ਸਿੱਖ ਹੋਣ ਤੇ ਮਾਣ.. ???

ਮੈਨੂ ਸਿੱਖ ਹੋਣ ਤੇ ਮਾਣ ਵੀ ਬਹੁਤ ਏ,
ਅੱਜ ਦੇ ਹਾਲਾਤ ਦੇਖ ਕੇ ਅਫਸੋਸ ਵੀ ਬਹੁਤ
ਏ,ਸਿੱਖੀ ਦੇ ਕੱਲ ਅਤੇ ਅੱਜ ਬਾਰੇ ਕੁਛ
ਲਿਖਣਾ ਚਾਹਿਆ -ਜੋ ਵੀ ਸੀ ਦਿਲ ਮੇਰੇ ਵਿੱਚ ਕਲਮ
ਆਪਣੀ ਨਾਲ ਕਾਗਜ਼ ਤੇ ਚਿੱਤਰ ਬਣਾਇਆ ..!!!
ਸ਼੍ਰੀ ਗੁਰੂ ਨਾਨਕ ਦੇਵ ਜੀ ਪਹਲੀ ਪਾਤਸ਼ਾਹੀ ਆਪਣੇ
ਹਥੀ ਸਿੱਖੀ ਦਾ ਬੂਟਾ ਲਾਇਆ,
ਕਰ ਉਦਾਸੀਆਂ ਸਾਰੀ ਦੁਨੀਆ ਘੁਮੀ ਸਮੇ ਸਮੇ ਤੇ
ਇਸ ਬੂਟੇ ਨੂ ਪਾਣੀ ਲਾਇਆ,
ਕਰਕੇ ਸਚ੍ਹਾ ਸੌਦਾ ਸੀ ਭੁਖੇ ਸਾਧੂਆ ਨੂ ਰਜਾਇਆ,
ਇਸ ਬੂਟੇ ਵਿਚੋ ਇੱਕ ਟਾਹਣੀ ਨਿਕਲੀ ਜਿਸਨੂ ਪੰਗਤ
ਦਾ ਨਾ ਦੇ ਕੇ ਸਜਾਇਆ,
ਇੱਕੋ ਸ਼ਾਖ ਤੇ ਕਈ ਪੱਤੇ ਨਿਕਲੇ ਸਬ ਜਾਤ ਪਾਤ
ਦਾ ਭੇਦ ਮਿਟਾਇਆ,
ਫਿਰ ਇਸ ਬੂਟੇ ਨੂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ
ਜੀ ਅੱਗੇ ਵਧਾਇਆ,
ਨਿਮਰਤਾ ਤੇ ਸੇਵਾ ਦਾ ਸਬ ਨੂ ਪਾਠ ਪੜਾਇਆ,
ਕਈ ਦੁਸ਼ਟਾ ਪਾਪੀਆ ਨੂ ਇਸ ਬੂਟੇ ਨੇ ਸੀਨੇ
ਲਾਇਆ,
ਇਸ ਬੂਟੇ ਦੀ ਦੇਖ ਰੇਖ ਦਾ ਕਾਰਜ ਸ਼੍ਰੀ ਗੁਰੂ
ਅਮਰਦਾਸ ਜੀ ਕੋਲ ਆਇਆ,
ਗੁਰੂ ਸਾਹਿਬ ਨੇ ਪੰਗਤ ਸੰਗਤ ਨੂ ਅੱਗੇ ਤੋਰ ਕੇ ਇਸ
ਬੂਟੇ ਨੂ ਰੁੱਖ ਬਣਾਇਆ,
ਕੀ ਗਰੀਬ ਅਮੀਰ ਊਚ ਨੀਚ ਨੇ ਇੱਕੋ ਪੰਗਤ ਬ਼ਹ
ਕੇ ਗੁਰੂ ਸਾਹਿਬ ਦਾ ਹੁਕਮ ਮਨਾਇਆ,
ਚਉਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਸ ਨੂ
ਜੀ ਜਾਨ ਤੋੰ ਚਾਹਿਆ,
ਇਸ ਬੂਟੇ ਦੀ ਵਖਰੀ ਪਹਚਾਨ ਹੋਵੇ ਤਾਹੀ ਰਾਮਦਾਸ
ਨਗਰ ਵਸਾਇਆ,
ਨਗਰ ਵਸਾ ਕੇ ਵਪਾਰ ਵਧਾ ਕੇ ਸਾਰੀ ਸੰਗਤ ਦਾ ਘਰ
ਚਲਾਇਆ,
ਹੋਲੀ ਹੋਲੀ ਇਸ ਦਾ ਜਿਮ੍ਮਾ ਸਾਹਿਬ ਸ਼੍ਰੀ ਗੁਰੂ
ਅਰਜੁਨ ਦੇਵ ਜੀ ਕੋਲ ਆਇਆ,
ਗੁਰੂ ਸਾਹਿਬ ਨੇ ਇਸ ਬੂਟੇ ਨੂ ਮਿਠ੍ਹਾ ਬਾਣੀ ਦਾ ਫਲ
ਲਾਇਆ,
ਕਰਕੇ ਬਾਣੀ ਗੁਰੂਆ ਦੀ ਇੱਕਠੀ ਭਾਈ ਗੁਰਦਾਸ
ਜੀ ਪਾਸੋ ਲਿਖਵਾਇਆ,
ਗੁਰੂ ਸਾਹਿਬ ਨੇ ਰਚ ਕੇ ਸੁਖਮਨੀ ਸਾਹਿਬ ਮੇਲ ਸਾਰੇ
ਆਲਮ ਦਾ ਸੁਖਾ ਦੀ ਮਨੀ ਨਾਲ ਕਰਾਇਆ,
ਇਸ ਬੂਟੇ ਦਾ ਵਧਦਾ ਕੱਦ ਜਾਲਮਾ ਨੂ ਰਾਸ
ਨਾ ਆਇਆ,
ਕੇਹਂਦੇ ਤੁਸੀਂ ਏਹ ਸਬ ਬੰਦ ਕਰੋ ਜੋ ਹੈ ਨਵਾ ਧਰਮ
ਚਲਾਇਆ,
ਓਹਨਾ ਜਾਲਮਾ ਤਰਸ ਨਾ ਕੀਤਾ ਗੁਰੂ ਸਾਹਿਬ ਨੂ
ਤੱਤੀ ਤਵੀ ਉੱਤੇ ਬਿਠਾਇਆ ਸੀਸ ਚ
ਤੱਤਾ ਰੇਤਾ ਪਾਇਆ,
ਗੁਰੂ ਸਾਹਿਬ
ਵੀ ਸੀ ਨਾ ਕੀਤੀ ਤੇਰਾ ਭਾਣਾ ਮੀਠਾ ਕਰਕੇ ਮਨਾਇਆ,
ਗੁਰੂ ਸਾਹਿਬ ਨੇ ਇਸ ਬੂਟੇ ਨੂ ਸ਼ਹਾਦਤ
ਦਾ ਪਾਣੀ ਲਾਇਆ,
ਇਸ ਸਿੱਖੀ ਦੇ ਬੂਟੇ ਦਾ ਹੱਥ ਸਾਹਿਬ ਸ਼੍ਰੀ ਗੁਰੂ
ਹਰਗੋਬਿੰਦ ਸਾਹਿਬ ਜੀ ਨੂ ਫੜਾਇਆ,
ਗੁਰੂ ਸਾਹਿਬ ਕਰ ਮੀਰੀ ਪੀਰੀ ਦੀ ਰਚਣਾ ਵਖਰਾ ਈ
ਚਮਤਕਾਰ ਦਿਖਾਇਆ,
ਦੇ ਕੇ ਖੁਰਾਕ ਇਸ ਬੂਟੇ ਨੂ ਹੱਕ ਸਚ ਲਈ
ਲੜਨਾ ਸਿਖਾਇਆ,
ਸਤਵੀ ਪਾਤਸ਼ਾਹੀ ਸ਼੍ਰੀ ਗੁਰੂ ਹਰ ਰਾਇ ਜੀ ਨੇ
ਵੀ ਇਸ ਬੂਟੇ ਨੂ ਖੂਬ ਅੱਗੇ ਵਧਾਇਆ,
ਫਿਰ ਛੋਟੀ ਉਮਰੇ ਸ਼੍ਰੀ ਗੁਰੂ ਹਰ ਕ੍ਰਿਸ਼ਨ ਜੀ ਨੇ
ਇਸ ਬੂਟੇ ਨੂ ਸਬਰ ਸਤੋੰਖ ਦਾ ਸਬਕ ਸਿਖਾਇਆ ,
ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਬੂਟੇ
ਨੂ ਸਾਰੀ ਦੁਨੀਆ ਤੇ ਚਮਕਾਇਆ,
ਖੇੜ ਚਾਲ ਚਲਾਕੀ ਮੁਗਲਾਂ ਗੁਰੂ ਸਾਹਿਬ ਨੂ
ਦਿੱਲ੍ਹੀ ਬੁਲਾਇਆ,
ਕੇਹਂਦੇ ਮੰਨੋ ਈਨ ਸਾਡੀ ਗੁਰੂ ਸਾਹਿਬ ਨੂ
ਧਮਕਾਇਆ,
ਕਿੰਜ ਹੋਈ ਦਾ ਕੁਰਬਾਨ ਕਿਸੇ ਦੀ ਇਜ਼ੱਤ ਖਾਤਰ
ਦਿੱਲ੍ਹੀ ਚ ਵਖਰਾ ਜੋਹਰ ਦਿਖਾਇਆ,
ਗੁਰੂ ਸਾਹਿਬ ਦਾ ਸੀਸ ਕੱਟ ਕੇ ਜ਼ਾਲਮਾ ਕੇਹਰ
ਕਮਾਇਆ,
ਛੋਟੀ ਉਮਰ ਸੀ ਗੋਬਿੰਦ ਰਾਇ ਦੀ ਮਾਤਾ ਗੁਜਰੀ ਗਲ
ਨਾਲ ਲਾਇਆ,
ਇਸ ਬੂਟੇ ਨੂ ਤੁਸੀਂ ਬਹੁਤ ਵਧਾਉਣਾ ਗੁਰੂ ਸਾਹਿਬ ਨੂ
ਸਮਜਾਇਆ,
ਕੱਲਾ ਖੜਾ ਦਿਸੇ ਲੱਖਾਂ ਚ ਐਸਾ ਖਾਲਸਾ ਪੰਥ
ਸਜਾਇਆ,
ਦੇ ਕੇ ਅਮ੍ਰਿਤ ਦੀ ਦਾਤ ਅਣੋਖੀ ਇਸ ਬੂਟੇ ਨੂ
ਵਖਰਾ ਰੰਗ ਚੜਾਇਆ,
ਕਰਕੇ ਫੌਜਾਂ ਤਿਆਰ ਆਪਣੀਆ ਕੱਲਾ ਕੱਲਾ ਸਿੰਘ
ਸਵਾ ਸਵਾ ਲੱਖ ਨਾਲ ਲੜਾਇਆ,
ਵੱਡੇ ਸਾਹਿਬਜ਼ਾਦਿਆ ਵੀ ਮੇਦਾਨ ਜੰਗ ਦੇ
ਆਪਣਾ ਆਪ ਵਾਰ ਕੇ ਸੀ ਇਸ ਬੂਟੇ ਨੂ ਬਚਾਇਆ,
ਛੋਟੇ ਸਾਹਿਬਜ਼ਾਦਿਆ ਵੀ ਈਨ
ਨਾ ਮੰਨੀ ਮੁਗਲਾਂ ਦੀ ਜੇਓੰਦੇ ਜੀ ਖੁਦ ਨੂ ਨੀਹਾ ਚ
ਚਿਣਵਾਇਆ,
ਸਾਡੇ ਤੋਂ ਬਾਅਦ ਗੁਰੂ ਗਰੰਥ ਸਾਹਿਬ ਨੂ ਹੀ ਗੁਰੂ
ਜਾਨਣਾ ਸਬ ਨੂ ਗੁਰੂ ਗੋਬਿੰਦ ਸਿੰਘ ਜੀ ਨੇ
ਸਮਜਾਇਆ,
ਕਰਦੇ ਕਰਦੇ ਕਈ ੧੦੦ ਸਾਲ ਬੀਤ ਗਏ ਅੱਜ ਇਹ
ਕੇਸਾ ਸਮਾ ਆਇਆ,
ਕੀ ਕੀ ਕੀਤਾ ਸੀ ਗੁਰੂਆ ਨੇ ਸਬ ਨੇ ਬੜੀ ਛੇਤੀ ਮਨੋ
ਭੁਲਾਇਆ,
ਨਾ ਹੁਣ ਸੰਗਤ ਪੰਗਤ ਰਹ ਗੀ ਸੇਵਾ ਨੂ
ਪਤਾ ਨੀ ਕੇਹੜੇ ਕੋਨੇ ਲਾਇਆ,
ਹੱਕ ਸਚ ਦੀ ਗੱਲ ਭੁਲਾ ਕੇ ਝੂਠ ਬੇਈਮਾਨੀ ਨੂ ਸੀਨੇ
ਲਾਇਆ,
ਕਰਨਾ ਆਦਰ ਸ਼੍ਰੀ ਗੁਰੂ ਸਾਹਿਬ ਦਾ ਗੁਰੂ ਜਾਣ ਕੇ
ਸਬ ਨੇ ਦਿਲੋ ਭੁਲਾਇਆ,
ਹਰ ਇੱਕ ਪਿੰਡ ਗਲੀ ਮੁਹੱਲੇ ਨਵਾ
ਈ ਧਰਮ ਚਲਾਇਆ,
ਕਰਕੇ ਬਾਣੀ ਗੁਰੂ ਗਰੰਥ ਸਾਹਿਬ ਵਿਚੋ
ਚੋਰੀ ਕਿਨਿਆ ਨੇ ਆਪਣਾ ਘਰ ਚਲਾਇਆ,
ਬਸ ਪੈਸਾ ਐਸ਼ ਮਸਤੀ ਸਬ ਪਹਲਾ ਹੋਗੇ
ਨਵਾ ਹੀ ਡੇਰਾਵਾਦ ਚਲਾਇਆ,
ਜਿੰਨਾ ਹੋ ਸਕੇ ਵੱਧ ਵੱਧ ਕੇ ਸਬ ਨੇ ਇਸ ਬੂਟੇ ਦੀਆ
ਜੜਾ ਚ ਤੇਲ ਹੈ ਪਾਇਆ,
ਜਦ ਕੋਈ ਪੁਛਦਾ ਇਹ ਸਬ ਕੇਓ ਕਰਦੇ ਨੇ ਕੇਹਂਦੇ
ਸਮਾ ਕਲਯੁਗ ਦਾ ਹੈ ਆਇਆ,
ਦਸਾਂ ਨੁਹਾਂ ਦੀ ਕਿਰਤ ਸੀ ਜੋ ਦੱਸੀ ਉਸਨੂ ਖੂਨ
ਦਾ ਰੰਗ ਚੜਾਇਆ,
ਬਸ ਸਬ ਤੋੰ ਉਚਾ ਮੇਰਾ ਨਾਮ ਹੋਵੇ ਕੀ ਮਾਂ ਪੇਓ ਭੈਣ
ਭਰਾ ਸਬ ਸਕੇਆ ਨੂ ਸੂਲੀ ਚੜਾਇਆ,
ਅੱਜ ਜੱਦ ਵੀ ਦੇਖਾ ਗੌਰ ਨਾਲ ਤੇਰੇ ਉਸ ਬੂਟੇ ਤੇ ਕਈ
ਸ਼ੇਤਾਨਾ ਪੇਹਰਾ ਲਾਇਆ,
ਅੱਜ ਜੋ ਮਾਲੀ ਨੇ ਇਸ ਬੂਟੇ ਦੇ ਮੈਨੂ ਕੋਈ ਮੁਗਲਾਂ ਤੋੰ
ਘੱਟ ਨਜ਼ਰ ਨੀ ਆਇਆ,
ਇੱਕ ਕੋਨੇ ਬੈਠਾ ਗਗਨ ਸੋਚਦਾ ਰੇਹਂਦਾ ਕੀ ਸਬ ਕੁਛ
ਓਵੇ ਹੀ ਹੈ ਚਲਦਾ ਜੋ ਸੋਚ ਕੇ ਬਾਬੇ ਨਾਨਕ ਨੇ
ਸੀ ਏਹ ਬੂਟਾ ਲਾਇਆ...


ਗਗਨ
 

gunnu13

Member
ਕਰਕੇ ਬਾਣੀ ਗੁਰੂ ਗਰੰਥ ਸਾਹਿਬ ਵਿਚੋ
ਚੋਰੀ ਕਿਨਿਆ ਨੇ ਆਪਣਾ ਘਰ ਚਲਾਇਆ,
ਬਸ ਪੈਸਾ ਐਸ਼ ਮਸਤੀ ਸਬ ਪਹਲਾ ਹੋਗੇ
ਨਵਾ ਹੀ ਡੇਰਾਵਾਦ ਚਲਾਇਆ,

kaura sach a aj da
 
Top