ਲੰਘ ਜਾਣਗੇ ਹਵਾ ਬਣਕੇ....ਜੇ.

Saini Sa'aB

K00l$@!n!
ਪੰਜਾਂ ਪਾਣੀਆਂ ਨੂੰ ਪੀਣ ਵਾਲੇ ਪੁੱਤਰਾਂ ਨੂੰ ਸਦੀਆਂ ਤੋਂ ਧਾੜਵੀਆਂ ਦੀ ਤਾਕਤ ਵੀ ਪੱਕੇ ਤੌਰ ਤੇ ਜਿੱਤ ਨਹੀਂ ਸਕੀ। ਇਹ ਪਾਣੀਆਂ ਵਾਂਗ ਰਾਹ ਲੱਭ ਹੀ ਲੈਂਦੇ ਹਨ। ਕਦੇ ਮੈਦਾਨਾਂ ਵਿਚ ਤੇ ਕਦੇ ਜੰਗਲਾਂ ਵਿਚ। ਇਹ ਜਿਸਮਾਨੀ ਦੇ ਨਾਲ-ਨਾਲ ਮਾਨਸਿਕ ਤੌਰ ਤੇ ਵੀ ਕਾਫੀ ਤਾਕਤਵਾਰ ਹਨ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਹੋਣ, ਕਾਨੂੰਨ ਕਦੇ ਇਹਨਾਂ ਦੇ ਇਰਾਦਿਆਂ ਲਈ ਅੜਿੱਕਾ ਨਹੀਂ ਬਣਿਆ। ਇਹਨਾਂ ਦੀ ਅੱਗੇ ਵਧਣ ਦੀ ਤਮੰਨਾ ਤੇ ਸਮੇਂ ਨੂੰ ਬਚਾਉਣ ਦੀ ਸਕੀਮ ਹਮੇਸ਼ਾ ਹੀ ਪ੍ਰਬਲ ਰਹੀ ਹੈ। ਸ਼ਾਇਦ ਇਹੋ ਕਾਰਣ ਹੈ ਕਿ ਅੱਜ ਪੰਜਾਬ ਦੇ ਪਿੰਡੋਂ ਪਿੰਡ, ਸ਼ਹਿਰੋਂ ਸ਼ਹਿਰ ਅਜਿਹੇ ਪੰਜਾਬੀਆਂ ਦੀ ਭਰਮਾਰ ਹੋ ਗਈ ਹੈ ਜੋ ਕਿਸੇ ਸੜਕੀ ਰੋਕ ਜਾਂ ਕਿਸੇ ਵੀ ਫਾਟਕ ਨੂੰ ਵੀ ਟਿੱਚ ਜਾਣਦੇ ਹਨ। ਲਾਇਨ ਵਿਚ ਖੜ੍ਹਨਾਂ ਇਨਾਂ ਦੀ ਡਿਕਸ਼ਨਰੀ ਦਾ ਹਿੱਸਾ ਹੀ ਨਹੀਂ। ਸੜਕ ਤੇ ਦੋ ਤਰਫੀ ਆਵਾਜਾਈ ਕੀ ਹੁੰਦੀ ਹੈ, ਇਹ ਕੋਈ ਡੀ.ਟੀ.ਓ., ਲਾਇਸੰਸ ਦੇਣ ਤੋਂ ਪਹਿਲੋਂ ਇਹਨਾਂ ਨੂੰ ਦੱਸਦਾ ਹੀ ਨਹੀਂ, ਇਹਨਾਂ ਵਿਚਾਰਿਆਂ ਦਾ ਕੀ ਕਸੂਰ। ਜੇਕਰ ਕਾਰ ਤੇ ਲਾਲ/ ਨੀਲੀ/ ਪੀਲੀ ਬੱਤੀ ਤੇ ਹੂਟਰ ਲੱਗਾ ਹੋਵੇ ਤਾਂ ਹਿ ਕਾਰ ਵਿਚ ਬੈਠੇ ਅਫਸਰ ਲਈ ਜਾਨ ਦਾ ਖੋਅ ਵੀ ਬਣ ਜਾਂਦੇ ਹਨ। ਅੱਗੋਂ ਪਿੱਛੋਂ ਆਵਾਜਾਈ ਕਿਹੋ ਜਿਹੀ ਹੈ ਇਹ ਇਹਨਾਂ ਵਰਦੀਧਾਰੀ ਡਰਾਇਵਰਾਂ ਦੀ ਚਿੰਤਾ ਹੀ ਨਹੀਂ। ਕਦੇ ਕਦੇ ਸੋਚਦੇ ਹਾਂ ਕਿ ਜੇ ਸੜਕਾਂ ਤੇ ਇਹਨਾਂ ਨੂੰ ਏਨੀ ਕਾਹਲੀ ਹੈ ਤਾਂ ਫੇਰ ਇਹੋ ਕਾਹਲੀ ਕਿੱਥੇ ਚਲੀ ਜਾਂਦੀ ਹੈ ਜਦੋਂ ਦਫਤਰਾਂ ਵਿਚ ਬੈਠ ਕਿ ਲੋਕਾਂ ਦੇ ਕੰਮ ਕਰਨੇ ਹੁੰਦੇ ਹਨ। ਖੈਰ ਇਹ ਤਾਂ ਫੇਰ ਸੁਭਾਅ ਦਾ ਹਿੱਸਾ ਹੀ ਹੈ। ਉਂਜ ਕਈ ਲੋਕਾਂ ਨੂੰ ਰੱਬ ਭਗਤ ਹੀ ਕਿਹਾ ਜਾ ਸਕਦਾ ਹੈ। ਉਹਨਾਂ ਅਨੁਸਾਰ ਪ੍ਰਮਾਤਮਾ ਨੂੰ ਮਿਲਣ ਦਾ ਸੌਖਾ ਤੇ ਸਹੀ ਰਸਤਾ, ਸੜਕ ਤੇ ਤੇਜ ਤੇ ਬੇ-ਕਾਨੂੰਨੀ ਗੱਡੀ ਚਲਾ ਕਿ ਪਹੁੰਚਣਾ ਹੀ ਹੈ। ਪ੍ਰਮਾਤਮਾ ਨੂੰ ਮਿਲਣ ਦੇ ਚਾਹਵਾਨ ਫੇਰ ਰੱਬ ਤੋਂ ਕਦੋਂ ਡਰਦੇ ਹਨ। ਫੇਰ ਵੀ ਦੁਆ ਹੈ ਕਿ ਖੈਰ ਹੋਵੇ ਪੰਜਾਂ ਪਾਣੀਆਂ ਦੇ ਪੁੱਤਰਾਂ ਦੀ।​
 

Attachments

  • kcn530-300.jpg
    kcn530-300.jpg
    19.4 KB · Views: 170
Top