ਫਿੱਕਾ ਰਹੇ ਕਿਓਂ ਅਨੰਦੁ ਪੁਰ ਦਾ ਰੰਗ ਜਦੋਂ ਦਿਲੀ ਦ&#

ਫਿੱਕਾ ਰਹੇ ਕਿਓਂ ਅਨੰਦੁ ਪੁਰ ਦਾ ਰੰਗ
ਜਦੋਂ ਦਿਲੀ ਦਾ ਰੰਗ ਓਹੀ ਹੈ
ਓਹੀ ਹੈ ਅਜੇ ਤੱਕ ਜ਼ੁਲਮ ਦਾ ਰੰਗ
ਓਹੀ ਹੈ ਜ਼ਾਲਿਮ ਦੀ ਤਲਵਾਰ ਦਾ ਰੰਗ
ਓਹੀ ਹੈ ਤਲਵਾਰ ਤੇ ਲੱਗੇ ਲਹੁ ਦਾ ਰੰਗ

ਪੱਸਰ ਗਿਆ ਹੈ ਹਿਮਾਲਾ ਤੋਂ ਲੈਕੇ ਕਨਿਆ ਕੁਮਾਰੀ ਤੱਕ
ਸਰਹੰਦ ਦਾ ਖੇਤਰਫਲ
ਅਤੇ ਮੋਗੇ ਤੋਂ ਲੈ ਕੇ ਕਲਕੱਤੇ ਤੱਕ
ਕੰਧਾਂ ਹੀ ਕੰਧਾਂ ਨੇ
ਕੰਧਾਂ ਕਿ ਜਿਨ੍ਹਾਂ ਵਿਚ ਚਿਣੇ ਜਾਂਦੇ ਨੇ
ਸਾਹਿਬਜ਼ਾਦੇ ਹਰ ਰੋਜ਼
ਕੰਧਾਂ ਕਿ ਜਿਹੜੀਆਂ ਦਿਨ ਦੀਵੀਂ
ਉਚੀਆਂ ਹੁੰਦੀਆਂ ਜਾਵਨ
ਏਨੀ ਵਧ ਗਈ ਹੈ ਬੂਟਾਂ ਦੀ ਦਗੜ ਦਗੜ
ਮਾਛੀਵਾੜੇ ਦੇ ਇਰਦ ਗਿਰਦ
ਕਿ ਅੱਜਕਲ ਕਿਸੇ ਦੇ ਬਚੇ ਨੂ
ਲਤੜ ਕੇ ਲੰਘ ਜਾਣਾ ਕੋਈ ਅਨਹੋਣੀ ਗੱਲ ਨਹੀਂ

ਜ਼ਫ਼ਰਨਾਮਿਆਂ ਦੇ ਲੇਖਕ ਪਲ ਰਹੇ ਨੇ
ਸਿਕਿਉਰਟੀ ਐਕਟ ਦੀ ਗੋਦੀ ਅੰਦਰ
ਅਜਕਲ ਉਨ੍ਹਾਂ ਦੇ ਪਿੰਡੇ ਤੇ ਸੂਲਾਂ ਨਹੀਂ
ਤਤੇ ਸਰੀਏ ਖੁਭਦੇ ਨੇ
ਜ਼ੁਲਮ ਨਾਲ ਜੁੜੇ ਹਥ ਪਰ ਕਦ ਰੁਕਦੇ ਨੇ
ਜਦੋਂ ਵੀ ਦਾ ਲੱਗਦਾ ਜੇਲ੍ਹ ਦੀਆਂ ਕੰਧਾਂ ਤੇ ਲਿਖਦੇ ਨੇ
"ਸੂਲ ਸੁਰਾਹੀ ਖੰਜਰ ਪਿਆਲਾ
ਵਿੰਗ ਕਸਾਈਆਂ ਦਾ ਸਹਿਣਾ
ਯਾਰੜੇ ਦਾ ਸਾਨੂ ਸਥਰ ਚੰਗਾ
ਭਠ ਖੇੜਿਆਂ ਦਾ ਰਹਿਣਾ"

ਨੀਲੇ ਕਪੜਿਆਂ 'ਚ ਕ਼ੈਦ
ਖਾਲਸੇ ਦਾ ਰੰਗ ਉੱਡ ਪੁੱਡ ਚੁੱਕਾ ਹੈ
ਚਿੜੀਆਂ ਨੂ ਬਾਜਾਂ ਨਾਲ ਲੜਾਉਣ ਦੀ ਥਾਂ
ਓਹ ਲੜਾ ਰਹੇ ਨੇ ਮਖੀਆਂ ਨੂ ਮ੍ਛਰਾਂ ਦੇ ਨਾਲ
ਚਮਕੌਰ ਦੀ ਗੜ੍ਹੀ ਹੈ ਉਨ੍ਹਾਂ ਲਈ ਗੁਰਦਵਾਰੇ ਦਾ ਲੰਗਰ
ਤੇ ਆਨੰਦਪੁਰ ਦੇ ਕਿਲੇ ਤੋਂ ਚੰਗਾ ਹੈ
ਉਨ੍ਹਾਂ ਲਈ ਅਸੰਬਲੀ ਦਾ ਹਾਲ
ਜੇ ਉਨ੍ਹਾਂ ਕੋਈ ਸ਼ੁਭ ਕਰਮਨ ਵੀ ਕੀਤਾ ਹੈ
ਤਾਂ ਇਹੀ ਕੀਤਾ ਹੈ ਕਿ ਸੁਖਾ ਘੋਟ ਕੇ ਪੀਤਾ ਹੈ
ਤੇਰੇ ਪੁੱਤਰਾਂ ਨੂ ਓਹ ਵਿਦੇਸ਼ੀ ਏਜੰਟ ਦੱਸਦੇ ਨੇ
"ਕੋ ਕਾਹੂੰ ਕੋ ਰਾਜ ਨਾ ਦੇ ਹੈ
ਜੋ ਲੇ ਹੈ ਨਿਜ ਬਲ ਸੇ ਲੇ ਹੈ" ਵਰਗੇ ਲਫਜ਼
ਉਨ੍ਹਾਂ ਨੂ ਤੇਰੇ ਨਹੀਂ
ਮਾਓ ਜ਼ੇ ਤੁੰਗ ਦੇ ਲੱਗਦੇ ਨੇ

ਕਲਗੀਧਰ, ਸਚ ਦਾ ਕੋਈ ਰੰਗ ਨਹੀਂ ਹੁੰਦਾ
ਨਾ ਨੀਲਾ ਨਾ ਖੱਟਾ
ਸਚ ਤੇ ਮਾਰ ਆਉਂਦੀ ਹੈ ਤਾਂ ਸਚ ਬਗਾਵਤ ਕਰਦਾ
ਸਚ ਤਾਂ ਨੰਗੇ ਧੜ ਲੜਦਾ
ਕਦੇ ਕਲਮ ਨਾਲ ਕਦੇ ਤਲਵਾਰ ਨਾਲ
ਭਾਵੇਂ ਅਸੀਂ ਛਕਿਆ ਨਹੀਂ ਬਾਟੇ ਦਾ ਅਮ੍ਰਿਤ
ਖਾਲਾਂ ਦਾ ਪਾਣੀ ਹੀ ਪੀਤਾ ਹੈ
ਭਾਵੇਂ ਅਸੀਂ ਚਖੀ ਨਹੀਂ ਦੇਸੀ ਘਿਓ ਦੇ ਕੜਾਹ ਦੀ ਦੇਗ
ਬਾਜਰੇ ਦੀ ਰੋਟੀ ਹੀ ਖਾਧੀ ਹੈ
ਭਾਵੇਂ ਸਾਨੂ ਕੀਤਾ ਨਹੀਂ ਆਨੰਦਪੁਰ ਨੇ ਸੂਚਿਤ
ਪਰ ਦਿਲ ਚੋਂ ਤਾਂ ਅਵਾਜ਼ ਉਠੀ ਹੈ
ਕਿ ਅਬ ਜੂਝਣ ਕਾ ਦਾਓ ਹੈ
ਤੇ ਸਾਡੇ ਮਨ ਪ੍ਰੇਮ ਖੇਡਣ ਦਾ ਚਾਓ ਹੈ

ਅਸੀਂ ਤੇਰੀ ਗਲੀ ਆਏ ਹਾਂ
ਆਹ ਲੈ ਸੀਸ ਤਲੀ ਤੇ ਧਰ ਲਿਆਏ ਹਾਂ
ਪਿਆਰਿਆਂ ਦੀ ਚੋਂ ਤੂੰ ਫਿਰ ਕਰ ਲਵੀਂ
ਦਿੱਲੀ ਦਾ ਰੰਗ ਬਦਲਣ ਤੋਂ ਬਾਅਦ
ਦਿੱਲੀ ਦਾ ਰੰਗ ਬਦਲਣ ਤੋਂ ਬਾਅਦ

.ਮਹਿੰਦਰਪਾਲ ਭੱਠਲ
 

#m@nn#

The He4rt H4ck3r
Re: ਫਿੱਕਾ ਰਹੇ ਕਿਓਂ ਅਨੰਦੁ ਪੁਰ ਦਾ ਰੰਗ ਜਦੋਂ ਦਿਲੀ &#259

:wah.........
 
Top