ਅਲਵਿਦਾ

minder

Member
ਅਲਵਿਦਾ
ਸਭ ਤੋ ਪਹਿਲਾ ਅਲਵਿਦਾ ਓਸ ਮਾਂ ਨੂ
ਜੀਨੇ ਜਨਮ ਦਿਤਾ ਤੇ ਆ ਸੋਹਣੀ ਦੁਨੀਆ ਵਿਖਾਈ
ਅਲਵਿਦਾ ਓਹਨਾ ਅਧਿਆਪਕਾਂ ਨੂ ਜਿਨਾ ਸਿਖਿਆ ਦਿਤੀ
ਤੇ ਮੈਨੂ ਜਿੰਦਗੀ ਦੀ ਭਾਸ਼ਾ ਸਿਖਾਈ
ਅਲਵਿਦਾ ਓਨਾ ਮਿਤਰਾਂ ਸਹੇਲੀਆ ਨੂ
ਜਿਨਾ ਨਾਲ ਹੱਸ ਖੇਡ ਕੇ ਇਕ ਉਮਰ ਲੰਘਾਈ
ਅਲਵਿਦਾ ਓਸ ਘਰ ਨੂ, ਓਨਾ ਕੰਧਾ ਨੂ
ਜਿਥੇ ਵੇਖ ਸੋਹਣੇ ਸੁਪਨੇ ਹਰ ਰਾਤ ਟਪਾਈ
ਅਲਵਿਦਾ ਓਨਾ ਗਲੀਆ ਬਾਜ਼ਾਰਾਂ ਨੂ
ਜਿਥੇ ਸ਼ਾਮ ਸਵੇਰੇ ਹੱਸੇ ਤੇ ਖੇਡੇ, ਬਚਪਨ ਤੋ ਜਵਾਨੀ ਆਈ
ਖਾਸ ਅਲਵਿਦਾ ਓਨਾ ਭਰਾਵਾਂ ਨੂ, ਜਿਨਾ ਪਾਲਿਆ ਪੋਸਇਆ ਵੱਡਾ ਕੀਤਾ
ਤੇ ''''ਰਖੜੀ'''' ਦੀ ਲਾਜ਼ ਨਿਭਾਈ
ਫਿਰ ਅਲਵਿਦਾ ਓਨਾ ਭੈਣਾ ਨੂ ਜੋ ਮੇਰੇ ਰੋਣੇ ਤੇ ਰੋਈਆ ਹੱਸੇ ਚ ਹਸੀਆ
ਤੇ ਮੇਰੀ ਹਰ ਇਕ ਜਿਦ ਪੁਗਾਈ
ਅਲਵਿਦਾ ਓਨਾ ਮੰਦਿਰ ਗੁਰੁਦ੍ਵਾਰਇਆ ਨੂ ਜਿਥੇ ਸੋ ਸੋ ਮਨ੍ਤਾਂ ਮੰਗੀਆ
ਤੇ ਨੰਗੇ ਪੈਰ ਜਾਣੇ ਦੀ ਸੁਖ ਰੰਗ ਲੇਆਈ
ਤੇ ਆਖਰੀ ਅਲਵਿਦਾ ਓਸ ਸਜਨ ਨੂ --
ਜੇਹੜਾ ਭਰੀ ਜਵਾਨੀ ਜਿੰਦਗੀ ਮੇਰੀ ਚ ਆਏਆ
ਜੀਨੇ ਸਾਰੀ ਉਮਰ ਪਿਆਰ ਨਿਭਾਉਣ ਦਾ ਵਾਦਾ ਕੀਤਾ
ਪਰ ਅਧ ਰਾਹ ਚ ਬਾਹ ਛੁਡਾਈ ..
 
Top