ਉਹਦਾ ਤੇ ਮੇਰਾ ਸਭ ਤੋ ਪਵਿੱਤਰ ਰਿਸਤਾ

Yaar Punjabi

Prime VIP
mera sab toh pehla likiya hoya song
\ਉਹ ਮੰਗਦੀ ਨਿੱਤ ਦੁਆਵਾ ਮੇਰੇ ਲਈ
ਕਹਿੰਦੀ ਇਹ ਜਿੰਦ ਜਾਨ ਏ ਤੇਰੇ ਲਈ"
ਅਸੀ ਵੀ ਉਹਨੂੰ ਹਿੱਕ ਨਾਲ ਲਾਕੇ ਰੱਖੀਏ
ਉਹਦੇ ਤੋ ਬਿਨਾ ਨਾ ਕਿਸੇ ਹੋਰ ਵੱਲ ਤੱਕੀਏ'
ਲਾਉਣਾ ਉਸਤੇ ਕਦੀ ਇਲਜਾਮ ਨਹੀ

ਉਹਦਾ ਤੇ ਮੇਰਾ ਸਭ ਤੋ ਪਵਿੱਤਰ ਰਿਸਤਾ
ਪਰ ਰਿਸਤੇ ਦਾ ਕੋਈ ਨਾਮ ਨਹੀ

ਉਹਦੇ ਪੈਰਾ ਥੱਲੇ ਸਾਡੇ ਹੱਥ ਨੇ ਰਹਿਣੇ
ਵਾਰ ਗੈਰਾ ਦੇ ਅਸੀ ਇੱਕਠਿਆ ਨੇ ਸਹਿਣੇ"
ਉਹ ਵੀ ਨਾ ਕਰਦੀ ਕਿਸੇ ਗੱਲੋ ਇਨਕਾਰ ਮੈਨੁੰ
ਆਪਣੀ ਜਿੰਦ ਜਾਨ ਤੋ ਵੱਧ ਕਰਦੀ ਪਿਆਰ ਮੈਨੁੰ
ਸਾਡਾ ਇਸਕ ਅਸੀ ਹੋਣ ਦੇਣਾ ਕਦੇ ਨਿਲਾਮ ਨਹੀ

ਉਹਦਾ ਤੇ ਮੇਰਾ ਸਭ ਤੋ ਪਵਿੱਤਰ ਰਿਸਤਾ
ਪਰ ਰਿਸਤੇ ਦਾ ਕੋਈ ਨਾਮ ਨਹੀ

ਅੱਖਾ ਚੋ ਉਹਦੇ ਆ ਜਾਵੇ ਪਾਣੀ
ਸੁਣੇ ਜਦੌ ਕਿਸੇ ਦੇ ਵਿਛੜਨ ਦੀ ਕਹਾਣੀ'
ਅਸੀ ਨਾ ਉਹਨੂੰ ਅੱਖੌ ਉਹਲੇ ਹੋਣ ਦੇਈਏ
ਦੁੱਖ ਜਾਵੇ ਦਿਲ ਉਹਦਾ ਐਸੀ ਨਾ ਗੱਲ ਕਹੀਏ
ਕਰਨਾ ਇਸਕ ਅਸੀ ਕਦੇ ਸਰੇਆਮ ਨਹੀ

ਉਹਦਾ ਤੇ ਮੇਰਾ ਸਭ ਤੋ ਪਵਿੱਤਰ ਰਿਸਤਾ
ਪਰ ਰਿਸਤੇ ਦਾ ਕੋਈ ਨਾਮ ਨਹੀ

ਰੁੱਸ ਨਾ ਜਾਵੇ ਉਹਨੂੰ ਸਾਂਭ ਸਾਭ ਰੱਖਦੇ ਆ
ਮਨਦੀਪ" ਉਹਦੇ ਬਾਝੋ ਅਸੀ ਕੱਖਦੇ ਆ"
ਉਹ ਗੱਲ ਸੁਰੂ ਕਦੇ ਤੇ ਮੈ ਖਤਮ ਕਰਾ
ਉਹਦੀ ਤੇ ਮੇਰੀ ਗੱਲ ਹੀਰ ਰਾਝੇ ਦੀ ਤਰਾਂ"
ਇਸਕੇ ਦੀ ਖੇਡ ਹੈ ਇਹ ਗੱਲ ਕੋਈ ਆਮ ਨਹੀ

ਉਹਦਾ ਤੇ ਮੇਰਾ ਸਭ ਤੋ ਪਵਿੱਤਰ ਰਿਸਤਾ
ਪਰ ਰਿਸਤੇ ਦਾ ਕੋਈ ਨਾਮ ਨਹੀ
 
Top