ਕਦੇ ਤੇਰੇ ਤੇ ਤਰਸ ਕਰਾ ਕਦੇ ਤੇਰੇ ਤੇ ਮਾਣ ਕਰਾ

Yaar Punjabi

Prime VIP
ਜਦੋ ਵੇਖਦਾ ਹਾ ਮੈ ਕੁਦਰਤ ਤੇਰੇ ਨਾਲ ਗੁੱਸੇ
ਜਦੋ ਵੇਖਦਾ ਹਾ ਹਵਾ ਪਾਣੀ ਤੇਰੇ ਨਾਲ ਰੁੱਸੇ
ਤੇ ਜਦੋ ਵੇਖਾ ਇਹ ਕੈਸਰ
ਤਾ ਸੋਚਦਾ ਹਾ ਕੀ ਏ ਤੇਰਾ ਭਵਿੱਖ
ਜਦੋ ਵੇਖਾ ਨਸਿਆ ਚ ਉਜੜੀ ਤੇਰੀ ਇਹ ਦਿੱਖ
ਤਾ ਕਿੰਜ ਇਸ ਕੋੜੇ ਸੱਚ ਨੂੰ ਮੈ ਪਰਵਾਨ ਕਰਾ

ਕਦੇ ਤੇਰੇ ਤੇ ਤਰਸ ਕਰਾ
ਕਦੇ ਤੇਰੇ ਤੇ ਮਾਣ ਕਰਾ


ਜਦੋ ਵੇਖਦਾ ਹਾ ਤੇਰਾ ਮਾਣਮੱਤਾ ਇਤਿਹਾਸ ਮੈ
ਜਦੋ ਵੇਖਦਾ ਹਾ ਸਿੰਘਾ ਦੇ ਸਿਰਾ ਦੀ ਮੁਗਲਾ ਵੱਲੋ ਤਲਾਸ ਮੈ
ਤੇ ਜਦੋ ਵੇਖਾ ਤੇਰੀ ਬਹਾਦਰੀ
ਤਾ ਸੋਚਦਾ ਹਾ ਕਿ ਤੇਰੇ ਜਿਹਾ ਤੂੰ ਹੀ ਏ ਬਸ
ਜਦੋ ਵੇਖਾ ਤੇਰੇ ਲਈ ਸਹੀਦ ਹੋਏ ਸਿੰਘ ਹੱਸ ਹੱਸ
ਤਾ ਮੈ ਕਿਉ ਨਾ ਆਪਾ ਤੇਰੇ ਤੋ ਕੁਰਬਾਨ ਕਰਾ

ਕਦੇ ਤੇਰੇ ਤੇ ਤਰਸ ਕਰਾ
ਕਦੇ ਤੇਰੇ ਤੇ ਮਾਣ ਕਰਾ

ਜਦੋ ਵੇਖਦਾ ਹਾ ਹੋਏ ਤੇਰੇ ਇਨੇ ਹਿੱਸੇ ਮੈ
ਜਦੋ ਸੁਣਦਾ ਹਾ ਵੰਡ ਵੇਲੇ ਦੇ ਕਿੱਸੇ ਮੈ
ਤੇ ਜਦੋ ਵੇਖਾ 80 ਦਾ ਦੌਰ ਮੈ
ਤਾ ਸੋਚਦਾ ਹਾ ਰਾਜਨੀਤੀ ਨੇ ਦਿੱਤਾ ਮਾਰ ਤੈਨੂੰ
ਜਦੌ ਵੇਖਾ ਆਪਣਿਆ ਦੇ ਝੱਲਣੇ ਪਏ ਵਾਰ ਤੈਨੂੰ
ਕਿੰਜ ਦਰਦ ਤੇਰੇ ਮੈ ਬਿਆਨ ਕਰਾ

ਕਦੇ ਤੇਰੇ ਤੇ ਤਰਸ ਕਰਾ
ਕਦੇ ਤੇਰੇ ਤੇ ਮਾਣ ਕਰਾ ਮਨਦੀਪ
 
Top