ਗਲ ਨਾਲ ਲਾ ਲਉਂ ਤੈਂਨੂੰ

ਭਾਂਵੇ ਜਕੜ ਗਈ ਏ ਮੌਤ ਮੈਨੂੰ ਵਿੱਚ ਆਪਣੀਆਂ ਬਾਹਾਂ ਦੇ
ਪਰ ਸਾਥ ਨੀ ਛੁੱਟਦੇ ਮਰ ਕੇ ਸੱਚੇ ਪਿਆਰ ਦੇ ਰਾਹਾਂ ਦੇ
ਮੇਰੇ ਲਿਖੇ ਪੁਰਾਣੇ ਖਤ ਜਦ ਵੀ ਹੱਥ ਵਿੱਚ ਤੂੰ ਫੜ੍ਹ ਲਏਂਗੀ
ਮੈਂ ਗਲ ਨਾਲ ਲਾ ਲਉਂ ਤੈਂਨੂੰ, ਜਦ ਵੀ ਚੇਤੇ ਕਰ ਲਏਂਗੀ

bhave jakar gai ee mout menu wich apnia baha de
par sath ne chutde mar k sache payar de rahan de
mere likhe purane khat jad v hath wich tu far lai ge
main gal nal la lau tenu, jad v chete kar lain ge

ਓਹ ਤੇਰੀਆਂ ਮੇਰੀਆਂ ਗੱਲਾਂ, ਬਣ ਕੇ ਹੰਝੂ ਆਉਂਦੀਆਂ ਛੱਲਾਂ
ਇਹ ਵੀ ਨਹੀਂ ਹੁਣ ਹੋ ਸਕਦਾ ਕਿਸੇ ਹੱਥ ਸੁਨੇਹੇਂ ਘੱਲਾਂ
ਪਰ ਧੜਕਣ ਬਣ ਜਉਂ ਤੇਰੀ ਜਦ ਸੀਨੇ ਵਿੱਚ ਜੜ ਲਏਂਗੀ
ਮੈਂ ਗਲ ਨਾਲ ਲਾ ਲਉਂ ਤੈਂਨੂੰ ਜਦ ਵੀ ਚੇਤੇ ਕਰ ਲਏਂਗੀ

oh terian merian gallan, ban k hanjhu aundian chalan
eh v nai hun ho sakda k , kise hath sunehe ghalan
par dharkan ban jun teri jad seene wich jar laye g
main gal nal la lau tenu, jad v chete kar lain ge



SINGH KUWINDER
 

deep kaur

Member
imgres
 
Top