ਮੱਦਦਗਾਰ

Mandeep Kaur Guraya

MAIN JATTI PUNJAB DI ..

ਸੁਰਜੀਤ ਤੇ ਤਾਂ ਉਸ ਦੇ ਕਹਿਣ ਤੋਂ ਪਹਿਲਾਂ ਹੀ ਸਭ ਕੁਝ ਪ੍ਰਬੰਧ ਕਰ ਰੱਖਿਆਂ ਸੀ। ਉਸ ਨੇ ਆਪਣੇ ਸਾਰੇ ਦੋਸਤਾਂ, ਮਿੱਤਰਾਂ ਨੂੰ ਉਸਦੇ ਕਹਿਣ ਤੋਂ ਪਹਿਲਾਂ ਹੀ ਘਰ ਬੁਲਾ ਰੱਖਿਆ ਸੀ। ਇਹ ਦੇਖ ਕੇ ਤਾਂ ਗੁੰਜਨ ਤਾਂ ਫੁੱਲੀ ਹੀ ਨਹੀਂ ਸਮਾ ਰਹੀ ਸੀ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਲੱਭ ਰਿਹਾ ਸੀ। ਉਸਦੇ ਦੋਸਤਾਂ ਨੂੰ ਜਦ ਕੋਈ ਵੀ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀਂ ਤਾਂ ਉਹ ਭਜ ਕੇ ਸੁਰਜੀਤ ਦੇ ਘਰ ਆ ਜਾਂਦੇ ਸਨ। ਇਕ ਦਿਨ ਅਚਾਨਕ ਸੁਰਜੀਤ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਵਿੱਚ ਉਸਦਾ ਕੋਈ ਕਸੂਰ ਨਹੀਂ ਸੀ। ਉਸ ਦੀ ਕਾਰ ਨੂੰ ਟੱਕਰ ਮਾਰ ਕੇ ਦੋਸ਼ੀ ਫਰਾਰ ਹੋ ਗਿਆ ਸੀ ਤੇ ਜ਼ਖਮੀ ਹੋਇਆ ਸੁਰਜੀਤ ਆਪਣੀ ਮੱਦਦ ਲਈ ਸੜਕ ਤੇ ਚੀਖ ਰਿਹਾ ਸੀ। ਪਰ ਉਸਦੀ ਮੱਦਦ ਕਰਨ ਲਈ ਕੋਈ ਵੀ ਨੇੜੇ-ਨੇੜੇ ਨਹੀਂ ਸੀ ਦਿਸ ਰਿਹਾ, ਕਿਉਂਕਿ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ। ਉਸ ਦਾ ਖੂਨ ਬਹੁਤ ਤੇਜ਼ੀ ਨਾਲ ਵਹਿ ਰਿਹਾ ਸੀ। ਸੁਰਜੀਤ ਦੀਆਂ ਅੱਖਾਂ ਅੱਗੇ ਉਨਾ੍ਹਂ ਸਭ ਦੇ ਚਿਹਰੇ ਨਜ਼ਰ ਆ ਰਹੇ ਸਨ ਜਿਨ੍ਹਾਂ ਦੀ ਮੱਦਦ ਉਹ ਕਰਨਾ ਚਾਹੁੰਦਾ ਸੀ।
ਦੂਸਰੀਆਂ ਦੀ ਮੱਦਦ ਕਰਨ ਵਾਲਾ ਹੁਣ ਮੱਦਦ ਲਈ ਮੁਹਤਾਜ਼ ਹੋ ਗਿਆ ਸੀ। ਅਚਾਨਕ ਉਸਦੇ ਕੰਨਾਂ ਨੂੰ ਇਕ ਕਾਰ ਦੀ ਆਵਾਜ਼ ਸੁਣਾਈ ਦਿੱਤੀ ਤੇ ਉਹ ਥੋੜ੍ਹਾ ਦਰਦ ਨਾਲ ਕੁਰਲਾਇਆ। ਕਾਰ ਵਿਚ ਤਿੰਨ ਕੁੜੀਆਂ ਤੇ ਇਕ ਲੜਕਾ ਉਤਰੇ ਤੇ ਉਨ੍ਹਾਂ ਨੇ ਸੁਰਜੀਤ ਨੂੰ ਕਿਸੇ ਤਰ੍ਹਾਂ ਨਾਲ ਹਸਪਤਾਲ ਪਹੁੰਚਾਇਆ।
ਹਸਪਤਾਲ ਉਹ ਪੂਰੇ ਬਾਰਾਂ ਘੰਟੇ ਬੇਹੋਸ਼ ਹੀ ਰਿਹਾ ਤੇ ਉਸ ਦੇ ਮੂੰਹ ਵਿਚੋਂ ਬਸ ਇਕ ਹੀ ਆਵਾਜ਼ ਆ ਰਹੀ ਸੀ ਗੁੰਜਨ ਮੈਂ ਠੀਕ ਹਾਂ-ਗੁੰਜਨ ਮੈਂ ਠੀਕ ਹਾਂ। ਉਨਾ੍ਹਂ ਚ ਇਕ ਕੁੜੀ ਦਾ ਨਾਂ ਸਿਮਰ ਸੀ ਤੇ ਦੂਜੀ ਦਾ ਹਰੀਸ਼ ਤੀਜੀ ਦਾ ਨਰਿੰਦਰ ਤੇ ਲੜਕੇ ਦਾ ਨਾਂ ਮੁਨੀਸ਼ ਸੀ। ਜਿਨ੍ਹਾਂ ਦਾ ਦਿਲ ਵੀ ਸੁਰਜੀਤ ਦੇ ਦਿਲ ਦੀ ਤਰਜ਼ ਵਰਗਾ ਹੀ ਸੀ। ਜਦ ਸੁਰਜੀਤ ਨੂੰ ਹੋਸ਼ ਆਈ ਤਾਂ ਉਹ ਚਾਰੋ ਉਸਦੇ ਨੇੜੇ ਸਨ। ਜਦ ਉਸਨੇ ਪੁਛਿਆ ਕਿ ਮੈਂ ਕਿਥੇ ਹਾਂ? ਉਨ੍ਹਾਂ ਦੱਸਿਆ ਕਿ ਤੁਸੀਂ ਹਸਪਤਾਲ ਵਿਚ ਹੋ। ਤੁਹਾਡਾ ਐਕਸੀਡੈਂਟ ਹੋ ਗਿਆ ਸੀ ਤੇ ਅਸੀਂ ਕਿਸੇ ਤਰ੍ਹਾਂ ਤੁਹਾਨੂੰ ਇੱਥੇ ਲੈ ਕੇ ਆਏ। ਹਾਂ ਚਲੋ ਦੱਸੋ ਹੁਣ ਠੀਕ ਹੋ? ਹਾਂ-ਹਾਂ-ਹਾਂ ਮੈਂ ਠੀਕ ਹਾਂ। ਜਦ ਉਹਨਾਂ ਨੇ ਪੁਛਿਆ ਤੁਸੀਂ ਬੇਹੋਸ਼ ਪਏ ਵੀ ਗੁੰਜਨ-ਗੁੰਜਨ ਕਰ ਰਹੇ ਸੀ ਇਹ ਗੁੰਜਨ ਕੌਣ ਹੈ ਤਾਂ ਉਸਨੇ ਬੜੇ ਪਿਆਰ ਨਾਲ ਕਿਹਾ ਕੀ ਮੇਰੀ ਜੀਵਨ ਸਾਥਣ ਹੈ। ਤੁਸੀਂ ਮੇਰੇ ਲਈ ਉਸ ਪਰਮਾਤਮਾ ਦੇ ਸਾਮਾਨ ਹੋ। ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਨੂੰ ਕਦੇ ਵੀ ਭੁਲਾ ਨਹੀਂ ਸਕਦਾ। ਦੂਜਿਆ ਦੀ ਮੱਦਦ ਕਰਨ ਵਾਲੇ ਲੋਕ ਮੈਨੂੰ ਬੇਹੱਦ ਪਸੰਦ ਹਨ। ਚਲੋ ਜਿਥੇ ਤੁਸੀਂ ਏਨੀ ਮੱਦਦ ਕੀਤੀ ਹੈ ਇਕ ਮੱਦਦ ਹੋਰ ਕਰ ਦਿਓ ਮੇਰੀ ਗੁੰਜਨ ਨਾਲ ਗੱਲ ਹੀ ਕਰਾ ਦਿਓ।
ਸਿਮਰ ਨੇ ਉਸੇ ਵਕਤ ਆਪਣੇ ਪਰਸ ਚੋਂ ਮੋਬਾਇਲ ਕੱਢਿਆ ਤੇ ਫ਼ੋਨ ਗੁੰਜਨ ਨੂੰ ਲਾ ਦਿੱਤਾ। ਉਸ ਵਕਤ ਰਾਤ ਦਾ ਪੌਣਾ ਇਕ ਵੱਜਿਆ ਹੋਇਆ ਸੀ ਤੇ ਫ਼ੋਨ ਦੀ ਪਹਿਲੀ ਰਿੰਗ ਤੇ ਹੀ ਗੁੰਜਨ ਨੇ ਝਟਪਟ ਫ਼ੋਨ ਚੁੱਕ ਲਿਆ ਤੇ ਉਸ ਨੇ ਸਿਮਰ ਨਾਲ ਗੱਲ ਕੀਤੀ ਤਾਂ ਉਸ ਦੀ ਜਾਨ ਵਿੱਚ ਜਾਨ ਆ ਗਈ ਕਿਉਂਕਿ ਉਹ ਸੁਰਜੀਤ ਲਈ ਬਹੁਤ ਪਰੇਸ਼ਾਨ ਹੋਈ ਬੈਠੀ ਸੀ। ਉਸ ਨੇ ਕੰਬਦੇ ਬੁੱਲਾਂ ਨਾਲ ਸਿਮਰ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਸਿਮਰ ਨੇ ਕਿਹਾ ਅਸੀਂ ਪਹਿਲਾਂ ਤਾਂ ਕੁਝ ਨਹੀਂ ਸੀ ਪਰ ਹੁਣ ਅਸੀਂ ਸੁਰਜੀਤ ਦੇ ਪੱਕੇ ਦੋਸਤ ਹਾਂ, ਸੱਚੀਂ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਪਰਮਾਤਮਾ ਤੁਹਾਡੀ ਜੋੜੀ ਹਮੇਸ਼ਾ ਸਲਾਮਤ ਰੱਖੇ।'' ਇਹ ਗੱਲ ਕਹਿ ਕੇ ਸਿਮਰ ਨੇ ਫੋਨ ਕੱਟ ਕਰ ਦਿੱਤਾ ਤੇ ਗੁੰਜਨ 10 ਮਿੰਟਾਂ ਵਿੱਚ ਹਸਪਤਾਲ ਸੁਰਜੀਤ ਕੋਲ ਪਹੁੰਚ ਗਈ। ਗੁੰਜਨ ਨੇ ਉਨੇ ਦਿਨ ਕੁਝ ਵੀ ਨਾ ਖਾਧਾ-ਪੀਤਾ ਜਿਨੇ ਦਿਨ ਸੁਰਜੀਤ ਬਿਸਤਰੇ 'ਤੇ ਪਿਆ ਰਿਹਾ। ਉਹ ਸੁਰਜੀਤ ਨੂੰ ਕਹਿ ਰਹੀ ਸੀ ਛੇਤੀ-ਛੇਤੀ ਠੀਕ ਹੋ ਜਾਓ ਤੁਹਾਨੂੰ ਪਤਾ ਅਸੀਂ ਅਜੇ ਬਹੁਤ ਲੋਕਾਂ ਲਈ ਬਹੁਤ ਕੁਝ ਕਰਨਾ ਹੈ। ਸੁਰਜੀਤ ਨੇ ਵੀ ਹੱਸਦੇ ਹੋਏ ਹੁੰਗਾਰਾ ਭਰਿਆ ਕਿ ਹਾਂ-ਹਾਂ ਗੁੰਜਨ ਠੀਕ ਹੈ ਅਸੀਂ ਆਪਣਾ ਮਿਸ਼ਨ ਜ਼ਰੂਰ ਪੂਰਾ ਕਰਾਂਗੇ। ਹਸਪਤਾਲ ਵਿੱਚ ਜਦ ਪੁਲਿਸ ਉਸਦੇ ਬਿਆਨ ਲੈਣ ਆਈ ਤਾਂ ਸੁਰਜੀਤ ਨੇ ਕਿਹਾ ਕਿ ਬਾਰਿਸ਼ ਕਾਰਨ ਮੇਰੀ ਕਾਰ ਸੜਕ ਤੇ ਬਣੇ ਫੁੱਟਪਾਥ ਟਰੈਕ ਨਾਲ ਟਕਰਾ ਗਈ ਸੀ। ਉਹ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਸੀ।
ਜਦ ਸੁਰਜੀਤ ਤੇ ਗੁੰਜਨ ਹਸਪਤਾਲ ਤੋਂ ਵਾਪਿਸ ਆ ਰਹੇ ਸਨ ਉਨਾ੍ਹਂ ਰਸਤੇ ਵਿੱਚ ਸੜਕ ਤੇ ਇਕ ਬਿਮਾਰ ਕੁੱਤਾ ਤੜਫਦਾ ਹੋਇਆ ਵੇਖਿਆ ਤਾਂ ਉਹ ਉਸਨੂੰ ਚੁੱਕ ਦੇ ਆਪਣੇ ਘਰ ਲੈ ਗਏ ਤੇ ਉਨ੍ਹਾਂ ਨੇ ਉਸਦਾ ਇਲਾਜ ਕਰਵਾਇਆ। ਉਸ ਦਿਨ ਤੋਂ ਉਹ ਕੁੱਤਾ ਵੀ ਉਨ੍ਹਾਂ ਦੇ ਨਾਲ ਹੀ ਰਹਿਣ ਲੱਗ ਪਿਆ ਜਿਸ ਨੂੰ ਉਹ ਪਿਆਰ ਨਾਲ ઑਟਾਈਸਨઑ ਕਹਿੰਦੇ ਸਨ। ਟਾਈਸਨ ਵੀ ਮੱਦਦ ਕਰਨ ਵਾਲੀਆਂ ਨੂੰ ਬਹੁਤ ਪਿਆਰ ਕਰਨ ਲੱਗ ਪਿਆ ਸੀ। ਇਕ ਦਿਨ ਗੁੰਜਨ ਤੇ ਸੁਰਜੀਤ ਸ਼ਹਿਰ ਦਾ ਚਿੜੀਆ-ਘਰ ਵੇਖਣ ਗਏ ਜਿਥੇ ਉਹਨਾਂ ਨੂੰ ਸਿਮਰ, ਹਰੀਸ਼, ਨਰਿੰਦਰ ਤੇ ਮੁਨੀਸ਼ ਵੀ ਮਿਲ ਗਏ। ਉਹ ਉਨ੍ਹਾਂ ਨੂੰ ਉਥੇ ਵੇਖ ਕੇ ਬਹੁਤ ਖੁਸ਼ ਹੋਏ। ਕਿਉਂਕਿ ਉਸ ਨਾਲ ਗੁੰਜਨ ਵੀ ਸੀ। ਜਦ ਉਨ੍ਹਾਂ ਨੇ ਚਿੜੀਆ ਘਰ ਵਿੱਚ ਪੰਛੀਆਂ ਨੂੰ ਕੈਦ ਹੋਏ ਦੇਖਿਆ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗਿਆ। ਹਰੀਸ਼ ਨੇ ਕਿਹਾ ਯਾਰ ਇਨ੍ਹਾਂ ਪੰਛੀਆਂ ਦੀ ਵੀ ਚਾਹਤ ਹੋਏਗੀ ਕਿ ਅਸੀਂ ਵੀ ਅਸਮਾਨ ਵਿਚ ਉਡਾਰੀਆਂ ਲਾਈਏ ਚਲੋ ਅੱਜ ਦੋਸਤੋ ਜਾਂਦੇ-ਜਾਂਦੇ ਇਨ੍ਹਾਂ ਨੂੰ ਆਜ਼ਾਦ ਜ਼ਰੂਰ ਕਰਵਾ ਕੇ ਜਾਣਾ ਹੈ ਚਾਹੇ ਕੁਝ ਵੀ ਹੋ ਜਾਵੇ। ਜਦ ਚਿੜੀਆ-ਘਰ ਬੰਦ ਹੋਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਪੰਛੀਆਂ ਦਾ ਪਿੰਜਰਾ ਕਿਸੇ ਤਰ੍ਹਾਂ ਨਾਲ ਤੋੜ ਦਿੱਤਾ ਤੇ ਕੈਦੀ ਪੰਛੀਆਂ ਨੂੰ ਅਜ਼ਾਦ ਕਰਵਾ ਦਿੱਤਾ ਜਿਸ ਕਾਰਨ ਉਹਨਾਂ ਨੂੰ ਤਿੰਨ ਹਜ਼ਾਰ ਰੁਪਏ ਜੁਰਮਾਨਾ ਭਰਨਾ ਪਿਆ ਤਾਂ ਉਨਾ੍ਹਂ ਸਾਰਿਆ ਮਿਲ ਕੇ ਖੁਸ਼ੀ-ਖੁਸ਼ੀ ਉਹ ਜੁਰਮਾਨਾ ਭਰ ਦਿੱਤਾ ਤੇ ਕਿਹਾ ਕਿ ਜੇ ਕਿਸੇ ਨੂੰ ਪੈਸਿਆਂ ਨਾਲ ਜੀਵਨ ਦੀ ਆਜ਼ਾਦੀ ਮਿਲ ਜਾਏ ਤਾਂ ਫਿਰ ਹੋਰ ਕੀ ਚਾਹੀਦਾ ਹੈ।
ਉਨ੍ਹਾਂ ਸਾਰਿਆਂ ਦੀ ਸੋਚ-ਵਿਚਾਰ ਆਪਸ ਵਿਚ ਬਹੁਤ ਹੀ ਮਿਲਦੇ ਸਨ। ਉਨ੍ਹਾਂ ਚਾਰਾਂ ਨੇ ਮਿਲ ਕੇ ਦੂਜਿਆਂ ਦੀ ਮੱਦਦ ਕਰਨ ਲਈ ਇਕ ਟਰੱਸਟ ਹੀ ਬਣਾ ਦਿੱਤਾ ਜਿੱਥੇ ਉਹ ਹਰ ਇਕ ਦੀ ਮੱਦਦ ਕਰ ਸਕਦੇ ਸਨ। ਉਨ੍ਹਾਂ ਨੇ ਚੰਦਾ ਇਕੱਠਾ ਕਰਕੇ ਐਕਸੀਡੈਂਟ ਨਾਲ ਜ਼ਖਮੀ ਹੋਏ ਮਰੀਜ਼ਾਂ ਲਈ ਇਕ ਐਂਬੂਲੈਂਸ ਹੀ ਰੋਡ ਤੇ ਖੜ੍ਹੀ ਕਰ ਦਿੱਤੀ ਦੇ ਇਕ ਟੈਲੀਫੋਨ ਵੀ ਲਗਵਾ ਦਿੱਤਾ। ਉਹ ਆਪਣਾ ਸਾਰਾ ਜੀਵਨ ਲੋਕਾਂ ਦੀ ਮੱਦਦ ਵਿਚ ਹੀ ਗੁਜ਼ਾਰਨਾ ਚਾਹੁੰਦੇ ਸਨ। ਪੂਰੇ ਇਕ ਸਾਲ ਬਾਅਦ ਉਨ੍ਹਾਂ ਦੇ ਘਰੇ ਇੱਕ ਬੱਚੇ ਨੇ ਜਨਮ ਲਿਆ ਜਿਸ ਦਾ ਨਾਂ ਗੁਰਸ਼ਾਨ ਰੱਖਿਆ ਗਿਆ।
ਗੁਰਸ਼ਾਨ ਨੂੰ ਇਕ ਨਹੀਂ ਪੂਰਾ ਸ਼ਹਿਰ ਜਾਣਦਾ ਸੀ ਕਿਉਂਕਿ ਗੁਰਸ਼ਾਨ ਦੇ ਮਾਤਾ-ਪਿਤਾ ਨੂੰ ਤਾਂ ਹਰ ਕੋਈ ਪਹਿਲਾ ਤੋਂ ਹੀ ਜਾਣਦਾ ਸੀ। ਉਨ੍ਹਾਂ ਨੇ ਗੁਰਸ਼ਾਨ ਨੂੰ ਸਰਕਾਰੀ ਸਕੂਲ ਵਿਚ ਪੜ੍ਹਾਇਆ ਤੇ ਕਿਹਾ ਕਿ ਪੁੱਤਰ ਸਕੂਲ ਵਿਚ ਜਿਹੜੇ ਗਰੀਬ ਬੱਚੇ ਪੜਾਈ ਵਿੱਚ ਕਮਜ਼ੋਰ ਹਨ ਤੂੰ ਉਹਨਾ ਦੀ ਮੱਦਦ ਜ਼ਰੂਰ ਕਰੀਂ। ਗੁਰਸ਼ਾਨ ਨੇ ਵੀ ਆਪਣੇ ਮਾਂ-ਪਿਓੁ ਦੇ ਕਦਮਾਂ ਤੇ ਚੱਲਦੇ ਹੋਏ ਕਾਫੀ ਕੁਝ ਹਾਸਿਲ ਕਰ ਲਿਆ। ਉਸ ਨੇ ਪਿੰਡ ਦੇ ਚਾਰ ਬੱਚਿਆਂ ਨੂੰ ਘਰੇ ਬੁਲਾ ਕੇ ਪੜ੍ਹਾਉਣਾ ਤੇ ਕਹਿਣਾ ਕਿ ਤੁਸੀਂ ਵੀ ਆਪਣੇ-ਆਪਣੇ ਘਰੇ ਜਾ ਕੇ ਚਾਰ-ਚਾਰ ਬੱਚਿਆਂ ਨੂੰ ਜ਼ਰੂਰ ਪੜ੍ਹਾਇਓ ਫਿਰ ਵੇਖਿਓ ਕਿੰਨੀ ਖੁਸ਼ੀ ਮਿਲਦੀ ਹੈ।
 
Top