ਜਾਕੇ ਧਾਹਾਂ ਮਾਰਨ ਦਾ ਫਾਇਦਾ ਨਹੀਂ ਮਜ਼ਾਰਾਂ ਤੇ
ਕਿਸਮਤ ਹੀ ਮਾੜੀ ਹੁੰਦੀ ਦੋਸ਼ ਨਹੀਂ ਬਹਾਰਾਂ ਤੇ
ਫ਼ੁੱਲਾਂ ਦੀ ਸੰਗਤ ਵਿੱਚ ਕੰਡਾ ਚੁਭ ਗਿਆ ਸਾਥੀ
ਸੋਚਕੇ ਕਦਮ ਚੱਕਿਆ ਰਹਿੰਦਾ ਗੁੱਸਾ ਨਹੀਂ ਗੁਲਜਾਰਾਂ ਤੇ
ਡੁੱਬਣਾਂ ਤੇ ਆਸ਼ਿਕਾ ਤੂੰ ਜਰੂਰ ਇੱਕ ਦਿਨ ਜਰੂਰ
ਕਿਸ਼ਤੀਆਂ ਦੇ ਮਲਾਹ ਡੁੱਬੇ ਕਰੋਧ ਨਹੀਂ ਪਤਵਾਰਾਂ ਤੇ
ਦੁਨੀਆਂ ਦੀ ਛੁਰੀ ਕਈ ਰਾਂਝਿਆਂ ਦੇ ਕਾਲਜੇ ਚੱਲੀ
ਵੱਸ ਤੇਰਾ ਵੀ ਯਾਰਾ ਚੱਲਣਾ ਨਹੀਂ ਵਾਰਾਂ ਤੇ
ਸਮਾਧਾਂ ਉੱਤੇ ਦੀਵੇ ਜਗਾਇਆਂ ਮੁੜਿਆ ਨਾ ਕੋਈ ਮੋਇਆ
ਪਰ ਦਿਵਾਨਿਆਂ ਨੇ ਮੰਨੀ ਰੋਕ ਨਹੀਂ ਵਿਚਾਰਾਂ ਤੇ
ਮੈ ਤਾਂ ਅਣਜਾਣੇ ਹੀ ਫਾਹੇ ਚੜ੍ਹਾਇਆ ਗਲਤ ਲੋਕਾਂ
ਨਸੀਹਤ ਯਾਰ ਤੈਨੂੰ ਯਕੀਨ ਕਰਨਾਂ ਨਹੀਂ ਮਕਾਰਾਂ ਤੇ
ਚੱਲੇ ਬਿਨਾਂ ਛੱਡਣਾਂ ਕਿਸੇ ਤੈਨੂੰ ਨਹੀਂ ਅੰਗਿਆਰਾਂ ਤੇ
ਤੇਰੇ ਮਰਿਆਂ ਕੋਈ ਸ਼ੋਕ ਹੋਣਾ ਨਹੀਂ ਬਹਾਰਾਂ ਤੇ
-____________________
Behbalpuriya Gurpreet