ਮੈਂ ਹਾਂ ਤੇਰਾ ਪਰਛਾਵਾਂ....ਗੈਰੀ

ਮੇਰੀ ਅੰਮੀਏ ਤੇਨੂੰ ਇੱਕ ਵਾਸਤਾ ਮੈਂ ਪਾਵਾਂ
ਨਾ ਮਾਰੀ ਕੁੱਖ ਵਿੱਚ ਮੈਂ ਹਾਂ ਤੇਰਾ ਪਰਛਾਵਾਂ

ਇੱਕ ਵਾਰ ਜੱਗ ਮਾਏਂ ਤੂੰ ਮੈਂਨੂੰ ਵੀ ਦਿਖਾਦੇ
ਬਸ ਇਹ ਸੌਗਾਤ ਮਾਏਂ ਮੇਰੇ ਪੱਲੇ ਪਾਦੇ
ਮੈਂ ਵੀ ਦੇਖਾਂ ਕੀ ਹੁੰਦੀਆਂ ਨੇ ਠੰਡੀਆਂ ਛਾਵਾਂ
ਨਾ ਮਾਰੀ ਕੁੱਖ ਵਿੱਚ ਮੈਂ ਹਾਂ ਤੇਰਾ ਪਰਛਾਵਾਂ

ਯਾਦ ਕਰ ਮਾਏਂ ਜਦੋਂ ਤੂੰ ਧਰਤੀ ਤੇ ਆਈ ਸੀ
ਮੇਰੀ ਨਾਨੀ ਨੇ ਤੇਨੂੰ ਇਹ ਦੁਨੀਆ ਵਿਖਾਈ ਸੀ
ਕੀ ਹੋਇਆ ਮਾਏਂ ਕਿਉਂ ਹੋਈਆਂ ਪੁੱਠੀਆਂ ਰਾਵਾਂ
ਨਾ ਮਾਰੀ ਕੁੱਖ ਵਿੱਚ ਮੈਂ ਹਾਂ ਤੇਰਾ ਪਰਛਾਵਾਂ

ਪੁੱਤਾਂ ਵਾਗੂੰ ਮੈਂ ਵੀ ਕੁੱਝ ਕਰਕੇ ਦਿਖਾਉਂਗੀ
ਆਪਣੇ ਪੈਰਾਂ ਉੱਤੇ ਮੈਂ ਤਾਂ ਖੜਕੇ ਦਿਖਾਉਂਗੀ
ਪੁੱਤ ਤਾਂ ਜ਼ਮੀਨਾ ਨੂੰ ਮੈਂ ਤਾਂ ਦੁੱਖਾਂ ਨੂੰ ਵੰਡਾਵਾਂ
ਨਾ ਮਾਰੀ ਕੁੱਖ ਵਿੱਚ ਮੈਂ ਹਾਂ ਤੇਰਾ ਪਰਛਾਵਾਂ

ਇਹ ਹੈ ਅੱਜ ਜੀ ਸਚਾਈ ਜੋ ਗੈਰੀ ਨੇ ਸੁਣਾਈ
ਅਣਜਨਮੀ ਦੀ ਕਹਾਣੀ ਜੀਨੇ ਮੇਰੇ ਤੋਂ ਲਿਖਾਈ
ਇਹ ਲਿਖਤ ਗੈਰੀ ਦੀ ਮੈਂ ਸਾਰੇ ਜੱਗ ਨੂੰ ਸੁਣਾਵਾਂ
ਨਾ ਮਾਰੀ ਕੁੱਖ ਵਿੱਚ ਮੈਂ ਹਾਂ ਤੇਰਾ ਪਰਛਾਵਾਂ

ਮੇਰੀ ਅੰਮੀਏ ਤੇਨੂੰ ਇੱਕ ਵਾਸਤਾ ਮੈਂ ਪਾਵਾਂ
ਨਾ ਮਾਰੀ ਕੁੱਖ ਵਿੱਚ ਮੈਂ ਹਾਂ ਤੇਰਾ ਪਰਛਾਵਾਂ
 
Last edited by a moderator:

pps309

Prime VIP
samaaj ki hai... asi lok milke hi samaaj banaunde a.. je dar eda hi riha tan kudia da tan naam ni rehna... es dar da solution eh nahi ke kudia nu janam ton pehla hi maar ditta jave...
hanji assi hi milke samaj banone aa, har munde nu duji dhee-bahen naal kuch v galat karan/sochan to pella eh sochna chaeeda ke ohdi v dhee-bahen ne esse samjh ch hi vicharna
 
Top