jagmansingh
Member
ਇਸ ਵਕਤ ਅੰਮ੍ਰਿਤਧਾਰੀ ਖ਼ਾਲਸਾ ਫੌਜ ਜੋ ਡੇਰਿਆਂ ਦੇ ਰੂਪ ਵਿਚ ਵਿਖਰੀ ਹੋਈ ਹੈ। ਸਾਨੂੰ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਧ ਤੋਂ ਵੱਧ ਸਤਿਕਾਰ ਕਾਇਮ ਰੱਖਣ ਵਾਸਤੇ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰੀਏ। ਸਾਡੇ ਸਾਰਿਆਂ ਵਿਚ ਮੁੱਖ ਘਾਟ ਇਹ... ਹੈ ਕਿ ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਨਹੀਂ ਹਾਂ। ਸੰਤ ਸ਼ਬਦ ਗੁਰੂ ਅਤੇ ਅਕਾਲ ਪੁਰਖ ਲਈ ਵਰਤੇ ਹਨ। ਇੰਜ ਹੀ ਗੁਰੂ ਗ੍ਰੰਥ ਸਾਹਿਬ ਵਿਚ ‘ਸੰਤਹੁ’ ਸ਼ਬਦ ਅੰਮ੍ਰਿਧਾਰੀ ਗੁਰ ਸਿੱਖ ਸੰਗਤ ਲਈ ਵਰਤਿਆ ਹੈ।
ਹੁਣ ਅਸੀਂ ਵੇਖਦੇ ਹਾਂ ਕਿ ਸੰਤ, ਸਾਧ, ਸੰਤਨ, ਸੰਤਹੁ ਸ਼ਬਦ ਨੂੰ ਹਰ ਐਰਾ-ਗੈਰਾ, ਜੋ ਵੇਖਣ ਨੂੰ ਅੰਮ੍ਰਿਤਧਾਰੀ ਗੁਰੂ ਸਿੱਖ ਭਾਈ ਲਗਦਾ ਹੈ, ਸੰਤ, ਸਾਧੂ, ਬ੍ਰਹਮ ਗਿਆਨੀ ਦੀ ਫੀਤੀ ਆਪਣੇ ਨਾਮ ਅੱਗੇ ਜੋੜ ਕੇ ਡੇਰਾ ਬਣਾਕੇ (ਸੰਤ-ਗੁਰੂ) ਬਣ ਬੈਠਦਾ ਹੈ। ਜੋ ਗਿਣਤੀ ਵਿਚ ਇਕ ਨਹੀਂ ਦੋ ਨਹੀਂ ਹਜ਼ਾਰਾਂ ਵਿਚ ਹਨ। ਇਸ ਅਖੌਤੀ ਖੇਡ ਲਈ ਅਸੀਂ ਸਣੇ ਲੀਡਰ ਸਾਰੇ ਹੀ ਜ਼ਿੰਮੇਵਾਰ ਹਾਂ। ਕਿਉਂਕਿ ਅਸੀਂ ਧਰਮ ਪ੍ਰਚਾਰ ਰਾਹੀਂ ਸੰਤ, ਸਾਧ, ਸੰਤਨ, ਸੰਤਹੁ ਸ਼ਬਦਾਂ ਦੇ ਭੇਦ ਸੰਗਤਾਂ ਨੂੰ ਨਹੀਂ ਦੱਸ ਰਹੇ।
ਇਹ “ਸਾਧੂ” “ਸੰਤਨ” ਗੁਰੂ ਨਾਨਕ ਸਾਹਿਬ ਅਤੇ ਅਕਾਲ ਪੁਰਖ ਲਈ ਰਾਖਵੇਂ ਰੱਖੇ ਹਨ। ਸੰਤਹੁ ਸ਼ਬਦ ਗੁਰ ਸਿੱਖਾਂ ਦੀ ਸੰਗਤ ਲਈ ਹੈ। ਅੰਮ੍ਰਿਤਧਾਰੀ, ਗੁਰੂ ਦਾ ਸਿੰਘ, ਇਕ ਪਰਿਵਾਰ ਦੀ ਤਰ੍ਹਾਂ ਆਪਸ ਵਿਚ ਭਾਈ-ਭਾਈ ਹੈ। ਹੁਣ ਦਾਸ ਦੀ ਬੇਨਤੀ ਹੈ ਕਿ ਡੇਰਿਆਂ ਦੀ ਸਮਾਪਤੀ ਲਈ ਆਪ ਜੀ ਉੱਦਮ ਕਰਕੇ ਧਰਮ ਪ੍ਰਚਾਰ ਕਮੇਟੀ ਮੈਂਬਰਾਂ ਅਤੇ ਗੁਰਬਾਣੀ ਦੇ ਸਹੀ ਅਰਥ ਜਾਨਣ ਵਾਲੇ ਵਿਦਵਾਨਾਂ ਨੂੰ ਸੱਦ ਕੇ (ਸੰਤ ਬ੍ਰਹਮ ਗਿਆਨੀ) ਸ਼ਬਦਾਂ ਨੂੰ ਇਕ ਵਿਅਕਤੀ ਲਈ ਵਰਤਣ `ਤੇ ਪਾਬੰਧੀ ਲਾਉਣ ਲਈ ਹੁਕਮਨਾਮਾ ਤਿਆਰ ਕੀਤਾ ਜਾਵੇ ਤੇ ਸਿੱਖ ਡੇਰਿਆਂ ਵਿਚ ਬੈਠੇ ਅਖੌਤੀ ਸੰਤਾਂ ਗੁਰੂਆਂ ਦੇ ਭਰਮ ਪਾਖੰਡ ਦਾ ਪਰਦਾ ਫਾਸ਼ ਕੀਤਾ ਜਾਵੇ ਤਾਂ ਹੀ ਸਿੱਖ ਸੰਗਤਾਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖ਼ਤ ਸਾਹਿਬ ਵੱਲ ਨੂੰ ਮੂੰਹ ਮੋੜਨ ਦੀ ਖੇਚਲ ਕਰਨਗੀਆਂ। ਉਹ ਵੀ ਤਾਂ, ਜੇਕਰ ਸਾਰਿਆਂ ਦਾ “ਮਨ” ਅਸਲ ਮਾਇਨਿਆਂ ਵਿਚ ਇਹ ਚਾਹੁੰਦਾ ਹੋਵੇ ਕਿ ਗੁਰੂ ਦਾ ਸਰੀਰ ਪੰਥ ਵਿਚ ਅਤੇ ਦੀਦਾਰ ਖ਼ਾਲਸੇ ਵਿਚ ਹੈ।
ਦਾਸ ਤਾਂ ਮਨ ਵਿਚ ਇਹ ਹੀ ਖੁਆਇਸ਼ ਰੱਖਦਾ ਹੈ ਕਿ ਜੇ “ਸੰਤ” ਸ਼ਬਦ ਦੀ ਵਰਤੋਂ ਇਕ ਵਿਅਕਤੀ ਲਈ ਵਰਤਣ `ਤੇ ਪਾਬੰਧੀ ਲੱਗ ਜਾਵੇ ਤਾਂ ਹਰ ਗੁਰੂ ਦਾ ਸਿੰਘ ਆਪਣੇ ਨਾਮ ਨਾਲ ਭਾਈ ਸ਼ਬਦ ਜੋੜਨ ਲੱਗ ਪੈਣ ਤਾਂ ਡੇਰੇ ਆਪਣੇ ਆਪ ਹੀ ਖਤਮ ਹੋ ਜਾਣਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸਲ ਸ਼ਬਦ ਗੁਰੂ ਵਿਅਕਤੀ ਦੀ ਪਦਵੀ ਮਿਲ ਜਾਵੇਗੀ। ਤੇ ਗੁਰੂ ਸਾਹਿਬ ਜੀ ਦਾ ਰੁਤਬਾ ਕਿਸੇ ਵਿਅਕਤੀ ਦੀ ਦੇਹ ਤੋਂ ਉੱਚਾ ਹੋ ਜਾਵੇਗਾ। ਆਉ ਆਪਣੇ ਮਨਾਂ ਨੂੰ ਸਾਫ਼ ਕਰਕੇ ਇਹ ਕਦਮ ਚੁੱਕ ਲਈਏ ਤਾਂ ਕਿ ਸਾਰੇ ਸਿੰਘ ਅੰਮ੍ਰਿਤਧਾਰੀ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹੋ ਜਾਣ,
1: (ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰੇ ਖ਼ਾਲਸਾ ਜੀ ਦੇ) ਅਸਲ ਸੁਪਨਾ ਪੂਰਾ ਹੋ ਜਾਵੇ