ਚੜਦੀ ਕਲਾ ਚ ਸਦਾ ਹੀ ਏ ਪੰਜਾਬ ਰਹੇ

Yaar Punjabi

Prime VIP
Punjabi Boy As a Farmer.

ਰੀਝਾ ਲਾ ਲਾ ਪਾਲੀ ਫਸਲ ਪਿਆਰੀ
ਪੂਰੇ ਦੇਸ ਨੂੰ ਖਵਾਉਦੀ ਇਹਦੀ ਸਾਉਣੀ ਹਾੜੀ
ਅੰਨ ਨਾਲ ਦੇਸ ਦੇ ਸੈਲਰ ਭਰਦੇ ਉਜ ਜਿੰਦ ਆਪਣੀ ਧੁੱਪ ਚ ਸਾੜੀ,
ਪੰਜਾਬ ਚੋ ਜੇ ਇਕ ਸਾਲ ਵੀ ਨਾ ਫਸਲ ਆਈ
ਤਾ ਸੋਚ ਵੀ ਨੀ ਸਕਦੇ ਕਿਥੇ ਚਲੀ ਜਾਉ ਮਹਿੰਗਾਈ
ਸਦਕੇ ਜਾਈਏ ,ਕਰਦੇ ਹੁਣ ਵੀ ਮਿਹਨਤਾ ਭਾਵੇ ਖੇਤੀ ਚ ਰਹੀ ਨਾ
ਪਹਿਲਾ ਵਾਲੀ ਕਮਾਈ,
ਧਰਤੀ ਚੋ ਉਗੇ ਸੋਨਾ
ਸਦਾ ਵਹਿੰਦਾ ਏ ਚਨਾਬ ਰਹੇ

ਜਿਉਦਾ ਭਗਤ ਸਿੰਘ ਦਾ ਸਦਾ ਖਾਬ ਰਹੇ
ਚੜਦੀ ਕਲਾ ਚ ਸਦਾ ਹੀ ਏ ਪੰਜਾਬ ਰਹੇ

Punjabi Boy As a Forner[NRI]
ਵਿੱਚ ABROAD ਪੂਰੀ ਧਾਕ ਜਮਾਈ ਆ
ਗੋਰਿਆ ਦੀ ਅਸੈਬਲੀ ਚ ਵੀ ਪਹੁੰਚ ਬਣਾਈ ਆ
ਸਾਬਾਸ ਏ,ਮਿਹਨਤਾ ਸਦਕਾ
ਪੰਜਾਬੀ ਕੈਨੇਡਾ ਚ ਵੀ ਤੀਜੇ ਸਥਾਨ ਤੇ ਆਈ ਆ,
ਡਰਾਇਵਰੀ ਦੇ ਖੇਤਰ ਚ ਪੂਰੀ ਚੜਾਈ ਮਿੱਤਰੋ
ਭੇਜ ਡਾਲਰ INDIA ਚ ਵੀ ਕਾਇਮ ਰੱਖਦੇ ਸਰਦਾਰੀ ਮਿਤੱਰੋ
ਬਰਾਬਰ ਖੜੇ ਅੰਗ਼ਰੇਜਾ ਦੇ ਪਰ ਪੰਜਾਬੀ ਪਹਿਲਾ ਪਿਆਰੀ ਮਿੱਤਰੋ,
ਹਰ ਪਰਦੇਸੀ ਦਾ ਪੰਜਾਬ ਆਉਣ ਲਈ ਦਿਲ ਸਦਾ ਬੇਤਾਬ ਰਹੇ

ਜਿਉਦਾ ਭਗਤ ਸਿੰਘ ਦਾ ਸਦਾ ਖਾਬ ਰਹੇ
ਚੜਦੀ ਕਲਾ ਚ ਸਦਾ ਹੀ ਏ ਪੰਜਾਬ ਰਹੇ

Punjabi Boy As a Educated
ਤਰੱਕੀਆ ਦੇ ਰਾਹਾ ਵੱਲ ਕਦਮ ਵਧਾਉਦੇ ਨੇ
DC,DSP ਤੇ PM ਦੀ ਕੁਰਸੀ ਤੇ ਵੀ ਪੈਰ ਜਮਾਉਦੇ ਨੇ
ਵੇਖੋ ਪੁੱਤ ਜੱਟ ਦੇ
Oxford University ਚੋ ਵੀ Rank ਲੈ ਕੇ ਆਉਦੇ ਨੇ,
ਆਸਟਰੇਲੀਆ ਦੇ ਕਾਲਜ ਪੰਜਾਬੀਆ ਨਾਲ ਭਰ ਗਏ
ਕੋਈ ਤਾ ਪੜਦਾ ਏ ਐਵੇ ਤਾ ਨੀ ਸਾਰੇ ਜਿਲੇ ਕਾਲਜਾ ਨਾਲ ਭਰ ਗਏ
ਨਾ ਰਹੇ ਅਨਪੜ ਜੱਟ ਲੁੱਟਣ ਵਾਲੇ ਵੀ ਡਰ ਗਏ,
ਦੁਨੀਆ ਦੀ ਹਰ ਭਾਸਾ ਸਿੱਖਣ ਇਹ
ਸਿੱਖਣ Mr.ਯਾਦ ਵੀ ਜਨਾਬ ਰਹੇ

ਜਿਉਦਾ ਭਗਤ ਸਿੰਘ ਦਾ ਸਦਾ ਖਾਬ ਰਹੇ
ਚੜਦੀ ਕਲਾ ਚ ਸਦਾ ਹੀ ਏ ਪੰਜਾਬ ਰਹੇ

Punjabi Boy As a Son of Soil

ਬੰਨ ਪੱਗ ਜਿਥੇ ਚਲੇ ਜਾਣ
ਹੋਵੇ ਲੱਖਾ ਚੋ ਇਕ ਪੰਜਾਬੀ ਦੀ ਪਛਾਣ
ਸਦਾ ਮਨ ਨੀਵਾ ਮਤ ਉਚੀ ਭਾਵੇ ਜਿੰਨਾ ਮਿਲੇ ਮਾਣ,
ਰੁੱਲ ਜਾਣਾ ਪੰਜਾਬੀ ਨੇ ਜੋ ਪਾਉਦੇ ਸੋਰ ਨੇ
ਪੰਜਾਬੀ ਨਹੀ ਉਹ ਤਾ ਕੋਈ ਹੋਰ ਨੇ
ਰਹਿੰਦੀ ਦੁਨੀਆ ਤੱਕ ਕਾਇਮ ਰਹੂ ਪੰਜਾਬੀ
ਅਜੇ ਤਾ ਹੱਥਾ ਚ ਜੋਰ ਨੇ,
ਮਨਦੀਪ ਕਾਇਮ ਰਹਿਣ ਸਰਦਾਰੀਆ
ਤੇ ਇਤਿਹਾਸ ਆਪਣਾ ਯਾਦ ਰਹੇ

ਜਿਉਦਾ ਭਗਤ ਸਿੰਘ ਦਾ ਸਦਾ ਖਾਬ ਰਹੇ
ਚੜਦੀ ਕਲਾ ਚ ਸਦਾ ਹੀ ਏ ਪੰਜਾਬ ਰਹੇ
 
Top