ਬੱਚਿਆਂ ਨੂੰ ਵਿਦਰੋਹੀ ਬਣਾ ਰਿਹੈ ਟੀ.ਵੀ.

ਕੋਈ ਘਰ ਅਜਿਹਾ ਨਹੀਂ ਹੋਵੇਗਾ, ਜਿਸ ਵਿਚ ਟੀ.ਵੀ. ਨਾ ਹੋਵੇ। ਟੀ.ਵੀ. ਉਤੇ ਹਰ ਰੋਜ਼ ਦੀਆਂ ਵਾਪਰ ਰਹੀਆਂ ਘਟਨਾਵਾਂ, ਖਬਰਾਂ, ਮਨੋਰੰਜਨ, ਫਿਲਮਾਂ, ਗਿਆਨ ਵਧਾਊ ਪ੍ਰੋਗਰਾਮਾਂ ਤੋਂ ਇਲਾਵਾ ਕਈ ਅਜਿਹੇ ਸੀਰੀਅਲ ਵਿਖਾਏ ਜਾਂਦੇ ਹਨ ਜਿਨ੍ਹਾਂ ਦਾ ਬੱਚਿਆਂ ’ਤੇ ਸਿੱਧਾ ਪ੍ਰਭਾਵ ਪੈਂਦਾ ਹੈ।
ਵੇਖਣ ’ਚ ਆਉਂਦਾ ਹੈ ਕਿ ਬੱਚੇ ਨਾ ਤਾਂ ਖਬਰਾਂ ਸੁਣਦੇ ਹਨ ਤੇ ਨਾ ਹੀ ਗਿਆਨ ਵਧਾਊ ਪ੍ਰੋਗਰਾਮ ਵੇਖਦੇ ਹਨ। ਉਹ ਤਾਂ ਮਾਰਧਾੜ, ਖੂਨ-ਖਰਾਬੇ, ਕਤਲ ਤੇ ਹਿੰਸਕ ਘਟਨਾਵਾਂ ਆਦਿ ਵਾਲੀਆਂ ਫਿਲਮਾਂ ਨੂੰ ਵੇਖਣ ’ਚ ਰੁਚੀ ਰੱਖਦੇ ਹਨ। ਉਹ ਮਾਪਿਆਂ ਦੇ ਲੱਖ ਰੋਕਣ ’ਤੇ ਵੀ ਨਹੀਂ ਰੁਕਦੇ।
ਟੀ.ਵੀ. ਚੈਨਲਾਂ ਦੇ ਪ੍ਰੋਗਰਾਮਾਂ ਵਿਚ ਬੱਚੇ ਇਸ ਕਦਰ ਜਕੜੇ ਹੋਏ ਹਨ ਕਿ ਉਨ੍ਹਾਂ ਦੀ ਸੋਚਣ ਸ਼ਕਤੀ ਖਤਮ ਹੋ ਰਹੀ ਹੈ। ਇੰਜ ਉਹ ਪੜ੍ਹਾਈ ’ਚ ਰੁਚੀ ਘੱਟ ਰੱਖਦੇ ਹਨ ਤੇ ਮਾਪਿਆਂ ਦੇ ਕਹਿਣੇ ਤੋਂ ਬਾਹਰ ਹੁੰਦੇ ਜਾ ਰਹੇ ਹਨ। ਸਕੂਲੋਂ ਆਉਂਦੇ ਸਾਰ, ਆਪਣੇ ਸਕੂਲ ਦੀ ਯੂਨੀਫਾਰਮ ਵੀ ਨਹੀਂ ਉਤਾਰਦੇ ਤੇ ਟੀ.ਵੀ. ਲਗਾ ਕੇ ਬੈਠ ਜਾਂਦੇ ਹਨ। ਕਈ ਵਾਰ ਤਾਂ ਦੁਪਹਿਰ ਦਾ ਖਾਣਾ ਵੀ ਭੁੱਲ ਜਾਂਦੇ ਹਨ।
ਸਕੂਲ ਵੱਲੋਂ ਦਿੱਤਾ ਘਰ ਦਾ ਕੰਮ ਬਹੁਤ ਜਲਦੀ ਖਤਮ ਕਰਕੇ ਜਾਂ ਟਿਊਸ਼ਨ ’ਤੇ ਜਾ ਕੇ ਫਿਰ ਟੀ.ਵੀ. ਦੁਆਲੇ ਹੋ ਜਾਂਦੇ ਹਨ। ਇਸ ਵਿਚ ਕੇਵਲ ਬੱਚਿਆਂ ਦਾ ਕਸੂਰ ਨਹੀਂ, ਸਗੋਂ ਮਾਪਿਆਂ ਦਾ ਕਸੂਰ ਵੀ ਵਿਖਾਈ ਦਿੰਦਾ ਹੈ। ਜਦੋਂ ਬੱਚਾ ਛੋਟਾ ਹੁੰਦਾ ਹੈ, ਮਾਪੇ ਬੱਚਿਆਂ ਸਾਹਮਣੇ ਟੀ.ਵੀ. ’ਤੇ ਸੀਰੀਅਲ ਤੇ ਹੋਰ ਪ੍ਰੋਗਰਾਮ ਵੇਖਦੇ ਰਹਿੰਦੇ ਹਨ। ਉਹ ਸੋਚਦੇ ਹਨ ਕਿ ਬੱਚਾ ਅਜੇ ਛੋਟਾ ਹੈ। ਬੱਚਾ ਮਾਪਿਆਂ ਵੱਲੋਂ ਕੀਤੀਆਂ ਜਾ ਰਹੀਆਂ ਹਰਕਤਾਂ ਨੂੰ ਵੇਖਦਾ ਰਹਿੰਦਾ ਹੈ, ਫਿਰ ਵੱਡਾ ਹੋਣ ’ਤੇ ਉਹ, ਉਹੀ ਹਰਕਤਾਂ ਕਰਦਾ ਹੈ। ਇੰਜ ਮਾਪੇ ਬਾਅਦ ਵਿਚ ਪਛਤਾਉਂਦੇ ਹਨ। ਕਿੰਨਾ ਚੰਗਾ ਹੋਵੇ ਜੇ ਮਾਪੇ ਸ਼ੁਰੂ ਤੋਂ ਹੀ ਧਿਆਨ ਰੱਖਣ।
ਮਾਪਿਆਂ ਵੱਲੋਂ ਰੋਕਣ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੁੰਦਾ। ਘਰ ਵਿਚ ਕੌਣ ਆਇਆ ਹੈ, ਟੀ.ਵੀ. ਨਾਲ ਚਿਪਕੇ ਬੱਚਿਆਂ ’ਤੇ ਕੋਈ ਅਸਰ ਨਹੀਂ। ਉਹ ਆਪਣੇ ਮਿੱਤਰ/ਸਹੇਲੀਆਂ ਤੋਂ ਇਲਾਵਾ ਹੁਣ ਉਹ ਕਿਸੇ ਰਿਸ਼ਤੇ ਨੂੰ ਜਾਣਦੇ ਤਕ ਨਹੀਂ ਤੇ ਨਾ ਹੀ ਮੰਨਦੇ ਵਿਖਾਈ ਦਿੰਦੇ ਹਨ। ਉਨ੍ਹਾਂ ਵੱਲੋਂ ਘਰ ’ਚ ਮਹਿਮਾਨ ਜਾਂ ਰਿਸ਼ਤੇਦਾਰ ਨੂੰ ਮਿਲਣ ਤੇ ਸਤਿਕਾਰ ਨਾਲ ਬਿਠਾਉਣ, ਚਾਹ-ਪਾਣੀ ਆਦਿ ਪੁੱਛਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਟੀ.ਵੀ. ਵੇਖਣ ’ਚ ਇਤਨੇ ਮਗਨ ਹੁੰਦੇ ਹਨ ਕਿ ਜੇ ਘਰ ਦੀ ਘੰਟੀ ਚੁੱਕਣ ’ਤੇ ਦਰਵਾਜ਼ਾ ਖੋਲ੍ਹਣਾ ਪੈ ਜਾਵੇ ਤਾਂ ਗੁੱਸੇ ’ਚ ਬੋਲਦੇ ਹਨ ਕਿ ਕਿਹੜਾ ਆ ਗਿਆ ਜਿਸ ਨੇ ਸਾਡੇ ਟੀ.ਵੀ. ਵੇਖਣ ਦੇ ਰੰਗ ਵਿਚ ਭੰਗ ਪਾ ਦਿੱਤਾ। ਜੇ ਬਾਜ਼ਾਰੋਂ ਕੋਈ ਚੀਜ਼ ਲਿਆਉਣ ਲਈ ਕਹਿ ਦਿੱਤਾ ਜਾਵੇ ਤਾਂ ਸਾਫ ਇਨਕਾਰ ਕਰ ਦਿੰਦੇ ਹਨ।
ਬੱਚਿਆਂ ਅੰਦਰ ਇਹ ਵਿਦਰੋਹੀ ਭਾਵਨਾ ਉਨ੍ਹਾਂ ਨੂੰ ਕਿੱਥੋਂ ਤਕ ਲੈ ਜਾਵੇਗੀ, ਇਸ ਦਾ ਅੰਦਾਜ਼ਾ ਚਾਰ-ਪੰਜ ਸਾਲ ਤੋਂ ਬਾਅਦ ਬੱਚਾ ਅਪਰਾਧੀ, ਕਤਲ ਤੇ ਲੱਖਾਂ ਦੀ ਤਾਦਾਦ ’ਚ ਹਿੰਸਕ ਘਟਨਾਵਾਂ ਛੋਟੇ ਪਰਦੇ ’ਤੇ ਵੇਖ ਚੁੱਕਾ ਹੁੰਦਾ ਹੈ। ਛੋਟੀ ਉਮਰ ਵਿਚ ਪਈ ਇਹ ਛਾਪ ਸਮੇਂ ਦੇ ਨਾਲ ਵਧਦੀ ਜਾਂਦੀ ਹੈ ਜਿਸ ਦਾ ਬੁਰਾ ਪ੍ਰਭਾਵ ਹਰ ਰੋਜ਼ ਅਖਬਾਰਾਂ ਵਿਚ ਬੱਚਿਆਂ ਦੁਆਰਾ ਕੀਤੀਆਂ ਗਈਆਂ ਚੋਰੀਆਂ, ਡਕੈਤੀਆਂ, ਹਿੰਸਾ ਤੇ ਹੱਤਿਆਵਾਂ ਦੇ ਅੰਕੜੇ ਦੱਸ ਰਹੇ ਹਨ। ਟੀ.ਵੀ. ਦੇ ਬਕਸੇ ਦਾ ਜਾਦੂ ਬੱਚਿਆਂ ਨੂੰ ਕੁਝ ਅਜਿਹਾ ਸੱਮੋਹਿਤ ਕਰ ਲੈਂਦਾ ਹੈ ਕਿ ਉਸ ਦੇ ਸੰਮੋਹਨ ਵਿਚ ਡੁੱਬਿਆ ਬੱਚਾ ਧਰਤੀ, ਪਹਾੜ, ਨਦੀ-ਨਾਲੇ, ਪੇੜ-ਪੌਦੇ, ਚੰਦ-ਤਾਰੇ, ਸੂਰਜ ਤੇ ਅਕਾਸ਼ ਵਰਗੀਆਂ ਖੂਬਸੂਰਤ ਚੀਜ਼ਾਂ ਨੂੰ ਭੁਲਾ ਦਿੰਦਾ ਹੈ।
ਬੱਚਿਆਂ ਦੇ ਵਿਦਰੋਹੀ ਸੁਭਾਅ ਦੇ ਨਾਲ-ਨਾਲ ਉਨ੍ਹਾਂ ਦੀ ਯਾਦ ਸ਼ਕਤੀ ਵੀ ਕਮਜ਼ੋਰ ਹੋ ਜਾਂਦੀ ਹੈ। ਉਹ ਪੜ੍ਹਾਈ ਵੱਲ ਧਿਆਨ ਕੇਂਦਰਿਤ ਨਹੀਂ ਕਰ ਸਕਦੇ। ਕਈ ਘੰਟੇ ਟੀ.ਵੀ. ਦੇ ਸਾਹਮਣੇ ਸਮਾਂ ਗੁਜ਼ਾਰਨ ਵਾਲੇ ਬੱਚੇ ਆਪਾ ਭੁੱਲ ਜਾਂਦੇ ਹਨ ਤੇ ਕੰਮ-ਚੋਰ ਬਣ ਜਾਂਦੇ ਹਨ। ਉਹ ਆਪਣੇ ਹੱਥੀਂ ਕੰਮ ਕਰਨ ਤੋਂ ਕੰਨੀਂ ਕਤਰਾਉਂਦੇ ਹਨ। ਜਦੋਂ ਟੀ.ਵੀ. ’ਤੇ ਸਭ ਕੁਝ ਰੈਡੀਮੇਡ ਪਰੋਸਿਆ ਜਾ ਰਿਹਾ ਹੈ ਤਾਂ ਦਿਮਾਗੀ ਕਸਰਤ ਦੀ ਕੀ ਲੋੜ? ਬੱਚਿਆਂ ਦਾ ਦਿਮਾਗ ਡੱਲ ਹੋ ਜਾਂਦਾ ਹੈ।
ਬੱਚਿਆਂ ਨੂੰ ਕ੍ਰਿਕਟ ਮੈਚ, ਅੱਧ ਨੰਗੇ ਸਰੀਰ, ਅਸ਼ਲੀਲ ਗਾਣੇ ਆਦਿ ਉਨ੍ਹਾਂ ’ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਟੀ.ਵੀ. ’ਤੇ ਅਜਿਹੇ ਸੀਨ, ਸੀਰੀਅਲ ਤੇ ਹਿੰਸਕ ਫ਼ਿਲਮਾਂ ਵਿਖਾਉਣ ’ਤੇ ਰੋਕ ਲਾਉਣ ਲਈ ਸਰਕਾਰ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ।
 

sstoor

Member
okay but...ajjkal city vich park he nahi jithe bacche khed sakan aur school ve with out ground he han..........ehna tau bina he only 1 option tv he hai .par je tv band kar deyea ta mobile te internet tau kaun roku ehna nu..................................................?
 
okay but...ajjkal city vich park he nahi jithe bacche khed sakan aur school ve with out ground he han..........ehna tau bina he only 1 option tv he hai .par je tv band kar deyea ta mobile te internet tau kaun roku ehna nu..................................................?


tv vikhavo but aapne kol bitha k......... saf suthre prgm vikhawo.....
 

rickybadboy

Well-known member
yaar har gal de 2 pehloo hunde ne.. yeh kuch idha de Tv programms dekhde ne..ta kuch bache Cartoon network , Discovery , Sports channel's b like krde ne...

Bakki rahi apne kol bitha ke TV dhikaun di gal.. oh ta yaar ghar diyan Ladies Tv chdiya hi nhi.. sara din Serials dekhi jandia ne.. oh ta Sade kolo ni dekh hunde.. Bache bechare ki karn......
 
yaar har gal de 2 pehloo hunde ne.. yeh kuch idha de Tv programms dekhde ne..ta kuch bache Cartoon network , Discovery , Sports channel's b like krde ne...

Bakki rahi apne kol bitha ke TV dhikaun di gal.. oh ta yaar ghar diyan Ladies Tv chdiya hi nhi.. sara din Serials dekhi jandia ne.. oh ta Sade kolo ni dekh hunde.. Bache bechare ki karn......


:lol2 ek dum sahi
 
Top