ਕੌਣ ਭੁਲਾ ਸਕਦਾ ਹੈ ਪਹਿਲੇ ਪਿਆਰ ਦੀਆਂ ਗੱਲਾਂ

Arun Bhardwaj

-->> Rule-Breaker <<--
ਕੌਣ ਭੁਲਾ ਸਕਦਾ ਹੈ ਪਹਿਲੇ ਪਿਆਰ ਦੀਆਂ ਗੱਲਾਂ
ਸਾਹਾਂ ਨਾਲ ਵੱਧ ਪਿਆਰੇ ਦਿਲਦਾਰ ਦੀਆਂ ਗੱਲਾਂ

ਫੁੱਲ ਝੜਕੇ,ਪੱਤਝੜਾਂ ਦੇ ਸਿਤਮ ਸਹਿੰਦੇ ਹੋਏ ਵੀ
ਦਿਲ ਵਿਚ ਵਸਾਈ ਰੱਖਦੇ ਨੇ ਬਹਾਰ ਦੀਆਂ ਗੱਲਾਂ

ਜਦੋ ਆਪਣੇ ਹੀ ਤੀਰਾਂ ਵਰਗੇ ਬੋਲ ਵਰਤਦੇ ਨੇ
ਫਿਰ ਸੂਲੀ ਤੇ ਟੰਗਦੀਆਂ ਨੇ ਦੀਵਾਰ ਦੀਆਂ ਗੱਲਾਂ

ਭਾਵੇ ਜਿੰਦਗੀ ਵਿਚ ਪਿਛੋ, ਹਰ ਖੁਸ਼ੀ ਮਿਲ ਜਾਵੇ
ਤਾਹਵੀ ਰੜਕਦੀਆਂ ਇਸ਼ਕੇ ਦੀ ਮਾਰ ਦੀਆਂ ਗੱਲਾਂ

ਕੀਤੇ ਵਾਅਦੇ ਜਦੋ ਬੇਵਸੀਆਂ ਵਿਚ ਤੋੜਣੇ ਪੈਂਦੇ ਨੇ
ਨੀਂਦਾਂ ਖੋਹ ਲੈਣ ਕੀਤੇ ਹੋਏ ਇਕਰਾਰ ਦੀਆ ਗੱਲਾਂ

ਰੂਹਾਨੀ ਇਸ਼ਕ ਨੀ ਮਰਦਾ ਲਾਲੀ, ਨਾਲ ਹੀ ਜਾਂਦਾ
ਕਬਰਾਂ ਵਿਚ ਵੀ ਹੁੰਗਾਰੇ ਮੰਗਣ ਯਾਰ ਦੀਆਂ ਗੱਲਾਂ

......ਰਿਟਨ ਬਾਏ................. ਲਾਲੀ ਅੱਪਰਾ (Lally Apra)
 
Top