ਸੀਬੀਆਈ ਨੂੰ ਬੰਦ ਕਰਨ ਦਾ ਸਹੀ ਸਮਾਂ ਹੈ-ਹਾਈਕੋਰਟ

Android

Prime VIP
Staff member
ਹਾਈਕੋਰਟ ਨੇ ਸੀਬੀਆਈ ਦੀ ਖਿੱਚ ਕੇ ਖਿਚਾਈ ਕੀਤੀ ਹੈ। ਹਾਈਕੋਰਟ ਨੇ ਕਿਹਾ ਹੈ ਕਿ ਇਹ ਬਦ ਕਿਸਮਤੀ ਵਾਲੀ ਗੱਲ ਹੈ ਕਿ ਸੀਬੀਆਈ ਨੇਤਾਵਾਂ ਨੂੰ ਸਲਾਮ ਕਰਦੀ ਹੈ, ਨਾਸ਼ਤਾ ਕਰਵਾਉਂਦੀ ਹੈ ਅਤੇ ਬਿਨਾਂ ਪੁੱਛ-ਗਿੱਛ ਜੇਲ 'ਤੱਕ ਛੱਡ ਕੇ ਜਾਂਦੀ ਹੈ। ਹਾਈਕੋਰਟ ਨੇ ਕਿਹਾ ਹੈ ਕਿ ਜਾਂਚ ਏਜੰਸੀ ਨੇ ਆਪਣੇ ਉਦੇਸ਼ ਨਾਲ ਸਮਝੌਤਾ ਕੀਤਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਸੀਬੀਆਈ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਇਹ ਟਿੱਪਣੀ ਹਾਈਕੋਰਟ ਨੇ ਹੈੱਡ ਕਾਂਸਟੇਬਲ ਜਗਰਾਮ ਦੀ ਅਰਜੀ 'ਤੇ ਸੁਣਵਾਈ ਦੌਰਾਨ ਕੀਤੀ ਗਈ।
ਜਗਰਾਮ ਉਸ ਪੁਲਸ ਟੀਮ ਦਾ ਹਿੱਸਾ ਸੀ ਜਿਸਨੇ ਸ਼ਰਾਬ ਮਾਫੀਆ ਸਮੂਹ ਦੇ ਮੈਂਬਰ ਦਾਰਾ ਸਿੰਘ ਨੂੰ ਮਾਰ ਦਿੱਤਾ ਸੀ। 11 ਮਹੀਨਿਆਂ ਤੋਂ ਜੇਲ 'ਚ ਬੰਦ ਜਗਰਾਮ ਨੇ ਦੋਸ਼ ਲਗਾਇਆ ਹੈ ਕਿ ਸੀਬੀਆਈ ਸੁਣਵਾਈ 'ਚ ਜਾਣ-ਬੁੱਝ ਕੇ ਦੇਰੀ ਕਰ ਰਹੀ ਹੈ। ਅਜਿਹਾ ਲੱਗਦਾ ਹੈ ਕਿ ਸੀਬੀਆਈ ਦੋਸ਼ੀ ਨਾਲ ਕੁੱਝ ਵੱਖ ਤਰੀਕੇ ਨਾਲ ਪੇਸ਼ ਆ ਰਹੀ ਹੈ। ਇਸ 'ਚ ਉਨ੍ਹਾਂ ਉਦੇਸ਼ਾਂ ਨਾਲ ਸਮਝੌਤਾ ਹੋਇਆ ਜੋ ਸੀਬੀਆਈ ਲਈ ਬਣਾਏ ਗਏ ਸਨ। ਇਸ ਲਈ ਸੀਬੀਆਈ ਨੂੰ ਬੰਦ ਕਰ ਦੇਣ ਦਾ ਇਹ ਸਹੀ ਸਮਾਂ ਹੈ
 
Top