ਸਹਿਜਧਾਰੀ / ਬਲਵਿੰਦਰ ਸਿੰਘ ਬਾਈਸਨ

→ ✰ Dead . UnP ✰ ←

→ Pendu ✰ ←
Staff member
ਵਧਾਈ ਬੇਟਾ ਜੀ, ਤੁਸੀਂ ਅੱਜ ਖੰਡੇ ਕੀ ਪਾਹੁਲ ਲੈ ਕੇ ਗੁਰੂ ਕੇ ਸਿੰਘ ਸਜੇ ਹੋ ! (ਦਸ ਸਾਲ ਦੇ ਗੁਰਮੀਤ ਨੂੰ ਕੁਲਬੀਰ ਸਿੰਘ ਜੀ ਵਧਾਈ ਦੇ ਰਹੇ ਸਨ)

ਗੁਰਮੀਤ ਸਿੰਘ : ਧਨਵਾਦ ਅੰਕਲ ਜੀ, ਮੈਂ ਅੱਜ ਤੋਂ ਸਹਿਜਧਾਰੀ ਸਿੱਖ ਬਣ ਗਿਆਂ ਹਾਂ ! ਰੱਬ ਨੇ ਚਾਹਿਆ ਤੇ ਛੇਤੀ ਹੀ ਗੁਰੂ ਕਾ ਸਿੱਖ ਕਹਾਉਣ ਦੇ ਕਾਬਿਲ ਹੋ ਜਾਵਾਂਗਾ !

ਕੁਲਬੀਰ ਸਿੰਘ (ਹੈਰਾਨੀ ਨਾਲ) : ਕੀ ਬੋਲ ਰਿਹਾ ਹੈਂ ਕਾਕੇ ? ਤੂੰ ਤੇ ਪੂਰਨ ਕੇਸ਼ਾਂਧਾਰੀ ਹੈਂ ਅਤੇ ਹੁਣ ਤੇ ਤੂੰ ਖੰਡੇ ਕੀ ਪਾਹੁਲ ਦੀ ਦਾਤ ਵੀ ਲੈ ਲਿੱਤੀ ਹੈ ! ਫਿਰ ਤੂੰ ਆਪਣੇ ਆਪ ਨੂੰ ਸਹਿਜਧਾਰੀ ਕਿਓਂ ਕਹ ਰਿਹਾ ਹੈਂ ?

ਗੁਰਮੀਤ ਸਿੰਘ (ਮੁਸਕੁਰਾਉਂਦਾ ਹੈ) : ਸਿਰਫ ਤੇ ਸਿਰਫ ਖੰਡੇ ਕੀ ਪਾਹੁਲ ਲੈਣ ਨਾਲ ਸਿੱਖੀ ਗੁਣ ਨਹੀ ਆਉਂਦੇ ਅੰਕਲ ਜੀ ! ਸਿੱਖੀ ਤੇ ਸਹਿਜੇ-ਸਹਿਜੇ ਅੰਦਰ ਵਸਦੀ ਹੈ, ਖੰਡੇ ਦੀ ਦਾਤ ਲੈਣਾ ਪਹਿਲਾ ਕਦਮ ਹੈ ਗੁਰੂ ਵੱਲ ! ਗੁਰਬਾਣੀ ਨੂੰ ਪੜ੍ਹਕੇ ਸਮਝਦੇ ਹੋਏ ਆਪਣੇ ਜੀਵਨ ਵਿਚ ਕਮਾਉਂਦੇ ਹੋਏ ਜੀਵਨ ਜੀਣਾ ਅਗਲਾ ਰਾਹ ਹੈ ! ਜਦੋਂ ਸਾਡੇ ਕਰਮ ਤੇ ਵਿਵਹਾਰ ਗੁਰਸਿਖ ਵਾਲਾ ਹੋ ਜਾਵੇਗਾ ਤਾਂ ਲੋਕਾਂ ਨੂੰ ਆਪੇ ਹੀ ਪਤਾ ਚਲ ਜਾਵੇਗਾ ਕੀ ਇਹ ਗੁਰੂ ਕਾ ਸਿੱਖ ਹੈ !

ਕੁਲਬੀਰ ਸਿੰਘ (ਥੋੜਾ ਪਰੇਸ਼ਾਨ ਜਿਹਾ ਹੋ ਕੇ) : ਕਾਕੇ ! ਇਹ ਹੁਣ ਤੂੰ ਕਿਹੜੀ ਨਵੀਂ ਕਹਾਣੀ ਸ਼ੁਰੂ ਕਰ ਦਿੱਤੀ ?

ਗੁਰਮੀਤ ਸਿੰਘ : ਮੈਂ ਤੇ ਆਪਣੀ ਸੋਚ ਦੱਸੀ ਹੈ ! ਇਹ ਸਹੀ ਹੈ ਜਾਂ ਗਲਤ, ਮੈਨੂੰ ਸਮਝ ਨਹੀ ! ਮੈਨੂੰ ਤੇ ਸਮਝ ਆਉਂਦਾ ਹੈ ਕੀ ਕੇਵਲ “ਬਾਣਾ” ਹੀ ਸਿੱਖੀ ਨਹੀ ਹੈ ਬਲਕਿ “ਬਾਣਾ ਅੱਤੇ ਬਾਣੀ” ਦੋਹਾਂ ਦਾ ਸੁਮੇਲ ਹੀ ਇੱਕ ਸਿੱਖ ਨੂੰ ਜਨਮ ਦਿੰਦਾ ਹੈ ! ਗੁਰੂ ਦੇ ਸਿਧਾਂਤ ਨੂੰ ਲਭਦੇ ਹੋਏ ਅੱਗੇ ਚਾਲੇ ਪਾਉਣਾ ਸਹਿਜਧਾਰੀ ਰਾਹ ਹੈ ਤੇ ਉਸ ਰਾਹ ਆਖਿਰੀ ਪੜਾਓ ਹੈ “ਖਾਲਸਾ” ਬਣ ਜਾਣਾ ! ਤੇ ਇੱਕ ਖਾਲਸਾ ਹੀ ਗੁਰੂ ਕਾ ਸਿੱਖ ਕਹਾਉਣ ਦੇ ਲਾਇਕ ਹੋ ਸਕਦਾ ਹੈ !

ਕੁਲਬੀਰ ਸਿੰਘ ਸਭ ਕੁਝ ਸਮਝਦਾ ਹੋਇਆ ਵੀ ਨਾ ਸਮਝਣ ਦਾ ਪ੍ਰਗਟਾਵਾ ਕਰਦਾ ਹੈ ! ਇਹ ਅੱਜ ਕਲ ਦੇ ਬੱਚੇ ਸਵਾਲ ਬੜੇ ਤਰਕ ਨਾਲ ਕਰਦੇ ਨੇ ! ਬੁੜਬੁੜਾਦਾਂ ਹੋਇਆ ਓਹ ਸਿਰ ਨੂੰ ਝਟਕਾ ਦੇ ਕੇ ਆਪਣੇ ਰਾਹ ਪੈ ਜਾਂਦਾ ਹੈ !

ਗੁਰਮੀਤ ਸਿੰਘ ਮੁਸਕੁਰਾਉਂਦਾ ਹੋਇਆ ਆਪਣੇ ਘਰ ਵਾਲ ਚਾਲੇ ਪਾਉਂਦਾ ਹੈ !
 
Top