ਮਾਏ ਨਾ ਮੈਨੂੰ ਮਾਰੀਂ ਨੀ

#m@nn#

The He4rt H4ck3r
ਮਾਏ ਨਾ ਮੈਨੂੰ ਮਾਰੀਂ ਨੀ,
ਹਾਏ ਨਾ ਮੈਨੂੰ ਮਾਰੀਂ ਨੀਂ
ਮੈਂ ਤੇਰੀ ਧੀ ਪਿਆਰੀ ਨੀ।
ਮੇਰੇ ਕੂਲੇ ਕੂਲੇ ਅੰਗ ਅਜੇ,
ਇਹ ਸਹਿੰਦੇ ਨਾ ਨੀ ਸੰਦ ਅਜੇ।
ਹਾਏ ਨਾ ਚਲਾਈਂ ਆਰੀ ਨੀਂ
ਮੈਂ ਤੇਰੀ ਧੀ ਪਿਆਰੀ ਨੀ...
ਮਾਂ ਪਾਵੀਂ ਨਾ ਵਿਛੋੜੇ ਨੀ,
ਨਾ ਮੰਗਾਂ ਹਾਥੀ ਘੋੜੇ ਨੀ।
ਮੈਂ ਮੰਗਾਂ ਜੂਨ ਉਧਾਰੀ ਨੀਂ
ਮੈਂ ਤੇਰੀ ਧੀ ਪਿਆਰੀ ਨੀ...
ਤੂੰ ਨਾ ਕਰ ਐਵੇਂ ਹਰਖ਼ ਨੀ,
ਧੀ ਪੁੱਤ ਵਿਚ ਕੁਈ ਫ਼ਰਕ ਨੀ।
ਇਹ ਦਾਤਾਂ ਨੇ ਕਰਤਾਰੀ ਨੀਂ
ਮੈਂ ਤੇਰੀ ਧੀ ਪਿਆਰੀ ਨੀ...
ਧੀ ਮਾਂ ਦੀ ਹੁੰਦੀ ਲੱਜ ਨੀ,
ਬਾਬਲ ਦੀ ਚਿੱਟੀ ਪੱਗ ਨੀ।
ਵੀਰਾਂ ਦੀ ਸਾਕਾਚਾਰੀ ਨੀਂ
ਮੈਂ ਤੇਰੀ ਧੀ ਪਿਆਰੀ ਨੀ...
ਮੈਂ ਚੰਨੜੇ ਉੱਤੇ ਜਾਵਾਂਗੀ,
ਨਾਂ ਤੇਰਾ ਚਮਕਾਵਾਂਗੀ।
ਤੇਰੀ ਰੱਖੂੰ ਧੁਰ ਸਰਦਾਰੀ ਨੀਂ
ਮੈਂ ਤੇਰੀ ਧੀ ਪਿਆਰੀ ਨੀ...
ਧੀਆਂ ਨਾ ਹੁੰਦੀਆਂ ਭਾਰ ਨੀ,
ਧੀਅ ਤਾਂ ਸੁਹਜ ਸ਼ਿੰਗਾਰ ਨੀ।
ਧੀਅ ਲੱਛਮੀ ਸਿਰਜਨ ਹਾਰੀ ਨੀਂ
ਮੈਂ ਤੇਰੀ ਧੀ ਪਿਆਰੀ ਨੀ...
ਤੂੰ ਹੀਂ ਬਾਬਲ ਨੂੰ ਸਮਝਾਵੀਂ,
ਧੀਆਂ ਚਿੜੀਆਂ ਨਿਆਈਂ ਨੇ।
ਇਨ੍ਹਾ ਜਾਣਾ ਮਾਰ ਉਡਾਰੀ ਨੀਂ
ਮੈਂ ਤੇਰੀ ਧੀ ਪਿਆਰੀ ਨੀ...
ਹਾਏ ਨਾ ਮੈਨੂੰ ਮਾਰੀਂ ਨੀ!
ਹਾਏ ਨਾ ਮੈਨੂੰ ਮਾਰੀਂ ਨੀਂ!!Writer Unknown
:wah :wah :wah :wah :wah :wah :wah :wah
 
Top