ਸਿੰਘ ਸਾਹਿਬ..

Yaar Punjabi

Prime VIP
ਬੁਹਤ ਸਮਝਣ ਵਾਲੀ Story ਹੈ ਇੱਕ ਵਾਰ
ਜਰੂਰ ਪੜਣਾ ਜੀ|

ਇੱਕ ਵਾਰ ਇੱਕ ਸਾਬਤ ਸੂਰਤ ਗੁਰੂ ਦਾ ਸਿੰਘ
ਵਧੀਆ ਸੋਹਣਾ ਦੁਮਾਲਾ ਸਹਾਈ
ਅਮਰੀਕਾ ਪੁਜਦਾ ਹੈ|ਜਦੋਂ
ਉਸਦੀ ਇੰਮੀਗ੍ਰੇਸ਼ਨ ਦੀ ਲਾਈਨ ਵਿੱਚ
ਵਾਰੀ ਆਉਂਦੀ ਹੈ ਤਾਂ ਇੰਮੀਗ੍ਰੇਸ਼ਨ
ਆਫੀਸਰ ਕਹਿੰਦਾ ਹੈ" ਵੇਲਕਮ ਟੂ
ਅਮੇਰੀਕਾ ਮਿ.ਸਿੰਘ" ਇਹ ਸੁਣਸਿੰਘ ਦੇ
ਪਿੱਛੇ ਖੜਾ ਅੰਗਰੇਜ ਸਿੰਘ ਨੂੰ ਪੁੱਛਦਾ ਹੈ
ਕੀ ਤੁਸੀਂ ਇਸ ਆਫੀਸਰ ਨੂੰ ਪਹਿਲਾਂ ਤੋਂ
ਜਾਣਦੇ ਹੋ?
ਤਾਂ ਸਿੰਘ ਸਾਹਿਬ ਜਵਾਬ ਦਿੰਦੇ ਨੇ
ਨਹੀਂ ਮੈਂ ਅਮੇਰੀਕਾ ਪਹਿਲੀ ਵਾਰ ਆਇਆ
ਹਾਂ|ਪਰ ਮੈਨੂੰ ਸਭ ਜਾਣਦੇ ਨੇ| ਇਸ ਗੱਲ ਤੇ
ਅੰਗਰੇਜ ਨੂੰ ਯਕੀਨ ਨਹੀਂ ਆਉਂਦਾ ਤੇ ਉਹ
ਸਿੰਘ ਸਾਹਿਬ ਨੂੰ ਕੰਟੀਨ ਵਿੱਚ ਲੈ
ਜਾਂਦਾ ਹੈ|
ਉੱਥੇ ਕੰਮ ਕਰਦਾ ਮੁੰਡਾ ਆਉਂਦਾ ਹੈ ਤੇ
ਕਹਿੰਦਾ ਹੈ" ਹਾਉ ਆਰ ਯੂ ਮਿ.ਸਿੰਘ? ਹਉ
ਕੇਨ ਆਈ ਹੈਲਪ ਯੂ?"
ਇਹ ਸੁਣ ਅੰਗਰੇਜ ਫਿਰ ਸੋਚਦਾ ਹੈ ਸਿੰਘ ਝੂਠ
ਬੋਲ ਰਿਹਾ ਹੈ ਇਹ ਇਹਨਾਂ ਨੂੰ ਪਹਿਲਾਂ ਤੋਂ
ਜਾਣਦਾ ਹੈ|
ਅੰਗਰੇਜ ਦੇ ਰਾਜਨੀਤਿਕਾਂ ਨਾਲ ਸੰਬੰਧ ਹੁੰਦੇ
ਨੇ ਤੇ ਉਹ ਸਿੰਘ ਸਾਹਿਬ ਨੂੰ
ਰਾਸ਼ਟਰਪਤੀ ਉਬਾਮਾ ਕੋਲ ਲੈ ਜਾਂਦਾ ਹੈ|
ਸਿੰਘ ਸਾਹਿਬ ਨੂੰ ਦੇਖਦੇ
ਹੀ ਉਬਾਮਾ ਕਹਿੰਦਾ ਹੈ " ਹਉ ਆਰ ਯੂ
ਮਿ.ਸਿੰਘ? ਵੁੱਡ ਯੂ ਲਾਈਕ ਟੂ ਹੈਵ ਅ ਕੱਪ ਓਫ
ਟੀ?
ਅੰਗਰੇਜ ਹੱਕਾ ਬੱਕਾ ਰਹਿ ਜਾਂਦਾ ਹੈ ਤੇ
ਪੁੱਛਦਾ ਹੈ ਤੁਸੀਂ ਮਿ.ਉਬਾਮਾ ਨੂੰ ਕਿਵੇਂ
ਜਾਣਦੇ ਹੋ?
ਸਿੰਘ ਸਾਹਿਬ ਜਵਾਬ ਦਿੰਦੇ ਨੇ ਮੈਂ
ਇਹਨਾਂ ਨੂੰ ਪਹਿਲੀ ਵਾਰ ਮਿਲਿਆ ਹਾਂ|ਮੈ
ਤੁਹਾਨੁੰ ਪਹਿਲਾਂ ਵੀ ਕਿਹਾ ਸੀ ਮੈਂ ਇੱਥੇ
ਕਿਸੇ ਨੂੰ ਨਹੀਂ ਜਾਣਦਾ ਪਰ ਮੈਨੂੰ ਸਭ ਜਾਣਦੇ
ਨੇ|
ਅੰਗਰੇਜ ਕੁੱਝ ਦਿਨਾਂ ਬਾਅਦ ਸਿੰਘ ਸਾਹਿਬ
ਨੂੰ ਲੈ ਲੰਡਨ ਚਲਾ ਜਾਂਦਾ ਹੈ|ਉੱਥੇ ਉਹ ਸਿੰਘ
ਸਾਹਿਬ ਨੂੰ ਲੈ ਰਾਣੀ ਦੇ ਮਹਿਲ ਜਾਂਦਾ ਹੈ|
ਰਾਣੀ ਸਿੰਘ ਸਾਹਿਬ ਨੂੰ ਦੇਖਦੇ ਸਾਰ
ਕਹਿੰਦੇ ਹੈ" ਵੇਲਕਮ ਮਿ.ਸਿੰਘ ਇੰਨ ਆਵਰ
ਕਿੰਗਡੰਮ"|
ਅੰਗਰੇਜ ਸਿੰਘ ਸਾਹਿਬ ਨੁੰ ਲੈ ਫਰਾਂਸ
ਜਾਂਦਾ ਹੈ|
ਉਥੋਂ ਦਾ ਰਾਸ਼ਟਪਤੀ ਸਿੰਘ ਸਾਹਿਬ ਨੂੰ
ਦੇਖਦੇ ਸਾਰ ਕਹਿੰਦਾ ਹੈ"ਵੇਲਕਮ ਮਿ.ਸਿੰਘ
ਇੰਨ ਪੈਰਿਸ|ਮਸਟ ਸੀ ਆਇਫਲ ਟਾਵਰ|"
ਅੰਗਰੇਜ ਪਰੇਸ਼ਾਨ ਹੋਇਆ ਸਿੰਘ ਸਾਹਿਬ ਨੂੰ
ਪੁੱਛਦਾ ਹੈ ਤੁਸੀਂ ਸਭ ਨੂੰ ਕਿਵੇਂ ਜਾਣਦੇ ਹੋ|
ਸਿੰਘ ਸਾਹਿਬ ਫਿਰ ਜਵਾਬ ਦਿੰਦੇ ਨੇ ਮੈਂ
ਇਹਨਾਂ ਸਭ ਨੂੰ ਪਹਿਲੀ ਵਾਰ ਮਿਲਿਆ
ਹਾਂ|ਮੈ ਕਿਸੇ ਨੂੰ ਨਹੀਂ ਸੀ ਜਾਣਦਾ ਪਰ ਮੈਨੂੰ
ਸਭ ਜਾਣਦੇ ਨੇ ਇਸ ਧਰਤੀ ਤੇ|
ਅੰਗਰੇਜ ਕਹਿੰਦਾ ਹੈ ਐਸੀ ਇੱਕ ਥਾਂ ਹੈ
ਧਰਤੀ ਤੇ ਜਿੱਥੇ ਤੁਹਾਨੂੰ ਕੋਈ
ਨਹੀਂ ਜਾਣਦਾ ਹੋਵੇਗਾ|
ਸਿੰਘ ਸਾਹਿਬ ਕਹਿੰਦੇ ਨੇ ਚਲੋ ਲੈ ਚਲੋ ਫੇਰ
ਉੱਥੇ|
ਅੰਗਰੇਜ ਸਿੰਘ ਸਾਹਿਬ ਨੂੰ ਵੈਟੀਕਨ
ਸਿਟੀ ਲੈ ਜਾਂਦਾ ਹੈ|
ਤੇ ਦੋਵੇਂ ਪੋਪ ਦੇ ਜਾਣ ਵਾਲੇ ਰਸਤੇ ਦੇ ਨਾਲ ਭੀੜ
ਵਿੱਚ ਖੜੇ ਹੋ ਜਾਂਦੇ ਨੇ|
ਪੋਪ ਸਭ ਨੂੰ ਹੱਥ
ਹਿਲਾਉਂਦਾ ਜਾ ਰਿਹਾ ਹੁੰਦਾ ਹੈ ਤੇ
ਅਚਾਨਕ ਸਿੰਘ ਸਾਹਿਬ ਨੂੰ ਦੇਖ ਰੁੱਕ ਕੇ
ਆਪਣੇ ਕੋਲ ਬੁਲਾਉਂਦਾ ਹੈ ਤੇ ਕਹਿੰਦਾ ਹੈ
"ਨਾਈਸ ਟੂ ਸੀ ਯੂ ਹੇਅਰ ਸਿੰਘ ਸਾਹਿਬ|ਕੰਮ
ਵਿੱਦ
ਮੀਂ"|
ਸਿੰਘ ਸਾਹਿਬ ਪੋਪ ਨਾਲ ਸਟੇਜ ਤੇ ਜਾਂਦੇ ਨੇ
ਤੇ ਅੰਗਰੇਜ ਭੀੜ ਵਿੱਚ ਰਹਿ ਜਾਂਦਾ ਹ
 
Top