ਤੋੜਕੇ ਰਕਾਨੇ ਯਾਰੀਆਂ ਹੁਣ ਬੋਲਣੋ ਵੀ ਗਈ

RaviSandhu

SandhuBoyz.c0m
ਤੋੜਕੇ ਰਕਾਨੇ ਸਾਡੇ ਨਾਲ ਯਾਰੀਆਂ ਹੁਣ ਬੋਲਣੋ ਵੀ ਗਈ,
ਆਹ ਕਿਥੇ ਜਾ ਕੇ ਗੰਢੀਆਂ ਮੁਲਾਜੇਦਾਰੀਆਂ ਹੁਣ ਬੋਲਣੋ ਵੀ ਗਈ।
ਐਡੀ ਉੱਚੀ ਗੁੱਡੀਆਂ ਚੜਾ੍ ਕੇ ਵੈਰਨੇ ਨੀ ਕਿਥੇ ਡੋਰਾਂ ਟੁੱਟੀਆਂ,
ਤੈਨੂੰ ਵੀ ਸਤਾਉਣਗੀਆਂ ਡੁੱਬ ਜਾਣੀਏ ਨੀ, ਓਹ ਮੌਜਾਂ ਲੁੱਟੀਆਂ।
ਹੁਣ ਹੋ ਗਈਆਂ ਚੁਬਾਰੇ ਦੀਆਂ ਬੰਦ ਬਾਰੀਆਂ ਹੁਣ ਬੋਲਣੋ ਵੀ ਗਈ,
ਤੋੜਕੇ ਰਕਾਨੇ ਸਾਡੇ ਨਾਲ ਯਾਰਿਯਾਂ ਹੁਣ ਬੋਲਣੋ ਵੀ ਗਈ।
ਗਲੀਆਂ 'ਚ ਰੁਲਦਾ ਨਾ ਯਾਰ ਵੈਰਨੇ ਨੀਂ ਜੇ ਨਾ ਮਾਰਾਂ ਪੈਂਦੀਆ,
ਦੱਸ ਕਿਵੇਂ ਹੱਥਾਂ ਤੇ ਲਾਵਾ ਕੇ ਬਹਿ ਗਈ ਤੂੰ ਗੈਰਾਂ ਦੀਆਂ ਮਹਿੰਦੀਆਂ।
ਤੋਹਮਤਾਂ ਜ਼ਮਾਨੇ ਦੀਆਂ ਮੱਥੇ ਮਾਰੀਆਂ ਹੁਣ ਬੋਲਣੋ ਵੀ ਗਈ,
ਤੋੜਕੇ ਰਕਾਨੇ ਸਾਡੇ ਨਾਲ ਯਾਰੀਆਂ ਹੁਣ ਬੋਲਣੋ ਵੀ ਗਈ।
ਪਿਆਰ ਵਾਲੇ ਬੂਟੇ ਦੀਆਂ ਰਾਜ ਕਾਕੜੇ ਮਸਾਂ ਜੜਾਂ ਲੱਗੀਆਂ,
ਪੱਤਾ ਪੱਤਾ ਅੱਜ ਕਮਲਾਇਆ ਨੀ ਕੀ ਹਵਾਵਾਂ ਵਗੀਆਂ।
ਫੇਰ ਗਈ ਏਂ ਜੜਾਂ ਵਿਚ ਆਰੀਆਂ, ਹੁਣ ਬੋਲਣੋ ਵੀ ਗਈ,
ਤੋੜਕੇ ਰਕਾਨੇ ਸਾਡੇ ਨਾਲ ਯਾਰੀਆਂ ਹੁਣ ਬੋਲਣੋ ਵੀ ਗਈ।
-Raj Kakra
 
Last edited:
Top