ਰੱਬ ਵੱਲੋ ਹੀ ਸਰਦਾ ਰਹੇ ਤਾ ਚੰਗਾ ਏ.....

ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗਾ ਏ,
ਬੰਦਾ ਇਕੋ ਦਰ ਦਾ ਰਹੇ ਤਾ ਚੰਗਾ ਏ,
ਮੁੱਠੀ ਬੰਦ ਰਹੇ ਤਾ ਕਿਸਮਤ ਹੈ,
ਇੱਜਤ ਤੇ ਪਰਦਾ ਰਹੇ ਤਾ ਚੰਗਾ ਏ,
ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ,
ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗਾ ਏ,
ਕਿਸੇ ਤੋ ਕੁਝ ਵੀ ਮੰਗਣਾ ਮੋਤ ਬਰਾਬਰ ਹੈ,
ਰੱਬ ਵੱਲੋ ਹੀ ਸਰਦਾ ਰਹੇ ਤਾ ਚੰਗਾ ਏ.....
 
Top