#m@nn#
The He4rt H4ck3r
ਮੁਹੱਬਤ ਜ਼ਿੰਦਗੀ ਨੂੰ ਸਾਂਭਦੀ ਹੈ।
ਇਹ ਹਰ ਪਲ ਆਦਮੀ ਨੂੰ ਸਾਂਭਦੀ ਹੈ।
ਕਦੇ ਰਾਹ ਤੋਂ ਕਦਮ ਥਿੜਕਣ ਨਹੀਂ ਦਿੰਦੀ,
ਸਿਦਕ ਨਾਲ ਬੇਖ਼ੁਦੀ ਨੂੰ ਸਾਂਭਦੀ ਹੈ।
ਲਬਾਂ ’ਤੇ ਮੁਸਕਰਾਹਟ ਇਸ ਦੇ ਰਹਿੰਦੀ,
ਤੇ ਅੰਦਰ ਬੇਕਸੀ ਨੂੰ ਸਾਂਭਦੀ ਹੈ।
ਇਹਦੇ ਬਾਝੋਂ ਤਾਂ ਕਾਫ਼ਿਰ ਹੈ ਜ਼ਮਾਨਾ
ਇਹੋ ਹੀ ਬੰਦਗੀ ਨੂੰ ਸਾਂਭਦੀ ਹੈ।
ਇਹਦੇ ਕੋਲ ਜਜ਼ਬਿਆਂ ਦੀ ਹੈ ਅਮੀਰੀ,
ਸੁਭਾਅ ਵਿਚ ਮੁਫਲਿਸੀ ਨੂੰ ਸਾਂਭਦੀ ਹੈ।
ਕਦੇ ਮਹਿਬੂਬ ਨੂੰ ਰੁੱਸਣ ਨਹੀਂ ਦੇਂਦੀ,
ਹਰ ਇਕ ਨਾਰਾਜ਼ਗੀ ਨੂੰ ਸਾਂਭਦੀ ਹੈ।
ਹਿਜ਼ਲ ਦੀ ਵੀ ਹੈ ਲੱਜਤ ਮਾਣ ਲੈਂਦੀ,
ਵਸਲ ਦੀ ਹਰ ਘੜੀ ਨੂੰ ਸਾਂਭਦੀ ਹੈ।
ਇਹ ਸੌੜੀ ਨਹੀਂ ਹੈ ਦਿਲ ਦਰਿਆ ਹੈ ਇਸ ਦਾ,
ਸਦਾ ਪਾਕੀਜ਼ਗੀ ਨੂੰ ਸਾਂਭਦੀ ਹੈ।
ਸਲੀਕੇ ਨਾਲ ਜੀਣਾ ਹੈ ਸਿਖਾਉਂਦੀ,
ਕਰਮ ਵਿਚ ਦਿਲਕਸ਼ੀ ਨੂੰ ਸਾਂਭਦੀ ਹੈ।
ਮੁਹੱਬਤ ਹੈ ਤਾਂ ‘‘ਪਾਰਸ’’ ਦੀ ਗ਼ਜ਼ਲ,
ਹਮੇਸ਼ਾ ਤਾਜ਼ਗੀ ਨੂੰ ਸਾਂਭਦੀ ਹੈ।
ਇਹ ਹਰ ਪਲ ਆਦਮੀ ਨੂੰ ਸਾਂਭਦੀ ਹੈ।
ਕਦੇ ਰਾਹ ਤੋਂ ਕਦਮ ਥਿੜਕਣ ਨਹੀਂ ਦਿੰਦੀ,
ਸਿਦਕ ਨਾਲ ਬੇਖ਼ੁਦੀ ਨੂੰ ਸਾਂਭਦੀ ਹੈ।
ਲਬਾਂ ’ਤੇ ਮੁਸਕਰਾਹਟ ਇਸ ਦੇ ਰਹਿੰਦੀ,
ਤੇ ਅੰਦਰ ਬੇਕਸੀ ਨੂੰ ਸਾਂਭਦੀ ਹੈ।
ਇਹਦੇ ਬਾਝੋਂ ਤਾਂ ਕਾਫ਼ਿਰ ਹੈ ਜ਼ਮਾਨਾ
ਇਹੋ ਹੀ ਬੰਦਗੀ ਨੂੰ ਸਾਂਭਦੀ ਹੈ।
ਇਹਦੇ ਕੋਲ ਜਜ਼ਬਿਆਂ ਦੀ ਹੈ ਅਮੀਰੀ,
ਸੁਭਾਅ ਵਿਚ ਮੁਫਲਿਸੀ ਨੂੰ ਸਾਂਭਦੀ ਹੈ।
ਕਦੇ ਮਹਿਬੂਬ ਨੂੰ ਰੁੱਸਣ ਨਹੀਂ ਦੇਂਦੀ,
ਹਰ ਇਕ ਨਾਰਾਜ਼ਗੀ ਨੂੰ ਸਾਂਭਦੀ ਹੈ।
ਹਿਜ਼ਲ ਦੀ ਵੀ ਹੈ ਲੱਜਤ ਮਾਣ ਲੈਂਦੀ,
ਵਸਲ ਦੀ ਹਰ ਘੜੀ ਨੂੰ ਸਾਂਭਦੀ ਹੈ।
ਇਹ ਸੌੜੀ ਨਹੀਂ ਹੈ ਦਿਲ ਦਰਿਆ ਹੈ ਇਸ ਦਾ,
ਸਦਾ ਪਾਕੀਜ਼ਗੀ ਨੂੰ ਸਾਂਭਦੀ ਹੈ।
ਸਲੀਕੇ ਨਾਲ ਜੀਣਾ ਹੈ ਸਿਖਾਉਂਦੀ,
ਕਰਮ ਵਿਚ ਦਿਲਕਸ਼ੀ ਨੂੰ ਸਾਂਭਦੀ ਹੈ।
ਮੁਹੱਬਤ ਹੈ ਤਾਂ ‘‘ਪਾਰਸ’’ ਦੀ ਗ਼ਜ਼ਲ,
ਹਮੇਸ਼ਾ ਤਾਜ਼ਗੀ ਨੂੰ ਸਾਂਭਦੀ ਹੈ।