀ ਤੇਰੇ ਤੇ ਦੋਸ ਲਾਉਣਾ ਕਿਸਮਤੇ
ਮੈ ਤੇਰੇ ਤੇ ਦੋਸ ਨਹੀ ਲਾਉਣਾ ਕਿਸਮਤੇ

ਮੈ ਤੇਰੇ ਤੇ ਦੋਸ ਨਹੀ ਲਾਉਣਾ ਕਿਸਮਤੇ

"ਜੇ ਪੱਲੇ ਮੇਰੇ ਕੱਖ ਨਹੀ
ਤਾ ਇਸ ਚ ਰੱਬ ਦਾ ਕੋਈ ਪੱਖ ਨਹੀ
ਉਹਨੇ ਤਾ ਸਭ ਕੁੱਝ ਦਿੱਤਾ
ਜਦ ਹੋਇਆ ਹੀ ਮੈਥੋ ਰੱਖ ਨਹੀ "
ਲਾ ਕੇ ਦੋਸ ਰੱਬ ਤੇ ਮੈ ਪਾਪੀ ਨੇ
ਹੋਰ ਪਾਪ ਨਹੀ ਕਮਾਉਣਾ ਕਿਸਮਤੇ

ਮੈ ਤੇਰੇ ਤੇ ਦੋਸ ਨਹੀ ਲਾਉਣਾ ਕਿਸਮਤੇ

"ਜੇ ਕੀਤੇ ਕੋਲ ਕਰਾਰਾ ਤੇ ਮੈ ਖੜ ਨਹੀ ਸਕਿਆ
ਛੱਡ ਰਸਮ ਰਿਵਾਜਾ ਨੂੰ ਉਹਦਾ ਹੱਥ ਫੜ ਨਹੀ ਸਕਿਆ
ਉਹ ਤਾ ਛੱਡ ਦਿੰਦੀ ਮਾਪੇ ਵੀ
ਪਰ ਮੈ ਹੀ ਜੇ ਜਮਾਨੇ ਨਾਲ ਲੜ ਨਹੀ ਸਕਿਆ"
ਹੁਣ ਉਹਦੇ ਪਿਆਰ ਨੂੰ ਬੇਵਫਾ ਦੱਸ ਮੈ ਕਿੰਜ ਜਿਉਣਾ ਕਿਸਮਤੇ

ਮੈ ਤੇਰੇ ਤੇ ਦੋਸ ਨਹੀ ਲਾਉਣਾ ਕਿਸਮਤੇ

"ਜੇ ਮਾਪਿਆ ਦੇ ਮੂੰਹੋ ਪੁੱਤ ਸੁਣਿਆ ਹੋ ਚਿਰ ਗਿਆ
ਮੇਰੇ ਕਰਕੇ ਹੀ ਤਾ ਝੁੱਕ ਉਹਨਾ ਦਾ ਸਿਰ ਗਿਆ
ਕਰ ਉਹਨਾ ਦੇ ਬੋਲ ਨਜਰਅੰਦਾਜ
ਜਾਣ ਬੁੱਝ ਨਸਿਆ ਚ ਜੇ ਘਿਰ ਗਿਆ"
ਜੇ ਲਾਇਆ ਉਹਨਾ ਦੋਸ ਦੀ ਪਲਵਰਸਿਸ ਤੇ
ਤਾ ਮੈ ਖੁਦ ਨੂੰ ਮਾਫ ਨਹੀ ਕਰ ਪਾਉਣਾ ਕਿਸਮਤੇ

ਮੈ ਤੇਰੇ ਤੇ ਦੋਸ ਨਹੀ ਲਾਉਣਾ ਕਿਸਮਤੇ

" ਜੇ ਇੱਕ ਇੱਕ ਕਰਕੇ ਯਾਰ ਹੋ ਦੂਰ ਗਏ
ਚਾਹੁੰਣ ਵਾਲੇ ਛੱਡਣ ਲਗੇ ,ਹੋ ਗਏ ਜੇ ਮਜਬੂਰ ਬੜੇ
ਇਹ ਤਾ ਹੋਣਾ ਚਾਹੀਦਾ ਸੀ ਨਾਲ ਮੇਰੇ
ਮੈ ਕੀਤੇ ਨੇ ਜੋ ਕਸੂਰ ਬੜੇ
ਮੈ ਨਾ ਕਿਸੇ ਦੇ ਹੰਝੂ ਪੁੰਝੇ
ਫਿਰ ਮਨਦੀਪ ਨੁੰ ਕਿਸ ਵਰਾਉਣਾ ਕਿਸਮਤੇ

ਮੈ ਤੇਰੇ ਤੇ ਦੋਸ ਨਹੀ ਲਾਉਣਾ ਕਿਸਮਤੇ

"ਹੋਇਆ ਉਹੀ ਜੋ ਕਹਿਣ ਕਿਸਮਤ ਚ ਹੋਣਾ
ਭੁੱਲਜਾ ਸਭ ਕੁੱਝ ਗਿਆ ਵਾਪਸ ਨਹੀ ਆਉਣਾ
ਨਾ ਦਿੳ ਦਿਲਾਸੇ ਝੂਠੇ
ਮੈ ਸੱਚ ਨੂੰ ਹਿੱਕ ਨਾਲ ਲਾਉਣਾ"
ਮੈ ਸਿੱਖਿਆ ਹਾ ਗਲਤੀਆ ਤੂੰ
ਨਹੀ ਤੂੰ ਮੈਨੂੰ ਕੀ ਸੀ ਸਿਖਾਉਣਾ ਕਿਸਮਤੇ


ਮੈ ਤੇਰੇ ਤੇ ਦੋਸ ਨਹੀ ਲਾਉਣਾ ਕਿਸਮਤੇ
 
Top