ਅੱਜ ਇਨਸਾਨ ਨਾਲੋਂ ਤਾ ਇਹ ਜਾਨਵਰ ਚੰਗੇ ਨੇ

Yaar Punjabi

Prime VIP


ਇੱਕ ਸ਼ੋਟੇ ਸ਼ਹਰ ਦੀ ਗੱਲ ਹੈ ਦੱਸ ਕੁ ਸਾਲ ਦਾ ਕਾਲੁ ਆਪਣੀ ਮਾਂ ਨਾਲ ਰਹੰਦਾ ਸੀ.. ਬਾਪ ਦਾ ਸਾਯਾ ਸਿਰ ਤੇ ਨਾ ਹੋਣ ਕਰਕੇ ਰਾਮੂ ਆਪਣੀ ਉਮਰ ਨਾਲੋ ਕੀਤੇ ਸਿਯਾਣਾ ਹੋ ਚੁੱਕਾ ਸੀ.. ਓਹ੍ਹ ਆਪਣੇ ਤੇ ਆਪਣੀ ਬੀਮਾਰ ਮਾਂ ਲਈ ਦੋ ਵਕਤ ਦੀ ਰੋਟੀ ਕਮਾਉਣ ਲਈ ਇਕ ਸਬਜੀ ਦੀ ਰੇਹੜੀ ਲਗਾਉਂਦਾ ਸੀ..ਇੱਕ ਦਿਨ ਰੋਜ ਵਾਂਗ ਸਬਜੀ ਦੀ ਰੇਹੜੀ ਲੈ ਕੇ ਜਾ ਰਿਹਾ ਸੀ ਤਾਂ ਕੋਲੋਂ ਲੰਗਦੇ ਇੱਕ ਸਕੂਟਰ ਤੇ ਬੈਠੀ ਔਰਤ ਦਾ ਪੈਰ ਰੇਹੜੀ ਨਾਲ ਟਕਰਾ ਗਿਆ.. ਇੱਸ ਵਿੱਚ ਗਲਤੀ ਚਾਹੇ ਸਕੂਟਰ ਚਲਾਉਣ ਵਾਲੇ ਦੀ ਹੀ ਸੀ ਪਰ ਉਹ੍ਹ ਇਨਸਾਨ ਕਾਹਲੀ ਨਾਲ ਵਾਪਿਸ ਮੁੜਿਆ ਤੇ ਥਲੇ ਉਤਰਦੇ ਹੀ ਦੋ ਤਿਨ ਚਪੇੜਾ ਕਾਲੁ ਦੇ ਮਾਰ ਦਿਤੀਆਂ.. ਉੱਚੀ ਆਵਾਜ ਵਿੱਚ ਬੋਲਦਾ ਹੋਇਆ ਕੇ ਤੇੰਨੁ ਕੁਜ ਦਿਖਾਯੀ ਨੀ ਦਿੰਦਾ.. ਅੰਨਾ ਹੈ ਤੂੰ.. ਇੱਕ ਪਾਸੇ ਹੋ ਕੇ ਨੀ ਤੁਰ ਸਕਦਾ.. ਵਾਪਿਸ ਆਪਣੇ ਰਾਸਤੇ ਚੱਲਾ ਗਿਆ. ਕਾਲੁ ਨੂ ਕੁੱਜ ਸਮਜ ਨੀ ਆਇਆ ਓਹ੍ਹ ਬੱਸ ਰੋਂਦਾ - ਰੋਂਦਾ ਸੜਕ ਦੇ ਇੱਕ ਪਾਸੇ ਬੈਠ ਗਿਆ....ਆਸੇ ਪਾਸੇ ਲੰਗਦੇ ਲੋਕਾਂ ਨੇ ਸੱਬ ਵੇਖਿਆ ਪਰ ਸ਼ਾਯਦ ਕਿਸੇ ਕੋਲ ਏਨਾ ਸਮਾ ਨੀ ਸੀ ਕੇ ਕੋਲ ਆਕੇ ਪੁਸ਼ ਸਕਦੇ ਕੇ ਕੀ ਗੱਲ ਹੋ ਗਈ ਜਾ ਉਸ ਇਨਸਾਨ ਨੂ ਇਹ ਕਹ ਸਕਦੇ ਕੇ ਇਕ ਬੱਚੇ ਤੇ ਹਥ ਕਿਓ ਚੁਕਆ.. ਉਸ ਦਾ ਸ਼ੋਟਾ ਜਿਹਾ ਕੁਤਾ ਜਿਸ ਨੂ ਓਹ੍ਹ ਬੋਤ ਪਿਯਾਰ ਕਰਦਾ ਸੀ ਓਹ੍ਹ ਵੀ ਕੋਲ ਆ ਕੇ ਬ਼ਹ ਗਿਆ ਤੇ ਕਾਲੁ ਦੇ ਮੁਹੰ ਵੱਲ ਵੇਖਣ ਲੱਗਾ..ਇੰਨੀ ਦੇਰ ਵਿੱਚ ਇੱਕ ਹੋਰ ਬੋਤ ਤੇਜ ਆ ਰਹੀ ਕਾਰ ਉਸ ਕੁਤੇ ਦੀ ਲੱਤ ਉਪਰ ਦੀ ਲੰਗ ਗਈ.. ਸ਼੍ਯਾਦ ਬੋਤ ਜ੍ਯਾਦਾ ਦਰਦ ਹੋਣ ਕਰਕੇ ਕੁੱਤੇ ਨੇ ਉੱਚੀ ਉੱਚੀ ਚੀਕਣਾ ਸ਼ੁਰੂ ਕਰ ਦਿੱਤਾ.. ਥੋੜੀ ਹੀ ਦੇਰ ਵਿੱਚ ਬਹੋਤ ਸਾਰੇ ਕੁੱਤੇ ਇੱਕਠੇ ਹੋ ਗਏ ਤੇ ਕੋਈ ਉਸ ਦੀ ਲੱਤ ਨੂ ਚੱਟ ਰਿਹਾ ਸੀ ਤੇ ਕੋਈ ਉਸ ਵੱਲ ਵੇਖ ਕੇ ਭੋਂਕ ਰਿਹਾ ਸੀ ਜਿਵੇ ਕੁੱਜ ਕੇਹਨ ਦੀ ਕੋਸ਼ਿਸ਼ ਕਰ ਰਿਹਾ ਹੋਵੇ.. ਏਹ੍ਹ ਵੇਖ ਕਾਲੁ ਆਪਣਾ ਦੁਖ ਭੁੱਲ ਕੇ ਕਿਸੇ ਡੂੰਗੀ ਸੋਚ ਵਿੱਚ ਡੁੱਬ ਗਿਆ.. ਸੋਚ ਰਿਹਾ ਸੀ ਕੇ ਅੱਜ ਇਨਸਾਨ ਨਾਲੋਂ ਤਾ ਇਹ ਜਾਨਵਰ ਚੰਗੇ ਨੇ ਜੋ ਇੱਕ ਦੁੱਜੇ ਦਾ ਦੁਖ ਦਰਦ ਸਮਝਦੇ ਨੇ..
ਮੋਰਲ: ਹਰ ਇੱਕ ਇਨਸਾਨ ਆਪਣੀ ਹੀ ਦੁਨਿਯਾ ਵਿੱਚ ਏਨਾ ਖੋ ਗਿਆ ਕੇ ਉਸ ਨੂ ਕਿੱਸੇ ਦਾ ਦੁਖ ਦਰਦ ਨਜਰ ਹੀ ਨਹੀ ਆਉਂਦਾ..ਇੰਨਾ ਅੰਹਕਾਰ, ਗੁੱਸਾ ਤੇ ਨਫਰਤ ਦਿੱਲਾ ਵਿੱਚ ਭਰ ਚੁੱਕੀ ਹੈ ਕੇ ਪ੍ਯਾਰ ਨਾਲ ਗੱਲ ਕਰਨਾ ਜਾਂ ਕਿਸੇ ਨੂ ਮਾਫ਼ ਕਰਨਾ ਤਾ ਅਸੀਂ ਭੁੱਲ ਹੀ ਚੁੱਕੇ ਹਾਂ.. ਇਹ ਸਾਡਾ ਸਭਿਆ ਚਾਰ ਨੀ.. ਇਹ ਸਾਡੀ ਪਹਚਾਨ ਨੀ.. ਸਾਨੂ ਤਾਂ ਜੁਲਮ ਨਾ ਕਰਨਾ ਤੇ ਨਾ ਸਹਣਾ ਸਿਖਾਇਆ ਗਿਆ ਸੀ.
 
Top