ਕਰ ਲੈ ਮਨ-ਆਈਆਂ

ਓਏ ਆਜ਼ਾਦ ਸੱਜਣਾਂ ਕਰ ਲੈ ਮਨ-ਆਈਆਂ,
ਤੈਨੂੰ ਦਿਲ-ਦਿਮਾਗ ਤੇ ਖਿਆਲ ਵਿੱਚੋਂ ਕਢਤਾ
ਬਣਨ ਲਈ ਗੁਲਾਮ ਤੇਰੇ ਜੋ ਚੱਲੀ ਸੀ ਅਸਾਂ,
ਨਾ-ਕਾਮਯਾਬ ਹੋ ਰਹੀ ਉਸ ਚਾਲ ਵਿੱਚੋਂ ਕਢਤਾ
ਜਿਸ ਮੁੱਖ ਮੋਹਰੇ ਬਾਝੋਂ ਹੋਣੀ ਸੀ ਸਾਡੀ ਫ਼ਤਹਿ,
ਤਮਾਮ ਮੋਹੱਬਤੀ ਸੈਨਿਕਾਂ ਵਾਲੇ ਪੰਡਾਲ ਵਿੱਚੋਂ ਕਢਤਾ
ਮਾਸੂਮ ਬਣ ਖੁਦ ਫਸੇ ਸਾਂ ਵਿੱਚ ਜੀਹਦੇ,
ਖੁਦ ਹੀ ਆਪਣੇ-ਆਪ ਨੂੰ ਉਸ ਜਾਲ ਵਿੱਚੋਂ ਕਢਤਾ
ਧਰਤੀ ਤੇ ਸਾਡਾ ਕਦੇ ਤੂੰ ਹੋਇਆ ਈ ਨਹੀਂ,
ਫਿਰ ਵੀ ਸੁਪਨਿਆਂ ਵਾਲੇ ਜਨਤ-ਪਤਾਲ ਵਿੱਚੋਂ ਕਢਤਾ
ਆਸਾਂ ਜਗਾਈਆਂ ਸੀ ਹਿਜਰ ਨੇਂ ਹੋਣ ਲਈ ਖਤਮ,
ਓਹ ਵੀ ਬੁਝਾ ਕੇ ਜਾਰੀ ਫਿਰ ਉਸੇ ਹਾਲ ਉੱਤੇ ਛੱਡਤਾ
ਬੜਾ ਚਿਰ ਤੱਕ ਲਿਆ ਸਹਾਰਾ ਗੁਰਜੰਟ ਨੇਂ ਸੋਚਾਂ ਦਾ,
ਆਖਿਰ ਜੀਵਨ ਖੁਦਾ ਦੇ ਕਰਮੋਂ-ਕਮਾਲ ਉੱਤੇ ਛੱਡਤਾ
 
Top