ਮੁਸਕਰਾਉਂਦੀ ਮੇਰੀ ਉਦਾਸੀ.

Arun Bhardwaj

-->> Rule-Breaker <<--
ਲੱਖਾਂ ਫਿਕਰ,ਖਿਆਲ ਲੈਕੇ ਆਉਂਦੀ ਏ,ਮੇਰੀ ਉਦਾਸੀ |
ਮੈਂ ਉਦਾਸ ਹੁੰਦਾ,,ਪਰ ਮੁਸਕਰਾਉਂਦੀ ਏ,ਮੇਰੀ ਉਦਾਸੀ |

ਉਸਦੀਆਂ ਖੁਸ਼ੀਆ ਦੀ ਉਮਰ ਬਹੁਤ ਲੰਬੀ ਕਰੇ ਅੱਲਾ,
ਇਹੋ ਦੁਆਵਾਂ ਕਰਦੀ ਰਹਿਣਾ ਚਾਹੁੰਦੀ ਏ,ਮੇਰੀ ਉਦਾਸੀ |

ਖਾਲੀ ਦੀਵੇ ਦੇ ਵਰਗੀ ਮੇਰੀ ਜਿੰਦਗੀ ਨਿਕੰਮੀ ਹੈ ਹੋਈ ,
'ਬੱਤੀ -ਤੇਲ,ਬਣਕੇ ਮੈਨੂੰ ਰੁਸ਼ਨਾਉਂਦੀ ਏ,ਮੇਰੀ ਉਦਾਸੀ |

ਮੇਰੇ ਚਿਹਰੇ ਅੰਦਰ ਖਮੋਸ਼ੀ ਛਾਏ, ਜਦ ਵੀ ਖਿਆਲਾਂ ਉੱਤੇ,
ਫੇਰ ਮਹਿਫਿਲ ਜਿਹੀ ਕੋਈ ਸਜਾਉਂਦੀ ਏ,ਮੇਰੀ ਉਦਾਸੀ |

ਹਾਸੇ ਮੇਰੇ ਨਿਕੰਮੇ,ਇਸ ਲਈ ਦੂਰ ਹੀ ਮੈਂ ਰਹਿੰਦਾ ਇਨ੍ਹਾ ਤੋ,
ਲਾਲੀ ਹਰ ਵਾਰ ਬਹੁਤ ਕੁਝ ਲਿਖਾਉਂਦੀ ਏ,ਮੇਰੀ ਉਦਾਸੀ |

by:- ਲਾਲੀ ਅੱਪਰਾ ( lally apra )


 
Top