ਹਰ ਰੋਜ਼

sunny cheema

New member
ਹਰ ਰੋਜ਼ ਦਿਨੇ ਮੇਰੇ ਚਿਹਰੇ ਤੇ ਮੁਸਕਾਨ ਹੁੰਦੀ ਏ,
ਰਾਤ ਮੇਰੀ ਸ਼ਮਸ਼ਾਨ ਵਾਂਗ ਵੀਰਾਨ ਹੁੰਦੀ ਏ,
ਖੌਰੇ ਕਿੱਦਾਂ ਦਿਲ ਵਿੱਚ ਹੌਕੇ ਦੱਬੇ ਰਹਿੰਦੇ ਨੇ,
ਮੰਜੇ ਤੇ ਪੈਣ ਸਾਰ ਜ਼ਾਰੋ ਜ਼ਾਰ ਵਹਿੰਦੇ ਨੇ,
ਦਿਨ ਵਿੱਚ ਲੋਕਾਂ ਭਾਣੇ ਹੱਸਦਾ ਖੇਡਦਾ ਹਾਂ,
ਕੋਈ ਕੀ ਜਾਣੇ ਕਿੰਝ ਬੂਹੇ ਨੈਣਾਂ ਦੇ ਭੇੜਦਾ ਹਾਂ,,
ਖੌਰੇ ਕਦ ਤੱਕ ਇਹ ਦਿਨ ਰਾਤ ਦਾ ਗੇੜ ਇੱਦਾਂ ਹੀ ਚਲਦਾ ਰਹਿਣਾ ਏ,
ਕਦ ਤੱਕ ਇਹ ਦੱਬੇ ਹੋਏ ਹੰਝੂਆਂ ਰਾਤਾਂ ਨੂੰ ਵਹਿਣਾ ਏ,
ਮੇਰੇ ਦਿਲ ਦਾ ਇਹ ਮਰਜ਼ ਖੌਰੇ ਕਦ ਵੱਲ ਹੋਵੇਗਾ,
ਮੇਰੇ ਦੁੱਖਾਂ ਦਾ ਖੌਰੇ ਕਦ ਹੱਲ ਤੇ ਕੀ ਹੱਲ ਹੋਵੇਗਾ,
 
smiley32.gif
smiley32.gif
 
Top