ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾਂ ਦੇ,

ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾਂ ਦੇ,
ਟੁਕੜਿਆਂ ਵਿੱਚ ਵੰਡ ਹੋ ਕੇ ਜੀਓਣਾ ਸੋਖਾ ਨਈ ਹੁੰਦਾ,
ਪਾਪੀ ਪੇਟ ਦੀ ਭੁੱਖ ਹਰਾ ਦਿੰਦੀ ਏ ਬੰਦੇ ਨੂੰ,
ਸੱਜਣਾ ਕੋਲੋ ਚੱਲ ਕੇ ਆਓਣਾ ਸੋਖਾ ਨਈ ਹੁੰਦਾ,
ਸੋਹਰਤ ਦੇ ਦੀਵੇ ਵਿੱਚ ਖੂਨ ਜਿਗਰ ਦਾ ਪੈਦਾਂ ਏ,
ਦੁਨੀਆ ਦੇ ਵਿੱਚ ਨਾਮ ਕਮਾਓਣਾ ਸੋਖਾ ਨਈ ਹੁੰਦਾ,
ਕਾਮਯਾਬ ਨੇ ਜਿਹੜੇ ਓਹਨਾ ਤੋ਼ ਸਦਕੇ ਜਾਵਾਂ ਮੈ,
ਬਾਹਰਲੇ ਮੁਲਕ ਚ ਪੈਰ ਜਮਾਓਣਾ ਸੋਖਾ ਨਈ ਹੁੰਦਾ


...ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ
ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ
ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ
ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ

ਮੈਂ ਕੀ ਅਰਜ ਕਰਾਂ ਰੱਬਾ...
ਬਸ ਐਨੀ ਕੁ ਮਿਹਰ ਚਾਹੀਦੀ...
ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..
ਜੇ ਪੀਂਦੇ ਹੋਈਏ ਸ਼ਰਾਬ,ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ..
ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..
ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..
ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ



ਕੌਣ ਕਿੰਨਾ ਤੈਨੂੰ ਚਾਹੁੰਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਕੌਣ ਰਾਤਾਂ ਨੂੰ ਨਹੀਂ ਸੌਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਤੇਰੇ ਨਖਰੇ ਦਾ ਭਾਅ,ਹਰ-ਰੋਜ ਵਧੀ ਜਾਵੇ....
ਕੌਣ ਕਿੰਨਾ ਮੁੱਲ ਪਾਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਦੁਨੀਆ ਚ’ ਕਿੰਨੇ ਸੋਹਣੇ,ਉਂਗਲਾ ਤੇ ਗਿਣੀਏ ਜੇ....
ਹਏ,ਤੇਰਾ ਨਾਂ ਕਿਥ੍ਥੇ ਆਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਤੂੰ ਆਖੇ ਨਾਲ,ਬੱਸ ਜਾਣ-ਪਹਿਚਾਣ....
ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....

ਬੱਦਲਾਂ ਦੇ ਬਿਨਾਂ ਕਣੀਆਂ ਨਾ ਆਉਂਦੀਆਂ
ਸੱਜਣਾਂ ਦੇ ਬਿਨਾਂ ਮਹਿਫਲਾਂ ਨਾ ਭਾਉਂਦੀਆਂ
ਹਵਾ ਵਿਚ ਕਦੀ ਨਹੀਂ ਚਿਰਾਗ ਜੱਗਦੇ
ਜੱਚਦੇ ਨਹੀਓਂ ਸਰਦਾਰ ਬਿਨਾ ਪੱਗ ਦੇ
ਕਾਗਜ਼ ਦੇ ਫੁੱਲ ਕਦੀ ਨਹੀਂ ਮਹਿਕਦੇ
ਆਟੇ ਦੇ ਬਣਾਏ ਬੁੱਤ ਨਹੀਓਂ ਚਹਿਕਦੇ
ਇਜ਼ੱਤਾਂ ਨੂੰ ਲੱਗੇ ਦਾਗ ਧੋਏ ਜਾਂਦੇ ਨਹੀਂ
ਐਰੇ-ਗੈਰੇ ਕੋਲ ਦੁੱਖ ਰੋਏ ਜਾਂਦੇ ਨਹੀਂ
ਅੱਗ ਅੱਗੇ ਨਿੱਘ ਨਹੀਂ ਰਜਾਈ ਵਰਗਾ
ਦੁਨੀਆ ਵਿਚ ਕੋਈ ਦੁੱਖ ਨਹੀਂ ਜੁਦਾਈ ਵਰਗਾ


-ਪੱਥਰਾਂ ਦੇ ਸ਼ਹਿਰ ਨੂੰ ਅਜਮਾਉਂਦਾ ਹੈ ਕਿਉਂ ਕੋਈ.....?
ਪਹਿਲਾਂ ਹੀ ਰੋਂਦੇ ਦਿਲ ਨੂੰ ਹੋਰ ਰਵਾਉਂਦਾ ਹੈ ਕਿਉਂ ਕੋਈ.....?

ਪਤਾ ਸੀ ਕਿ ਉਸਨੇ ਕਦਰਾਂ ਨਹੀਂ ਪਾਉਣੀਆਂ,
ਫਿਰ ਵੀ ਪਲਕਾਂ 'ਚ ਉਸਨੂੰ ਸਜਾਉਂਦਾ ਹੈ ਕਿਉਂ ਕੋਈ.....?

ਲੱਗਣ ਉਸਦੀਆਂ ਗਲੀਆਂ ਸੁੰਨੀਆਂ ਹਰ ਪਾਸੇ ਤੋਂ,
ਫਿਰ ਵੀ ਉੱਥੇ ਜਾ ਐਵੇਂ ਦਿਲ ਨੂ ਭਰਮਾਉਂਦਾ ਹੈ ਕਿਉਂ ਕੋਈ.....?

ਜ਼ਿਕਰ ਕਰਨਾ ਨਹੀਂ ਦਿਲ ਉਸਦਾ ਰਤਾ ਵੀ,
ਫਿਰ ਵੀ ਬੀਤੀਆਂ ਗੱਲਾਂ ਕਰ ਵਕਤ ਗਵਾਉਂਦਾ ਹੈ ਕਿਉਂ ਕੋਈ.....?

ਬਹੁਤ ਪਰੇ ਹੋ ਗਿਆ ਏ ਓਹ ਦਿਲ ਤੋਂ,
ਫਿਰ ਵੀ ਹੰਝੂ ਬਣ ਅੱਖਾਂ 'ਚ ਸਮਾਉਂਦਾ ਹੈ ਕਿਉਂ ਕੋਈ.....?
ਫਿਰ ਵੀ ਹੰਝੂ ਬਣ ਅੱਖਾਂ 'ਚ ਸਮਾਉਂਦਾ ਹੈ ਕਿਉਂ ਕੋਈ.....?
ਸਾਨੂੰ ਕਹਿੰਦੇ ਆ ਪੰਜਾਬੀ,ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ,ਅਜਮਾਕੇ ਵੇਖ ਲਓ !
ਯਾਰੀ ਜਿੱਥੇ ਅਸਾਂ ਲਾਈ,ਸਦਾ ਤੋੜ ਨਿਭਾਈ,
ਇਹ ਇਤਿਹਾਸ ਦੀ ਸੱਚਾਈ,ਅਜਮਾਕੇ ਵੇਖ ਲਓ !

ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,ਲੋਕੀ ਲੱਬਦੇ ਫਿਰਨਗੇ |
ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਫਿਰਨਗੇ |
ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ, ਲੌਕੀ ਲੱਬਦੇ ਫਿਰਨਗੇ |
ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,ਲੌਕੀ ਲੱਬਦੇ ਫਿਰਨਗੇ |
ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,ਲੌਕੀ ਲੱਬਦੇ ਫਿਰਨਗੇ |
ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,ਲੌਕੀ ਲੱਬਦੇ ਫਿਰਨਗੇ |
ਮਾ ਦਾ ਪਿਆਰ ਤੇ ਸਾਡੇ ਵਰਗਾ ਯਾਰ,ਲੌਕੀ ਲੱਬਦੇ ਫਿਰਨਗੇ

________ ☬ਸਾਨੂੰ ਮਾਨ ਪੰਜਾਬੀ ਹੋਣ ਦਾ☬ ________



ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ,
ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ,
ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ,
ਚਿਰ ਹੋਇਆ ਗੇੜਾ ਭਾਵੇਂ ਪਿੰਡ ਦਾ ਮੈਂ ਲਾਇਆ ਨਹੀਂ, ਰੱਬ ਦੀ ਸਹੁੰ ਯਾਰੋ ਮੈਂ ਪੰਜਾਬ ਨੂੰ ਭੁਲਾਇਆ ਨਹੀਂ ! !
 
Top