ਨੀਲਾ ਕਾਰਡ - ਸਸਤਾ ਆਟਾ ਦਾਲ

ਨੀਲਾ ਕਾਰਡ - ਸਸਤਾ ਆਟਾ ਦਾਲ - ਇੰਝ ਲੱਗਦਾ ਹੈ ਜਿਵੇਂ ਕਿਸੇ ਨੇ ਵੱਟ ਕੇ ਚਪੇੜ ਮਾਰੀ ਹੋਵੇ | ਦਾਲਾਂ ਆਟਾ ਸਸਤਾ ਮਿਲੇਗਾ - ਸਰਕਾਰ ਲੋਕਾਂ ਨੂੰ ਔਕਾਤ ਦਿਖਾ ਰਹੀ ਹੈ ਕਿ ਸਰਕਾਰੀ ਮੱਦਦ ਤੋਂ ਬਿਨਾ ਰੋਟੀ ਦਾਲ ਵੀ ਨਹੀਂ ਜੁਟਾ ਸਕਦੀ ਜਨਤਾ | ਨਿਕੰਮਾ ਬਣਾਇਆ ਜਾ ਰਿਹਾ ਹੈ ਲੋਕਾਂ ਨੂੰ | ਉਨ੍ਹਾਂ ਨੂੰ... ਸਸਤਾ ਆਟਾ-ਦਾਲ ਦੀ ਬਜਾਏ ਕੰਮ ਚਾਹੀਦਾ ਹੈ ਤਾਂ ਕਿ ਉਹ ਪੈਰਾਂ ਸਿਰ ਹੋ ਕੇ ਖੁਦ ਖਰੀਦ ਸਕਣ ਆਪਣੀ ਜ਼ਰੂਰਤ ਦਾ ਸਮਾਨ ਨਾ ਕਿ ਤਰਸ ਦੇ ਆਧਾਰ 'ਤੇ | ਕਦੇ ਬਿੱਲ ਮਾਫ਼, ਕਦੇ ਸਸਤਾ ਆਟਾ ਦਾਲ, ਕਦੇ ਸ਼ਗਨ ਸਕੀਮ, ਕਦੇ ਕੁਝ, ਕਦੇ ਕੁਝ - ਸਭ ਪਾਖੰਡ | ਜੇ ਕੋਈ ਗਰੀਬ ਹੈ ਤਾਂ ਉਸ ਲਈ ਕੰਮ ਮੁਹੱਈਆ ਹੋਣਾ ਚਾਹੀਦਾ ਹੈ ਨਾ ਕਿ ਉਸਦੀ ਬੇਟੀ ਦੇ ਵਿਆਹ 'ਤੇ 5100 ਰੁਪਏ ਸ਼ਗਨ ਰੂਪੀ ਖੈਰਾਤ ਦੇ ਕੇ ਸੁਰਖਰੂ ਹੋਇਆ ਜਾ ਸਕਦਾ ਹੈ | ਸਵੈਮਾਣ ਨੂੰ ਖਤਮ ਨਾ ਕੀਤਾ ਜਾਵੇ | ਜਨਤਾ ਨੂੰ ਨਿਕੰਮੇ ਬਨਾਉਣ ਦੀ ਬਜਾਇ ਉਸਦੀ ਆਤਮ ਨਿਰਭਰ ਬਣਨ ਵਿੱਚ ਮੱਦਦ ਕੀਤੀ ਜਾਣੀ ਚਾਹੀਦੀ ਹੈ | ਵੈਸੇ ਤਾਂ ਅਸੀਂ ਲੋਕ ਆਸੇ ਪਾਸੇ ਦੀ ਕੋਈ ਗੱਲ ਵੀ ਭੁੰਝੇ ਨਹੀਂ ਪੈਣ ਦਿੰਦੇ, ਪਰ ਜਦੋਂ ਸਾਡੀ ਅਣਖ ਅਤੇ ਸਵੈਮਾਣ ਨੂੰ ਕੁਚਲ ਕੇ ਸਾਨੂੰ ਤਰਸਯੋਗ ਬਣਾਇਆ ਜਾਂਦਾ ਹੈ ਤਾਂ ਉਸ ਵੇਲੇ ਸਾਡੇ ਸਮਾਜ ਨੂੰ ਕਿਉਂ ਦੰਦਲ ਪੈ ਜਾਂਦੀ ਹੈ ?.....ਰਾਜ ਕੌਰ :o
 

Attachments

  • 251818_495432510473397_1552109621_n.jpg
    251818_495432510473397_1552109621_n.jpg
    22.1 KB · Views: 285
ਗੱਲ ਕੁਝ ਵੀ ਹੋਵੇ ਸੋਂਕੀ ਸਾਬ ਮੁੱਦਾ ਬਹੁਤ ਖਾਸ ਹੈ ਜੇ ਇਹ ਗੱਪ ਸ਼ੱਪ ਹੈ ਤਾਂ ਬਹੁਤ ਗੰਭੀਰ ਮੁੱਦਾ ਕੀ ਹੋ ਸਕਦਾ ਹੈ ? ਹੋ ਸਕਦਾ ਮੈਂ ਗਲਤ ਪੋਸਟ ਕਰ ਦਿੱਤਾ ਹੋਵੇ ਪਰ ਗਲ ਬਹੁਤ ਖਾਸ ਹੈ
 
Top