ਦੁਨੀਆਂ ਮੰਡੀ ਪੈਸੇ ਦੀ

#m@nn#

The He4rt H4ck3r
ਜੇਬ ਚ’ ਬਟੂਆ ਦਿਸਦਾ ਭਾਰੀ,
ਤੇ ਸਭ ਢੁਕ-ਢੁਕ ਬਹਿੰਦੇ ਨੇੜੇ..
ਦੇਖੇ ਪਿਆਰ ਜਤਾਉਂਦੇ ਓ ਵੀ,
ਤੇ ਭਾਵੇਂ ਲੱਖ ਦੁਸ਼ਮਣ ਸੀ ਜਿਹੜੇ..
ਪਿਆਰ-ਮੁਹੱਬਤ,ਰਿਸ਼ਤੇਦਾਰੀ,
ਸਭ ਹਨ ਬਟੂਏ ਦੇ ਸਹੇੜੇ..
ਜਦ ਰਾਂਝੇ ਦਾ ਖੁੱਸਿਆ ਬਟੂਆ,
ਤੇ ਓਦੀ ਹੀਰ ਨੂੰ ਲੈ ਗਏ ਖੇੜੇ"

ਕਿਓਂਕਿ...ਏ ਦੁਨੀਆ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||

ਇਥੇ ਰੋਣੇ ਚਿਹਰੇ ਨਹੀਂ ਵਿਕਦੇ,
ਹੱਸਣੇ ਦੀ ਆਦਤ ਪਾ ਸੱਜਣਾਂ..
ਏ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||

ਏ ਗਲੀ-ਮੁਹੱਲਾ ਕੁੱਤਿਆਂ ਦਾ,
ਵਧ ਭੌਂਕਣ ਵਾਲੇ ਜਿਉਂਦੇ ਨੇਂ..
ਏ ਆਪਣਿਆਂ ਨੂੰ ਵੱਡਦੇ ਨੇਂ,
ਗੈਰਾਂ ਲਈ ਪੂਛ ਹਿਲਾਉਂਦੇ ਨੇਂ..
ਜਾਂ ਭੌਂਕਣ ਵਾਲਾ ਤੂੰ ਬਣਜਾ,
ਜਾਂ ਨਿਉਂਕੇ ਵਕਤ ਲੰਘਾ ਸੱਜਣਾਂ..
ਏ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||

ਇਥੇ ਲਾਠੀ ਦੇ ਗਦ ਚੋਰਾਂ ਲਈ,
ਤੇ ਹੋਰਾਂ ਲਈ ਪੈਮਾਨੇ ਨੇਂ..
ਇਥੇ ਕਰੇ ਕੋਈ ਤੇ ਭਰੇ ਕੋਈ,
ਇਥੇ ਉਲਟੇ ਸਭ ਅਫ਼ਸਾਨੇ ਨੇਂ..
ਇਥੇ ਤਗਮੇ ਮਿਲਦੇ ਮਰਿਆਂ ਨੂੰ,
ਇਥੇ ਜਿਊਣਾਂ ਸਖਤ ਗੁਨਾਹ ਸੱਜਣਾਂ..
ਏ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||

ਇਥੇ ਬੰਦੇ ਵਸਦੇ ਮਜਹਬਾਂ ਦੇ,
ਕੋਈ ਕਹਿੰਦਾ ਨਹੀਂ ਇਨਸਾਨ ਹਾਂ ਮੈਂ..
ਹੈ ਹਿੰਦੂ , ਮੁੱਲਾ , ਸਿਖ ਐਸਾ,
ਜੋ ਆਖੇ ਹਿੰਦੋਸਤਾਨ ਹਾਂ ਮੈਂ..
ਇਥੇ ਪਈ ਮੁਸੀਬਤ ਚੌਧਰ ਦੀ,
ਅੱਜ ਬੰਦੇ ਬਣੇ ਖੁਦਾ ਸੱਜਣਾਂ..
ਏ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||

ਇਥੇ ਸੱਚੇ ਦੀ ਕੋਈ ਕਦਰ ਨਹੀਂ,
ਇਥੇ ਝੂਠੇ ਦੀ ਸਰਦਾਰੀ ਏ..
ਮਾਂ-ਪੁੱਤਰ , ਭੈਣ-ਭਰਾਵਾਂ ਦੇ,
ਰਿਸ਼ਤੇ ਨੂੰ ਜਾਣ ਵੰਗਾਰੀ ਏ..
ਏਨਾਂ ਸਾਧ-ਸਰੂਪੀ ਚੋਰਾਂ ਨੂੰ,
ਅਸੀਂ ਦੇਣਾ ਸਬਕ ਸਿਖਾ ਸੱਜਣਾਂ..
ਏ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||

ਮੇਰੀ ਭਾਗਾਂ ਵਾਲੀ ਧਰਤੀ ਨੂੰ,
ਕੋਈ ਨਜ਼ਰ ਕਿਸੇ ਦੀ ਖਾ ਗਈ ਏ..
ਸੁੱਖ ਵਸਦੇ ਸੀ ਸਭ ਭੈਣ-ਭਰਾ,
ਅੱਜ ਘਰ-ਘਰ ਅੱਗਾਂ ਲਾ ਗਈ ਏ..
ਮੈਂ ਕਿਹੜੇ ਰੱਬ ਦੇ ਘਰ ਜਾ ਕੇ,
ਵਤਨਾਂ ਲਈ ਕਰਾ ਦੁਆ ਸੱਜਣਾਂ..
ਏ ਦੁਨੀਆ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||By Unknown
 
Top