ਇੱਕ ਵਾਰੀ ਜੇ ਉਸਦੇ ਮੁੱਖ ’ਤੇ ਤੱਕ ਲਵਾਂ ਨਿੰਮ੍ਹੀ ਮ&#

ਇੱਕ ਵਾਰੀ ਜੇ ਉਸਦੇ ਮੁੱਖ ’ਤੇ ਤੱਕ ਲਵਾਂ ਨਿੰਮ੍ਹੀ ਮੁਸਕਾਨ।
ਜੀਵਨ ਭਰ ਲਈ ਸਾਰੇ ਹਾਸੇ ਕਰ ਦੇਵਾਂ ਉਸ ਤੋਂ ਕੁਰਬਾਨ।
ਰੰਗ ਰੂਪ ਤੇ ਕੱਦੋਂ ਬੁੱਤੋਂ ਉਂਜ ਤੇ ਪੂਰੇ ਸੂਰੇ ਨੇ,
ਖ਼ਬਰੇ ਕਾਹਤੋਂ ਬੌਣੇ ਜਾਪਣ ਮੈਨੂੰ ਅੱਜਕੱਲ੍ਹ ਦੇ ਇਨਸਾਨ।
ਉਸਦੇ ਸਾਹਵੇਂ ਉਸਦੇ ਈ ਘਰ ਵਿੱਚ ਲੁੱਟੀ ਗਈ ਪਤ ਅਬਲਾ ਦੀ,
ਵੰਝਲੀ ਫੜ੍ਹ ਮੁਸਕਾਈ ਜਾਵੇ ਫਿਰ ਵੀ ਪੱਥਰ ਦਾ ਭਗਵਾਨ।
ਤੀਰ,ਬੰਦੂਕ ਜਾਂ ਨੇਜ਼ੇ ਵਿੱਚੋਂ ਮੋਹਰ ਲਗਾਵਾਂ ਕਿਸ ਉੱਤੇ,
ਮੇਰੀ ਹਿੱਕ ਵਿੱਚ ਖੁੱਭਦੇ ਜਾਪਣ ਮੈਨੂੰ ਸਾਰੇ ਚੋਣ ਨਿਸ਼ਾਨ।
ਹਰ ਰਾਤੀਂ ਤੂੰ ਮੇਰੇ ਨੈਣੋ ਨੀਂਦ ਚੁਰਾ ਕੇ ਲੈ ਜਾਨੈ,
ਦਿਨ ਚੜ੍ਹਦੇ ਪੁੱਛਦੈਂ ਕੀ ਹੋਇਆ? ਏਨਾ ਵੀ ਨਾ ਬਣ ਅਨਜਾਣ।
 

$hokeen J@tt

Prime VIP
Re: ਇੱਕ ਵਾਰੀ ਜੇ ਉਸਦੇ ਮੁੱਖ ’ਤੇ ਤੱਕ ਲਵਾਂ ਨਿੰਮ੍ਹੀ &#260

good one......
 
Top