ਅੰਧ-ਵਿਸ਼ਵਾਸ

[MarJana]

Prime VIP
ਅੱਜ
ਇਨਸਾਨ ਦੀਆਂ ਹੀ ਜੜ੍ਹਾਂ
ਵਿਚ ਬਹਿ
ਵਕਤ ਨੂੰ ਮੂੰਹ ਚਿੜਾਉਂਦੇ
ਅੰਧ-ਵਿਸ਼ਵਾਸ ਦੀ
ਇਸ ਹਮਾਕਤ ਦੀ ਵਜਾ
ਕੋਈ ਹੋਰ ਨਹੀਂ
ਖੁਦ ਅਸੀਂ ਆਪਣੇ ਆਪ ਨੂੰ
ਸਾਇੰਸ, ਆਰਟਸ ਤੇ ਕਮਰਸ
ਦੇ ਗਰੈਜੂਏਟ ਅਖਵਾਉਣ ਵਾਲੇ
ਹੀ
ਇਹਦੀਆਂ ਜਕੜਾਂ ਚ ਜਕੜੇ
ਇਨਸਾਨ ਹਾਂ
ਜੋ
ਹਰ ਮੌਕੇ ਹਰ ਵਕਤ
ਇਹਦੇ ਸਾਹਵੇਂ
ਨਤਮਸਤਕ ਹੋ ਜਾਂਦੇ ਹਾਂ
ਕਿਓਂ ਜੋ
ਇੱਕ ਅਜ਼ਾਦ ਮੁਲਕ ਵਿਚ
ਹੁੰਦੇ ਹੋਏ ਵੀ
ਸਾਡੀ ਸੋਚ ਅਜ਼ਾਦ ਨਹੀਂ
ਇਹ ਅੱਜ ਵੀ
ਹਰ ਵੇਲੇ
ਪੰਜ ਪੜੇ ਕਿਸੇ ਬਾਬੇ
ਅੱਗੇ ਗਹਿਣੇ ਪਈ ਰਹਿ ਕੇ
ਜ਼ੁਲਮ ਨੂੰ
ਧਰਮ ਦੇ ਮੋਢਿਆਂ ਤੇ ਚੜ
ਇਹਨਾਂ ਬੇਗੈਰਤ ਲੋਕਾਂ ਨੂੰ ਜ਼ਰੀਆ ਬਣਾ
ਇਨਸਾਨੀਅਤ ਨੂੰ
ਹਰ ਵਾਰ ਦੀ ਤਰਾਂ
ਵਲੂੰਧਰਣ ਦੀ ਦਾਵਤ
ਦਿੰਦੀ ਰਹਿੰਦੀ ਹੈ
ਤੇ ਇਹ ਸਭ
ਸ਼ਾਇਦ ਓਦੋਂ ਤੱਕ ਚਲਦਾ ਰਹੇਗਾ
ਜਦ ਤੱਕ ਅਸੀਂ
ਇਹ ਨਹੀਂ ਸਮਝ ਜਾਂਦੇ
ਕੇ
ਅਗਿਆਨਤਾ ਦੇ ਪਰਛਾਵੇਂ ਹੇਠ ਬੀਤਿਆ ਬਚਪਨ
ਤੇ
ਅੰਧ-ਵਿਸ਼ਵਾਸ ਦੀ ਖੁਰਾਕ ਤੇ ਪਲੀ ਜਵਾਨੀ
ਕਦੇ ਸਾਕਰਾਤਮਕ ਸੋਚ ਨਹੀਂ ਰੱਖ ਸਕਦੀ...



writer-unknown
 
Top