ਇਹ ਸਾਲੇ ਕੋਰੀ ਕਿਤਾਬ ਦੇ ਵਰਕੇ ਨੇ, ਜਿਹੜੀ ਊਧਮ ਕੋਲ&#

ਇਹ ਸਾਲੇ ਕੋਰੀ ਕਿਤਾਬ ਦੇ ਵਰਕੇ ਨੇ,
ਜਿਹੜੀ ਊਧਮ ਕੋਲੇ ਸੀ,
ਪਾੜੇ ਹੋਏ ਨੇ ਇਹ ਪਸਤੌਲ ਦੀ ਸ਼ਕਲ ਚ,
ਕੱਖ ਪੱਲੇ ਨੀ ਏਹਨਾਂ ਦੇ, ਦਫਾ ਕਰੋ,
ਅਗਲਾ ਸੱਦੋ,
ਹਾਂ ਬੀ ਕਿਹੜਾ ਪਿੰਡ ਆ ਤੇਰਾ,
ਜਨਾਬ ਏਹਦੇ ਪਿੰਡ ਦੀ ਸਾਰੀ ਜਮੀਨ ਤਾਂ ਲੁੱਦੇਆਣਾ ਖਾ ਗਿਆ,
ਏਹਦੇ ਪੁਰਖਾਂ ਦੀ ਪੈਲੀ ਤੇ ਤਾਂ ਮੈਰਜ ਪੈਲਸ ਬਣਿਆ ਹੋਇਆ,
ਕਿਹੜਾ ਪਿੰਡ ਆ ਨਿੱਕੇ ਦਾ
ਜੀ ਸਰਾਭਾ,
ਏਹਨੂੰ ਦਫਾ ਕਰੋ,
ਅਗਲੇ ਨੂੰ ਬਾਜ ਮਾਰੋ
ਇਹ ਸਾਲੀ ਬੰਜਰ ਜਮੀਨ ਦੀ ਪੈਦਾਵਾਰ,
ਇੱਟ ਸਿੱਟ,
ਕਾਂਗਰਸੀ ਘਾਹ,
ਅੱਕ, ਭੱਖੜਾ,
ਕਿਹੜੀ ਫਸਲ ਆ ਏਹੇ ਕੌਣ ਆਂ ਏਹਨੂੰ ਬੀਜਣ ਆਲਾ
ਜਨਾਬ ਕੋਈ ਖਟਕੜ ਕਲਾਂ ਦਾ ਨਿੱਕਾ
ਬੰਦੂਕਾਂ ਦੀ ਫਸਲ ਬੀਜਦਾ ਸੀ,
ਏਹੋ ਜੀ ਫਸਲ ਚੋਂ ਕੀ ਛੁਣਛੁਣਾ ਹੋਣਾ,
ਸਾਲਾ ਝੋਨਾ ਕਣਕ ਬੀਜੋ ਚਾਰ ਪੈਸੇ ਆਉਣ,
ਯੱਭਲ ਪੁੱਤ ਨਾ ਜੰਮੀਏ ਧੀ ਅੰਨੀ ਚੰਗੀ,
ਏਹਨੂੰ ਦਫਾ ਕਰੋ,
ਅਗਲਾ ਸੱਦੋ,
ਜੀ ਜਨਾਬ
ਕੀ ਕਹਿੰਦਾ ਏਹੇ ,
ਜਨਾਬ ਇਹ ਕਵਿਤਾਵਾਂ ਲਿਖਦਾ,
ਏਹਦੇ ਚ ਕੀ ਮਾੜੀ ਗੱਲ ਆ,
ਸਾਰਾ ਪੰਜਾਬ ਈ ਲਿਖਦਾ ਅੱਜ ਕੱਲ ਤਾਂ,
ਨਹੀਂ ਜਨਾਬ ਏਸ਼ਕ ਮੁਸ਼ਕ ਆਲੀਆਂ ਨੀ ਲਿਖਦਾ,
ਫੇਰ ਕੀ ਲਿਖਦਾ,
ਕਿਸਾਨ ਮਜਦੂਰਾਂ ਦੇ ਹੱਕਾਂ ਦੀ ਗੱਲ ਲਿਖਦਾ,
ਸਮੇਂ ਦੀ ਸਰਕਾਰ ਦੇ ਉਲਟ ਬੋਲਦੈ,
ਕਹਿੰਦਾ ਕਲਮ ਚ ਤਲਵਾਰ ਨਾਲੋਂ ਵੱਧ ਤਾਕਤ ਐ,
ਹੈ ਸਾਲਾ ਬੇਅਕਲਾ,
ਇਹ ਮਰੂ ਪੱਕਾ,
ਕਿੰਨਾ ਦਾ ਮੁੰਡਾ ਏਹੇ,
ਜਨਾਬ ਸੰਧੂਆਂ ਦਾ,
ਕੀ ਨੌਂ ਆ ਏਹਦਾ
ਜਨਾਬ ਅਵਤਾਰ ਸਿੰਘ,
ਕਿਤੇ ਸੁਣਿਆ ਤਾਂ ਨੀ
ਜਨਾਬ ਏਹਨੂੰ ਪਾਸ਼ ਪਾਸ਼ ਕਹਿੰਦੇ ਆ,
ਅੱਛਿਆ ਓਹੋ ਆ ਏਹੇ ਜਿਹੜਾ ਕਹਿੰਦਾ ਸੀ ਲਿਖ ਲਿਖ ਕੇ ਕਰਾਂਤੀ ਲਿਆਊੰ,
ਏਹਨੂੰ ਲੰਮਾ ਪਾ ਕੇ ਘੋਟਾ ਲਾਓ ਤੇ ਪੁੱਛੋ ਕਲਮ ਵੱਧ ਤਾਕਤਵਰ ਐ ਕਿ ਘੋਟਾ
ਅਗਲੇ ਨੂੰ ਹਾਕ ਮਾਰੋ
ਜੀ ਜਨਾਬ
ਕੌਣ ਆ
ਜਨਾਬ ਕਲਾਕਾਰ ਆ,
ਕੀ ਨੌਂ ਆ ,
ਜਨਾਬ ਲੁੱਚਾ ਲੰਗਲਤੀਆ,
ਕਿਹੜਾ ਰਕਾਟ ਗਾਇਆ ਬਾਈ ਨੇ,
ਜਨਾਬ ਅੱਠਵੀਂ ਜਮਾਤ ਵਿੱਚੋਂ ਫੇਲ ਹੋ ਗਿਆ ਨੀ ਮੁੰਡਾ ਤੇਰੇ ਨਾ ਪੜਨ ਦਾ ਮਾਰਾ,
ਵੀਡੀਓ ਹੈ ਗਾਣੇ ਦੀ,
ਜੀ ਜਨਾਬ,
ਦਿਖਾਓ ਫਿਰ,
ਕਿਆ ਬਾਤ ਐ ਬੜੀ ਕੈਮ ਰੰਨ ਆਂ,
ਏਹਦਾ ਨੰਬਰ ਮਿਲੂ
ਜੀ ਜਨਾਬ,
ਏਹਤੋਂ ਨਿੱਕੀ ਦਾ ਨੰਬਰ ਲਓ ਤੇ ਬਣਦਾ ਸਰਦਾ ਮਾਣ ਤਾਣ ਕਰੋ,
ਸਨਮਾਨਤ ਕਰੋ,
ਦੇਸ਼ ਦਾ ਭਵਿੱਖ ਨੇ ਕਲਾਕਾਰ,
ਅਗਲਾ ਸੱਦੋ,
ਹਾਂ ਬੀ ਕੌਣ ਆਂ
ਜੀ ਗੀਤਕਾਰ ਆ,
ਕਿਹੜਾ ਪਿੰਡ ਆ ਵੀ ਨਿੱਕਿਆ,
ਜਨਾਬ ਭਗਤਾ ਭਾਈ ਕਾ,
ਕੀਹਨੂੰ ਦਿੰਨੈਂ ਗੀਤ,
ਜਨਾਬ ਮਿੱਸ ਖੂੰਜਾ ਨੂੰ
ਸੁਣਾ ਕੋਈ ਆਵਦੀ ਸਭ ਨਾਲੋਂ ਕੈਂਮ ਲਿਖਤ
"ਵਾਪਸ ਨਹੀਂ ਮੋੜਤੀ ਪੈਸੇ ਲੇਣੇ ਦੀਏ, ਮੇਰਾ ਡੂਢ ਸੌ ਵਾਪਸ ਮੋੜ ਭੈਣ ਦੇ ਦੇਣੇ ਦੀਏ"
ਵਾਹ ਕਿਆ ਬਾਤ ਆ
ਇਹਨੂੰ ਸਰਕਾਰੀ ਖਜਾਨੇ ਚੋਂ ਪੱਚੀ ਹਜ਼ਾਰ ਇਨਾਮ ਦੇਓ
ਅਗਲਾ ਘੱਲੋ -
ਜੀ ਜਨਾਬ - ਹਾਂ ਪਰਧਾਨ ਕੌਣ ਆ ਏਹੇ
ਜਨਾਬ ਬਾਬਾ ਕੋਈ ਸਾਧ ਸੰਤ,
ਕਿਹੜੇ ਡੇਰੇ ਆਲਾ ਏਹੇ ਪੰਜਾਬ ਚ ਤਾਂ ਬਾਬੇ ਈ ਬਹੁਤ ਨੇ,
ਜਨਾਬ ਇਹ ਨੰਗੇਜ ਕਲਾਂ ਆਲਾ,
ਵੱਡੇ ਵੱਡੇ ਲੀਡਰ ਜਾਂਦੇ ਏਹਦੇ ਕੋਲ
ਬਹੁਤ ਲੋਕ ਮਗਰ ਨੇ ਏਹਦੇ
ਬੀਬੀਆਂ ਬਹੁਤ ਜਾਂਦੀਆਂ ਏਹਦੇ ਡੇਰੇ
ਸੌਂਹ ਖਾਹ,
ਸੌਂਹ ਸਰਸੇ ਆਲੇ ਦੀ ਜਨਾਬ,
ਕੋਈ ਬੀਬੀ ਸਾਡੇ ਅੱਲ ਵੀ ਘੱਲੇਂਗਾ ਬਾਬਾ,
ਜੀ ਜਨਾਬ,
ਏਹਨਾਂ ਦੇ ਚਰਨੀਂ ਪਓ,
ਪੈਰੀਂ ਹੱਥ ਲਾਓ,
ਸਿਰੋਪਾ ਦਿਓ,
ਧੰਨ ਧੰਨ ਬਾਬਾ ਜੀ ਨੰਗੇਜ ਕਲਾਂ ਆਲੇ,
ਅਗਲਾ ਕਿਹੜੈ,
ਜਨਾਬ ਕੋਈ ਨੈਣੇਆਲੀਆ,
ਏਹਦੇ ਮਗਜ ਚ ਨੁਕਸ ਆ,
ਮੈਂ ਏਹਨੂੰ ਚੰਗੀ ਤਰਾਂ ਜਾਣਦੈਂ,
ਬੁੱਜ ਦਮਾਗ ਸਾਲਾ,
ਏਹਨੂੰ ਨਾ ਐ ਛੇੜੋ ਭਰਿੰਡਾ ਦੇ ਖੱਖਰ ਨੂੰ
ਦਫਾ ਕਰੋ,
ਕਚੈਹਰੀ ਬਰਖਾਸਤ ਕਰੋ,
ਜੀ ਜਨਾਬ


 
Top