Yaar Punjabi
Prime VIP
ਇਹ ਕੈਸੀ ਅਣਹੋਣੀ..?
ਜਨਾਬ ਉਹ ਵੇਖੋ ਕੋਈ ਸਾਈਕਲ ਤੇ ਆ ਰਿਹਾ ਏ.... ਵੇਖਦੇ ਕੀ ਹੋ ਰੋਕੋ ਏਹਨੂੰ..? ਪੁੱਛੋ ਕਿਧਰ ਚੱਲਿਆ ਏਨੀ ਰਾਤ ਨੂੰ..?
ਜਨਾਬ ਮੇਰੀ ਮਾਂ ਬੀਮਾਰ ਏ ਨਾਲ ਦੇ ਪਿੰਡੋਂ ਡਾਕਟਰ ਨੂੰ ਬੁਲਾਉਣ ਜਾ ਰਿਹਾ ਸੀ...,
ਡਾਕਟਰ ਨੂੰ ਬੁਲਾਉਣ ਜਾ ਰਿਹਾ ਸੀ ਜਾ ਸਾਡੀ ਅੱਤਵਾਦੀਆਂ ਨੂੰ ਸੂਹ ਦੇਣ..?
ਨਹੀ ਜਨਾਬ ਮੈਂ ਗਰੀਬ ਨੇ ਏਸ ਕੰਮ ਤੋਂ ਕੀ ਲੈਣ..,ਮੈਨੂੰ ਜਾਣ ਦਿਉ ਜਨਾਬ ਜੀ,,
ਲੱਗਦਾ ਏਹਨੇ ਇੰਝ ਨੀ ਮੰਨਣਾ,,ਉਏ ਭਿੰਦਰਾ ਏਹਦੇ ਹੱਥ ਬੰਨ ਪਿੱਛੇ ਕਰਕੇ,,,ਤੇ ਮਾਰ ਗੋਲੀ ਸਿਰ ਚ...,
ਜਨਾਬ ਜੀ.. ਮੈਂ ਕੀ ਕੀਤਾ ਏ ਜੀ ਮੇਰਾ ਕਸੂਰ ਕੀ ਏ.. ?? ਜੇ ਨਹੀ ਯਕੀਨ ਤਾਂ ਮੇਰੇ ਨਾਲ ਚੱਲ ਕੇ ਵੇਖ ਲਵੋ,,
ਅੱਛਾ ਸਾਲਿਆ ਨਖਰੇ ਕਰਦਾਂ.., ਅਸੀਂ ਨੌਕਰ ਰੱਖੇ ਆਂ ਤੇਰੇ ਜੋ ਤੇਰੇ ਨਾਲ ਜਾਈਏ,, ਅਗਾਂਹ ਕਿਤੇ ਅੱਤਵਾਦੀਆਂ ਨੂੰ ਤਾਂ ਨੀ ਬਿਠਾ ਰੱਖਿਆ..? ਉਏ ਭਿੰਦਰਾ ਲੈ ਜਾ ਏਹਨੂੰ ਕਰ ਦਿਉ ਕੰਮ ਏਹਦੇ ਆਲਾ...
ਨਹੀ ਜਨਾਬ ਜੀ.. ਮੇਰੀਆਂ ਤਿੰਨ ਭੈਣਾਂ ਨੇ ਮਗਰ ਕੱਲੀਆਂ..ਮਰ ਜਾਣਗੀਆਂ ਉਹ.. ਮੈਨੂੰ ਜਾਣ ਦਿਉ ਜਨਾਬ ਜੀ... ਮੈਨੂੰ ਜਾਣਦਿਉ....
ਏਨੇ ਚ ਭਿੰਦਰ ਹੋਲਦਾਰ ਸਾਈਕਲ ਵਾਲੇ ਨੂੰ ਘੜੀਸਦਾ ਹੋਇਆ ਲੈ ਜਾਂਦਾ ਹੈ..ਥੋੜੇਚਿਰ ਬਾਅਦ ਆ ਕੇ...
ਕਰਤਾ ਕੰਮ ਜਨਾਬ ਉਹਦੇ ਵਾਲਾ ਤਾਂ,,, ਦੱਸੋ ਹੁਣ ਰੀਪੋਰਟ ਚ ਕੀ ਲਿਖਣਾ...?
ਹਾਂ ਲਿਖੋ... ਫਰੀਦਕੋਟ ਨਹਿਰਾਂ ਲਾਗੇ ਪੁਲਿਸ ਨਾਲ ਹੋਏ ਮੁਕਾਬਲੇ ਚ.. ਬੱਬਰ ਖਾਲਸਾ ਦਾ ਇੱਕ ਖਤਰਨਾਕ ਅੱਤਵਾਦੀ ਮਾਰਿਆ ਗਿਆ..