ਅਸਲੀ ਦਾਨ

Yaar Punjabi

Prime VIP
ਇੱਕ ਵਿਚਾਰ

2 ਭਰਾਵਾਂ ਕੋਲ ਕਾਫੀ ਧਨ ਸੀ। ਪ੍ਰਲੋਕ ਸੁਧਾਰਨ ਦੇ ਉਦੇਸ਼ ਨਾਲ ਦੋਹਾਂ ਨੇ ਤੀਰਥ ਯਾਤਰਾ 'ਤੇ ਜਾਣ ਅਤੇ ਦਾਨ ਕਰਨ ਦਾ ਫ਼ੈਸਲਾ ਲਿਆ। ਉਹ ਖੁੱਲ੍ਹੇ ਹੱਥੀਂ ਧਨ ਵੰਡ ਕੇ ਪੁੰਨ ਕਮਾਉਣਾ ਚਾਹੁੰਦੇ ਸਨ।
ਧਨ ਦੀ ਲੋੜ ਕਿਸ ਨੂੰ ਹੈ ਅਤੇ ਕਿਸ ਨੂੰ ਨਹੀਂ, ਇਹ ਗੱਲ ਧਿਆਨ 'ਚ ਨਾ ਰੱਖ ਕੇ ਉਹ ਖੁੱਲ੍ਹ ਕੇ ਧਨ ਲੁਟਾਉਂਦੇ ਰਹੇ। ਜਦੋਂ ਵਾਪਿਸ ਆ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਇਕ ਆਦਮੀ ਠੰਡ ਨਾਲ ਠਰਦਾ ਸੁੰਗੜ ਕੇ ਬੈਠਾ ਸੀ। ਉਨ੍ਹਾਂ ਦੋਹਾਂ ਭਰਾਵਾਂ ਕੋਲ ਸਿਰਫ਼ ਵਾਪਿਸ ਜਾਣ ਲਾਇਕ ਹੀ ਧਨ ਬਚਿਆ ਸੀ ਤੇ ਬਾਕੀ ਸਾਰਾ ਧਨ ਉਹ ਲੁਟਾ ਚੁੱਕੇ ਸਨ।
ਉਂਝ ਤਾਂ ਉਨ੍ਹਾਂ ਨੇ ਕੀਮਤੀ ਕੱਪੜੇ ਵੀ ਪਹਿਨੇ ਹੋਏ ਸਨ ਪਰ ਇੰਨੀ ਸਮਝ ਨਹੀਂ ਸੀ ਕਿ ਉਹ ਵੀ ਦਿੱਤੇ ਜਾ ਸਕਦੇ ਹਨ। ਇਸੇ ਦਰਮਿਆਨ ਉਨ੍ਹਾਂ ਨੇ ਦੇਖਿਆ ਕਿ ਇਕ ਗਰੀਬ ਆਦਮੀ ਉਥੋਂ ਲੰਘਿਆ। ਉਸ ਨੇ ਠੰਡ ਨਾਲ ਕੰਬਦੇ ਆਦਮੀ ਨੂੰ ਦੇਖਿਆ ਤਾਂ ਉਸ 'ਤੇ ਆਪਣਾ ਖੇਸ ਦੇ ਦਿੱਤਾ ਤੇ ਚਲਾ ਗਿਆ।
ਦੋਵੇਂ ਭਰਾ ਇਕ-ਦੂਜੇ ਵੱਲ ਦੇਖ ਰਹੇ ਸਨ। ਛੋਟਾ ਭਰਾ ਬੋਲਿਆ, ''ਭਰਾ ਲੱਗਦਾ ਹੈ ਕਿ ਇਸ ਦਾ ਦਾਨ ਸਾਡੇ ਦਾਨ ਨਾਲੋਂ ਸ੍ਰੇਸ਼ਠ ਹੈ। ਇਸ ਦੇ ਮੁਕਾਬਲੇ ਸਾਡੇ ਵਲੋਂ ਸਾਰੀ ਧਨ-ਜਾਇਦਾਦ ਲੁਟਾਉਣਾ ਤਾਂ ਫਜ਼ੂਲ ਹੀ ਰਿਹਾ।''
ਵੱਡਾ ਭਰਾ ਸਹਿਮਤੀ 'ਚ ਸਿਰ ਹਿਲਾ ਰਿਹਾ ਸੀ ਪਰ ਉਸ ਕੋਲ ਕੋਈ ਜਵਾਬ ਨਹੀਂ ਸੀ। ਸੱਚਮੁਚ ਦਾਨ ਅਸਲੀ ਲੋੜਵੰਦ ਨੂੰ ਦਿੱਤਾ ਜਾਵੇ ਤਾਂ ਹੀ ਸਾਰਥਕ ਹੁੰਦਾ ਹੈ।....
 
Top