ਕੁੱਖ ‘ਚ ਮੁਕਾਇਆ ਮੈਨੂੰ

ਗੀਤ
ਹਾਏ ਮਾਏ ਮੇਰੀਏ ਨੀ , ਮਿੱਟੀ ਦੀਏ ਢੇਰੀਏ i
ਕੁੱਖ ‘ਚ ਮੁਕਾਇਆ ਮੈਨੂੰ, ਲਾਈ ਨਈਓਂ ਦੇਰੀ ਏ i

ਲੋਕਾਂ ਦੀਆਂ ਗੱਲਾਂ ਵਿਚ, ਸਿਰ ਤੂੰ ਝੁਕਾ ਲਿਆ,
ਕੀਤਾ ਕੀ ਇਹ ਕਹਿਰ ਨੀ ਤੂੰ , ਦਿੱਲ ਨੂੰ ਮਨਾ ਲਿਆ.
ਹੋਲੀ ਹੋਲੀ ਛੁਰੀ ਮੇਰੇ, ਦਿੱਲ ਉੱਤੇ ਫੇਰੀ ਏ i
ਹਾਏ ਮਾਏ ਮੇਰੀਏ ਨੀ , ਮਿੱਟੀ ਦੀਏ ਢੇਰੀਏ i

ਮੈਂ ਤਾਂ ਵੱਡੀ ਭੈਣ ਨਾਲ, ਕੀਕਲੀ ਸੀ ਖੇਲਣੀ.
ਛੋਟੇ-ਛੋਟੇ ਹੱਥਾਂ ਨਾਲ , ਰੋਟੀ ਸੀ ਮੈਂ ਵੇਲਨੀ,
ਫਿਰ ਸੀ ਤੂੰ ਕਹਿਣਾ ਕਿ ਇਹ,ਚੰਗੀ ਧੀ ਮੇਰੀ ਏ i
ਹਾਏ ਮਾਏ ਮੇਰੀਏ ਨੀ , ਮਿੱਟੀ ਦੀਏ ਢੇਰੀਏ i

ਪੁੱਤਰਾਂ ਦੇ ਬਾਜੋ ਕਿਹੜੇ, ਕੰਮ ਨਹੀਂ ਸਰਦੇ,
ਧੀਆਂ ਦੇ ਖਿਆਲ ਵਿਚ, ਮਾਪੇ ਕਾਹਨੂੰ ਡਰਦੇ,
ਚੰਦਰੇ ਸਮਾਜ ਲਾਈ, ਸ਼ਰਮਾਂ ਦੀ ਢੇਰੀ ਏ i
ਹਾਏ ਮਾਏ ਮੇਰੀਏ ਨੀ , ਮਿੱਟੀ ਦੀਏ ਢੇਰੀਏ i

ਕੁੜੀਆਂ ਨੇ ਦੱਸ ਕਿਥੇ, ਮੱਲਾਂ ਨਹੀਂ ਮਾਰੀਆਂ ,
ਮਾਪਿਆਂ ਨੂੰ ਮੱਥੇ ਰੱਖਣ, ਉਮਰਾਂ ਉਹ ਸਾਰੀਆਂ ,
ਮਾਏ ਮੇਨੂੰ ਜਨਮ ਲੈ, ਮੈਂ ਤਾਂ ਰੂਹ ਤੇਰੀ ਏਂ ,
ਹਾਏ ਮਾਏ ਮੇਰੀਏ ਨੀ , ਮਿੱਟੀ ਦੀਏ ਢੇਰੀਏ i
ਕੁੱਖ ‘ਚ ਮੁਕਾਇਆ ਮੈਨੂੰ, ਲਾਈ ਨਈਓਂ ਦੇਰੀ ਏ i
ਆਰ.ਬੀ.ਸੋਹਲ
 
Top