ਅਮੂਮਨ

Arun Bhardwaj

-->> Rule-Breaker <<--
ਅਮੂਮਨ ਮੈਂ ਇੱਕਲਾ ਬੈਠ ,
ਅਸਮਾਨ ਵੱਲ ਤੱਕਦਾ ਰਿਹਨਾ ਹਾਂ ,
ਉੱਸ ਵਿਚੋਂ ਲਭਣਾ ਚਾਹੁੰਦਾ ਹਾਂ ,,
ਆਪਣੇ ਉਸ ਖਾਸ ਨੂੰ ,
ਜੋ ਸਦੀਵੀ ਵਿਛੋੜਾ ਦੇ ,
ਤਾਰਿਆਂ ਦੇ ਦੇਸ਼ ਚਲਾ ਗਿਆ ਹੈ ,
ਤੇ ਸ਼ਾਇਦ,
ਇਕ ਤਾਰਾ ਬਣ ਕੇ ,
ਮੈਨੂੰ ਅੱਜ ਵੀ ਦੇਖ ਰਿਹਾ ਹੋਵੇ ,
ਅਪਣਾ ਪਿਆਰ ਤੇ ਦੁਆਂਵਾ ,
ਅੱਜ ਵੀ ਦੇ ਰਿਹਾ ਹੋਵੇ ,
ਏਹੀ ਸੋਚਦਾ ਸੋਚਦਾ ,
ਯਾਦਾਂ ਵਿਚ ਗੁਮ ਜਾਂਦਾ ਹਾਂ ,
ਉੱਸ ਦਾ ਹਰ ਇਕ ਬੋਲ ,
ਕੰਨਾਂ ਵਿਚ ਗੂੰਜਨ ਲੱਗ ਜਾਂਦਾ ਹੈ ,
ਉੱਸ ਦੀ ਜ਼ਿੰਦਗੀ ਤੇ ਮੌਤ ਨਾਲ ਕੀਤੀ ਲੜਾਈ ,
ਅਖਾਂ ਸਾਹਮਣੇ ਘੁਮਣ ਲੱਗ ਜਾਂਦੀ ਹੈ ,
ਕਦੀ ਬਿਮਾਰੀ ਦੀ ਕੋਈ ਫਿਕਰ ਹੀ ਨਹੀ ਕਰਨੀ ,
ਬੱਸ ਹਰ ਵੇਲੇ ਰੱਬ ਨਾਲ ਜੁੜੇ ਰਿਹਣਾ ,
ਲਖ ਤਕਲੀਫ਼ ਹੁੰਦੇ ਹੋਏ ਵੀ ਅਪਣਾ ਨੇਮ ਨਾ ਛੱਡਣਾ ,
ਉੱਸ ਪ੍ਰਮਾਤਮਾ ਦੀ ਉਸਤੱਤ ਕਰਦੇ ਰਿਹਣਾ,
ਨਾਮ ਬਾਣੀ ਦੇ ਰੰਗ ਵੀਹ ਰੰਗ ਰਿਹਣਾ ,
ਤੇ ਜਿਸ ਦੀ ਜਿਸ ਪਲ ਸਦੀਵੀ ਵਿਛੋੜਾ ਦੇ ਕੇ ਗਏ ,
ਉੱਸ ਵੇਲੇ ਵੀ ਮੁੰਹ ਚੋਂ ਇਕ ਵਾਰ ਵੀ ਹਾਏ ਨਹੀ ਨਿਕਲੀ ,
ਬੱਸ ਚੁੱਪ ਚਾਪ ਪ੍ਰਾਣ ਤਿਆਗ ਦਿੱਤੇ ,
ਪਰ ਫਿਰ ਵੀ ਚਿਹਰੇ ਤੇ ,
ਇਕ ਅੱਜਬ ਨੂਰ ਸੀ ,
ਬੁੱਲਾਂ ਤੇ ਮੁਸਕਾਨ ਸੀ ,
ਜਿੰਵੇ ਕੋਈ ਸ਼ਿਕਵਾ ਨਾ ਹੋਵੇ ਰੱਬ ਨਾਲ ,
ਅਖਾਂ ਜਦ ਬੰਦ ਕੀਤੀਆਂ ਸਨ .
ਤਾਂ ਇਕ ਖੁਸ਼ੀ ਝਲਕਦੀ ਸੀ ਅਖਾਂ ਵਿਚੋਂ ,
ਖੁਸ਼ੀ ਓਹ ਜਿਹੜੀ ਇਕ ਪ੍ਰਦੇਸੀ ਨੂੰ ਹੁੰਦੀ ਹੈ .
ਆਪਣੇ ਘਰ ਆਪਣੇ ਦੇਸ਼ ਜਾਣ ਲੱਗਿਆਂ ,
ਤੇ ਓਹ ਆਖਰੀ ਪਲ ਫਿਲਮ ਵਾਂਗ ,
ਮੇਰੀਆਂ ਅਖਾਂ ਸਾਹਮਣੇ ਚਲਣ ਲੱਗ ਜਾਂਦੇ ਨੇ ,
ਉੱਸ ਦੀ ਅਰਥੀ ਦਾ ਘਰੋਂ ਚਲਣਾ ,
ਉੱਸ ਦੇ ਸਰੀਰ ਨੂੰ ਚਿਖਾ ਚ ਚੀਣ ਕੇ ,
ਅੱਗ ਹਵਾਲੇ ਕਰਨਾ ,
ਪਰਿਵਾਰ ਦੇ ਵੈਣ ਬਚਿਆਂ ਦੀ ਕੁਰਲਾਹਟ ,
ਸੱਬ ਕੁਝ ਅਖਾਂ ਅੱਗੇ ਉਂਵੇ ਹੀ ਆ ਜਾਂਦਾ ਹੈ ,
ਤੇ ਸੀਨੇ ਵਿਚ ਚੀਸ ਉਠਦੀ ਹੈ ,
ਤੇ ਹੰਝੂਆਂ ਦਾ ਠਾਠਾ ਮਾਰਦਾ ਸੁਮੰਦਰ ,
ਮੇਰੀ ਅੱਖਾਂ ਚੋ ਉਮੜ ਕੇ ,
ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਹੈ ,
ਪਰ ਮੈਂ ਰੋਕ ਲੈਂਦਾ ਹਾਂ ਹੰਝੂਆਂ ਨੂੰ ,
ਅੱਖਾਂ ਦੇ ਵਿਚ ਹੀ ,
ਤੇ ਬੁਲੀਆਂ ਤੇ ਝੂਠੀ ਮੁਸਕਾਨ ਲੈ ਆਉਂਦਾ ਹਾਂ ,
ਇਹ ਸੋਚ ਕੇ ,
ਕੀ ਜੇਕਰ ਓਹ ਸੱਚ ਵਿਚ ਹੀ ਮੈਨੂੰ ਦੇਖ ਰਿਹਾ ਹੋਵੇ ,
ਤਾਂ ਕਿਦਰੇ ਓਹ ਦੁਖੀ ਨਾ ਹੋਵੇ ,
ਉਸਦਾ ਦਿਲ ਤੜਫ ਨਾ ਉਠੇ ,
ਆਪਣੇ ਪੁੱਤਰ ਨੂੰ ਇਸ ਹਾਲ ਚ ਦੇਖ ਕੇ ,
ਤੇ ਏਹੀ ਸੋਚਦਾ ਸੋਚਦਾ ਉੱਠ ,
ਆਪਣੇ ਬਿਸਤਰ ਤੇ ਆ ਕੇ ਪੈ ਜਾਂਦਾ ਹਾਂ ,
ਤੇ ਯਾਦਾਂ ਦੇ ਸਾਗਰ ਚ ਗੋਤੇ ਖਾਂਦਾ ਹੋਇਆ ,
ਸੋ ਜਾਂਦਾ ਹਾਂ ,






Jatinder Singh Phull
 
Top