ਅੱਜ ਮੋਢਾ ਦੇਣ ਲਈ ਲੱਭਦੇ ਨਾ ਚਾਰ ਮੀਆਂ

  • Thread starter userid97899
  • Start date
  • Replies 6
  • Views 798
U

userid97899

Guest
ਨਾ ਭਾਲ ਮੁਹੱਬਤਾਂ ਇਸ ਜੁੱਗ ਅੰਦਰ,
ਹਰ ਮੋੜ ਤੇ ਵਿਕਦਾ ਪਿਆਰ ਮੀਆਂ...
ਉੱਚਾ ਰੁਤਬਾ ਤਾਂ ਸਜਦੀਆਂ ਮਹਿਫ਼ਲਾਂ ਨੇ,
ਬਿਨ ਦਮੜੀ ਦੇ ਨਾ ਕੋਈ ਯਾਰ ਮੀਆਂ...
ਇਸ ਕੁਦਰਤ ਦਾ ਸਵਾਰਥ ਵੀ ਅੱਖੀਂ ਡਿੱਠਾ,
ਬਿਨ ਬਰਸਾਤ ਨਾ ਆਉਂਦੀ ਬਹਾਰ ਮੀਆਂ...
ਕੀ ਕਰਾਂ ਇਤਬਾਰ ਦੋਮੂਹੀ ਦੁਨੀਆਂ ਦਾ,
ਓਹ ਸੱਜਣ ਪਿੱਠ ਤੇ ਕਰਦੇ ਵਾਰ ਮੀਆਂ...
ਬੜੇ ਸੁਨੇਤ ਨੂੰ ਸੀ ਬਾਈ ਬਾਈ ਕਹਿਣ ਵਾਲੇ,
ਅੱਜ ਮੋਢਾ ਦੇਣ ਲਈ ਲੱਭਦੇ ਨਾ ਚਾਰ ਮੀਆਂ...

By : Gurdeep​
 
Top